ਮਲੋਟ ਵਾਸੀ ਸ਼ੈਫ ਬਬਲੂ ਵੱਲੋਂ ਆਪਣੀ ਪੁਸਤਕ ਦਾਵਤ-ਏ-ਲਜੀਜੀ ਮੁੱਖ ਮੰਤਰੀ ਨੂੰ ਭੇਂਟ

ss1

ਮਲੋਟ ਵਾਸੀ ਸ਼ੈਫ ਬਬਲੂ ਵੱਲੋਂ ਆਪਣੀ ਪੁਸਤਕ ਦਾਵਤ-ਏ-ਲਜੀਜੀ ਮੁੱਖ ਮੰਤਰੀ ਨੂੰ ਭੇਂਟ

4-18 (4)
ਮਲੋਟ, 4 ਮਈ (ਆਰਤੀ ਕਮਲ) : ਮਲੋਟ ਸ਼ਹਿਰ ਦੇ ਪ੍ਰਸਿੱਧ ਸ਼ੈਫ ਅਮਿਤ ਚਰਾਇਆ ਉਰਫ ਬਬਲੂ ਵੱਲੋਂ ਲਿਖੇ ਪੁਸਤਕ ਦਾਵਤ-ਏ-ਲਜੀਜ ਮੁੱਖ ਮੰਤਰੀ ਨੂੰ ਭੇਂਟ ਕੀਤੀ ਗਈ । ਇਹ ਪੁਸਤਕ ਮੁੱਖ ਮੰਤਰੀ ਦੇ ਹਲਕੇ ਅੰਦਰ ਸੰਗਤ ਦਰਸ਼ਨ ਦੌਰਾਨ ਪਿੰਡ ਭਾਈ-ਕਾ-ਕੇਰਾ ਵਿਖੇ ਮਲੋਟ ਦੇ ਵਿਧਾਇਕ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਲੇਖਕ ਸ਼ੈਫ ਵੱਲੋਂ ਵੱਡੀ ਗਿਣਤੀ ਪਤਵੰਤਿਆਂ ਦੀ ਹਾਜਰੀ ਵਿਚ ਭੇਂਟ ਕੀਤੀ ਗਈ । ਮਲੋਟ ਵਰਗ ਮਾਲਵੇ ਦੇ ਛੋਟੇ ਜਿਹੇ ਅਤੇ ਲੰਮਾ ਸਮਾਂ ਵਿਦਿਆ ਦੇ ਖੇਤਰ ਵਿਚ ਪੱਛੜੇ ਰਹੇ ਇਸ ਖੇਤਰ ਦੇ ਇਕ ਵਸਨੀਕ ਵੱਲੋਂ ਖਾਣਾ ਬਣਾਉਣ ਦੇ ਖੇਤਰ ਵਿਚ ਕੀਤੀ ਇਸ ਉਪਲਭਧੀ ਤੇ ਪੂਰੀ ਰੁਚੀ ਦਿਖਾਉਂਦਿਆਂ ਮੁੱਖ ਮੰਤਰੀ ਨੇ ਕਿਤਾਬ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ । ਮੁੱਖ ਮੰਤਰੀ ਨੇ ਕਿਤਾਬ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿਥੇ ਘਰਾਂ ਵਿਚ ਔਰਤਾਂ ਨੂੰ ਭਾਂਤ ਭਾਂਤ ਦੇ ਵਿਅੰਜਣ ਬਣਾਉਣ ਵਿਚ ਬਹੁਤ ਮਦਦ ਮਿਲੇਗੀ ਉਥੇ ਹੀ ਇਸ ਖੇਤਰ ਵਿਚ ਮਿਹਨਤ ਕਰਕੇ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਹਨ। ਮੁੱਖ ਮੰਤਰੀ ਨੇ ਲੇਖਕ ਨੂੰ ਇਕ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ।

ਲੇਖਕ ਸ਼ੈਫ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਿਤਾਬ ਵਿਚ 100 ਤੋਂ ਵੱਧ ਕਿਸਮਾਂ ਦੇ ਖਾਣੇ ਬਣਾਉਣ ਲਈ ਬਹੁਤ ਹੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਔਰਤਾਂ ਨੂੰ ਵਧੀਆ ਅਤੇ ਉਚ ਕਿਸਮ ਦਾ ਖਾਣਾ ਬਣਾਉਣ ਲਈ ਬਹੁਤ ਹੀ ਸਰਲ ਭਾਸ਼ਾ ਵਿਚ ਵਿਸਥਾਰ ਸਹਿਤ ਦੱਸਿਆ ਗਿਆ ਹੈ ਅਤੇ ਉਮੀਦ ਹੈ ਕਿ ਇਸ ਕਿਤਾਬ ਦੀ ਮਦਦ ਨਾਲ ਔਰਤਾਂ ਆਤਮ ਨਿਰਭਰ ਹੋ ਸਕਣਗੀਆਂ । ਇਸ ਮੌਕੇ ਓ.ਐਸ.ਡੀ ਮੁੱਖ ਮੰਤਰੀ ਗੁਰਚਰਨ ਸਿੰਘ, ਚੇਅਰਮੈਨ ਪਨਕੋਫੈਡ ਕੁਲਵਿੰਦਰ ਸਿੰਘ ਕਾਕਾ ਭਾਈਕੇਰਾ, ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਮਨਦੀਪ ਸਿੰਘ ਤਰਮਾਲਾ, ਯਾਦਵਿੰਦਰ ਸਿੰਘ ਕੁੱਕੂ, ਵਿਸ਼ੂ ਪੀਏ, ਪ੍ਰਦੀਪ ਸ਼ਰਮਾ ਪੀਏ, ਸਾਹਿਲਪ੍ਰੀਤ ਸਿੰਘ, ਧੀਰਜ ਸ਼ਰਮਾ ਅਤੇ ਸ਼ਿਵ ਕੁਮਾਰ ਚੌਹਾਨ ਆਦਿ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *