ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸ਼ੋਸੀਏਸ਼ਨ ਦੀ ਮੀਟਿੰਗ ਹੋਈ

ss1

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸ਼ੋਸੀਏਸ਼ਨ ਦੀ ਮੀਟਿੰਗ ਹੋਈ

ਮਲੋਟ, 4 ਮਈ (ਆਰਤੀ ਕਮਲ) : ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸ਼ੋਸੀਏਸ਼ਨ ਦੀ ਮੀਟਿੰਗ ਪ੍ਰਧਾਨਗੀ ਗੋਪੀ ਰਾਮ ਜਨਰਲ ਸਕੱਤਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਦਰਸ਼ਨ ਸਿੰਘ ਰਿਟਾਇਰ ਡੀ.ਐੱਸ.ਪੀ. ਜ਼ਿਲਾ ਪ੍ਰਧਾਨ, ਨਿਰਮਲ ਸਿੰਘ ਰਿਟਾਇਰ ਇੰਸਪੈਕਟਰ ਜ਼ਿਲਾਂ ਸੀਨੀਅਰ ਮੀਤ ਪ੍ਰਧਾਨ ਅਤੇ ਰਾਜਮੱਲ ਰਿਟਾਇਰ ਇੰਸਪੈਕਟਰ ਜ਼ਿਲਾਂ ਮੀਤ ਪ੍ਰਧਾਨ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਵਿਚ ਗੁਰਮੀਤ ਸਿੰਘ ਰੰਧਾਵਾ ਪੀ.ਪੀ.ਐੱਸ. ਰਿਟਾਇਰਡ ਅੱੇਸ.ਐੱਸ.ਪੀ.ਜੀਆ ਨੂੰ ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ। ਜਿਨਾਂ ਦੀ ਰਹਿਨੁਮਾਈ ਹੇਠ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਗੋਪੀ ਰਾਮ ਰਿਟਾਇਰਡ ਐਸ.ਆਈ. ਨੂੰ ਪੰਜਾਬ ਕਾਰਜਕਾਰਨੀ ਵਿਚ ਮੀਤ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ। ਪੁਲਿਸ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਨੇ ਪੁਲਿਸ ਪੈਨਸ਼ਨਰਜ਼ ਦੀ ਭਲਾਈ ਲਈ ਸਰਕਾਰ ਕੋਲੋਂ ਮੰਗ ਕੀਤੀ ਕਿ ਸੈਨਿਕ ਭਲਾਈ ਬੋਰਡ ਦੀ ਤਰਜ਼ ਤੇ ਪੁਲਿਸ ਵੈਲਫ਼ੇਅਰ ਬੋਰਡ ਬਣਾਇਆ ਜਾਵੇ। ਪੁਲਿਸ ਵੈਲਫ਼ੇਅਰ ਫ਼ੰਡ ਵਿਚ ਪਾਰਦਰਸ਼ਤਾ ਲਿਆਦੀ ਜਾਵੇ।

ਪੁਲਿਸ ਵਿਭਾਗ ਵਿਚ ਕੰਨਿਆ ਸ਼ਗਨ ਸਕੀਮ ਜੋ ਬੰਦ ਕਰ ਦਿੱਤੀ ਗਈ ਸੀ ਦੁਬਾਰਾ ਲਾਗੂ ਕੀਤੀ ਜਾਵੇ। ਪੰਜਾਬ ਰੇਡਵੇਜ਼ ਬੱਸਾਂ ਵਿਚ ਪੁਲਿਸ ਪੈਟਰਨ ਤੇ ਫ਼ਰੀ ਬੱਸ ਸਫ਼ਰ ਸਹੂਲਤ ਦਿੱਤੀ ਜਾਵੇ। ਮੈਡੀਕਲ ਭੱਤਾ 500 ਰੁਪਏ ਤੋਂ ਵਧਾ ਕੇ 1500 ਦਿੱਤਾ ਜਾਵੇ। ਅੱਤਵਾਦੀਆਂ ਨਾਲ ਮੁੱਠਭੇੜ ਵਿਚ ਜਾਂ ਡਿਊਟੀ ਤੇ ਸ਼ਹੀਦ ਹੋਣ ਵਾਲੇ ਕਰਮਚਾਰੀਆਂ ਨੂੰ ਅੱੈਕਸ ਗਰੇਸੀਆਂ ਗਰਾਟ ਘੱਟ ਤੋਂ ਘੱਟ 1 ਕਰੋੜ ਦਿੱਤੀ ਜਾਵੇ। ਪੁਲਿਸ ਸਕੂਲ ਨਵੇਂ ਬਣੇ ਜ਼ਿਲਾ ਪੁਲਿਸ ਲਾਇਨਾਂ ਵਿਚ ਖੋਲੇ ਜਾਣ। ਐਕਸ ਸਰਵਿਸਮੈਨ ਪੈਟਰਨ ਤੇ 1% ਕੋਟਾ ਪੰਜਾਬ ਪੁਲਿਸ ਭਰਤੀ ਵਿਚ ਲਾਗੂ ਕੀਤਾ ਜਾਵੇ। ਸੈਨਾ ਦੀ ਤਰਜ ਤੇ ਰਿਟਾਇਰਡ ਪੁਲਿਸ ਕਰਮਚਾਰੀਆਂ ਨੂੰ ਮਰਨ ਉਪਰੰਤ ਗਾਰਡ ਆਫ਼ ਔਨਰ ਦਿੱਤਾ ਜਾਵੇ ਤੇ ਬਣਦੀ ਮਾਲੀ ਸਹਾਇਤਾ ਮੌਕਾ ਤੇ ਪਰਿਵਾਰ ਨੂੰ ਦਿੱਤੀ ਜਾਵੇ। ਜਨਵਰੀ 2016 ਤੋਂ ਬਣਦੀ 6% ਡੀ.ਏ. ਦੀ ਕਿਸ਼ਤ ਦਿੱਤੀ ਜਾਵੇ ਅਤੇ ਪਿਛਲੀਆਂ ਡੀ.ਏ. ਦੀਆਂ ਕਿਸ਼ਤਾਂ ਦਾ ਏਰੀਅਰ ਜਾਰੀ ਕੀਤਾ ਜਾਵੇ। ਕੈਸ਼ਲੈਸ਼ ਬੀਮਾ ਸਕੀਮ ਨੂੰ ਦਰੁਸਤ ਕੀਤਾ ਜਾਵੇ। ਇਸ ਮੀਟਿੰਗ ਵਿਚ ਬਲਦੇਵ ਸਿੰਘ, ਜਸਵੰਤ ਸਿੰਘ, ਕਾਰਜ ਸਿੰਘ, ਬਲਬੀਰ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ, ਕਾਬਲ ਸਿੰਘ, ਰਤਨ ਸਿੰਘ, ਤਿਰਲੋਕ ਸਿੰਘ, ਭਜਨ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *