ਸਕੂਲ ਨੂੰ ਵਾਟਰ ਕੂਲਰ ਕੀਤਾ ਦਾਨ

ss1

ਸਕੂਲ ਨੂੰ ਵਾਟਰ ਕੂਲਰ ਕੀਤਾ ਦਾਨ

6-27 (2)
ਬਨੂੜ, 5 ਜੁਲਾਈ (ਰਣਜੀਤ ਸਿੰਘ ਰਾਣਾ):ਮਾਈ ਬੰਨੋਂ ਯੂਥ ਸੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਟੋਨੀ ਤੇ ਉਨਾਂ ਦੇ ਸਹਿਯੋਗੀਆਂ ਵੱਲੋਂ ਅੱਜ ਸਰਕਾਰੀ ਪ੍ਰਾਈਮਰੀ ਸਕੂਲ 1 ਦੇ ਵਿਦਿਆਰਥੀਆ ਲਈ ਠੰਡੇ ਪਾਣੀ ਦਾ ਵਾਟਰ ਕੂਲਰ ਤੇ ਮਿੱਡ ਡੇ ਮੀਲ ਦੇ ਭਾਂਡੇ ਰੱਖਣ ਲਈ ਛਾਨਣਾ ਦਾਨ ਕੀਤਾ ਗਿਆ। ਇਸ ਮੌਕੇ ਸਕੂਲ ਨੂੰ ਦਾਨ ਕੀਤੇ ਗਏ ਵਾਟਰ ਕੂਲਰ ਦਾ ਉਦਘਾਟਨ ਨਗਰ ਕੌਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਕੀਤਾ।
ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਕੁਮਾਰ ਟੋਨੀ ਨੇ ਦੱਸਿਆ ਕਿ ਉਨਾਂ ਵੱਲੋਂ ਸਹਿਰ ਦੇ ਗਰੀਬ ਤੇ ਜਰੂਰਤਮੰਦ ਲੋਕਾ ਦੀਆਂ ਸੇਵਾਵਾ ਲਈ ਇਸ ਕਲੱਬ ਦਾ ਗਠਨ ਕੀਤਾ ਹੈ। ਉਨਾਂ ਕਿਹਾ ਕਿ ਉਨਾਂ ਦਾ ਪਹਿਲਾ ਇਸ ਸਕੂਲ ਦੇ ਵਿਦਿਆਰਥੀਆ ਨੂੰ ਕਾਪੀਆਂ ਕਿਤਾਬਾ ਤੇ ਸਕੂਲ ਬੈਗ ਵੰਡਣ ਦਾ ਟੀਚਾ ਸੀ। ਜਿਸ ਦੇ ਚਲਦੇ ਉਹ ਸਕੂਲ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਨੂੰ ਮਿਲੇ ਪਰ ਉਨਾਂ ਨੇ ਗਰਮੀਆਂ ਵਿਚ ਗਰਮ ਪਾਣੀ ਪੀਦੇ ਛੋਟੇ-ਛੋਟੇ ਬੱਚਿਆ ਦੀ ਵਿਥਿਆ ਉਨਾਂ ਨੂੰ ਦੱਸੀ ਤੇ ਉਨਾਂ ਨੇ ਤੁਰੰਤ ਸਕੂਲ ਨੂੰ ਠੰਡੇ ਪਾਣੀ ਦਾ ਕੂਲਰ ਦੇਣ ਲਈ ਕਿਹਾ। ਜਿਸ ਦੇ ਚਲਦੇ ਅੱਜ ਉਨਾਂ ਨੇ ਸਕੂਲ ਨੂੰ ਵਾਟਰ ਕੂਲਰ ਭੇਂਟ ਕਰਕੇ ਉਸ ਨੂੰ ਚਲਦਾ ਕਰਵਾ ਦਿੱਤਾ। ਉਨਾਂ ਅੱਗੇ ਦੱਸਿਆ ਕਿ ਉਨਾਂ ਦੇ ਕਲੱਬ ਵੱਲੋਂ ਸਹਿਰ ਵਿਚ ਰੋਜਾਨਾ ਹੁੰਦੇ ਹਾਦਸਿਆ ਤੇ ਜਖ਼ਮੀਆ ਨੂੰ ਹਸਪਤਾਲ ਤੱਕ ਪਹੁੰਚਾਉਣ ਲਈ ਐਬੂਲੈਂਸ ਵੀ ਲਿਆਦੀ ਜਾ ਰਹੀ ਹੈ।
ਸਕੂਲ ਦੀ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਨੇ ਇਸ ਉਪਰਾਲੇ ਲਈ ਕਲੱਬ ਦੇ ਸਾਰੇ ਹੀ ਅਹੁਦੇਦਾਰਾ ਦਾ ਧੰਨਵਾਦ ਕੀਤਾ ਉਥੇ ਹੀ ਕਿਹਾ ਕਿ ਇਸ ਸੇਵਾ ਦੀ ਸਕੂਲ ਨੂੰ ਲੰਬੇਂ ਸਮੇਂ ਤੋਂ ਜਰੂਰਤ ਸੀ। ਉਨਾਂ ਕਿਹਾ ਕਿ ਭਾਵੇਂ ਸਕੂਲ ਵਿਚ ਰੋਜਾਨਾ ਬਰਫ ਲਿਆ ਕਿ ਪਾਣੀ ਵਿਚ ਪਾਈ ਜਾਂਦੀ ਸੀ, ਪਰ ਗਰਮੀ ਜਿਆਦਾ ਹੋਣ ਕਾਰਨ ਪਾਣੀ ਕੁਝ ਸਮੇਂ ਬਾਅਦ ਹੀ ਗਰਮ ਹੋ ਜਾਂਦਾ ਸੀ ਤੇ ਬੱਚਿਆ ਨੂੰ ਗਰਮ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਸੀ। ਇਸ ਮੌਕੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਂਨ ਜਸਵਿੰਦਰ ਸਿੰਘ ਜੱਸੀ, ਸਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ, ਯੂਥ ਸਹਿਰੀ ਪ੍ਰਧਾਨ ਸੋਨੂੰ ਸੰਧੂ, ਕੌਸਲਰ ਗੁਰਮੇਲ ਸਿੰਘ ਫੌਜੀ, ਹੈਪੀ ਕਟਾਰੀਆ, ਗਿਆਨ ਚੰਦ, ਸੁਭਾਸ ਚੰਦ, ਕਲੱਬ ਦੇ ਮੀਤ ਪ੍ਰਧਾਨ ਦੀਪ ਸਿੰਘ, ਖ਼ਜਾਨਚੀ ਸੁਖਚੈਂਨ ਸਿੰਘ, ਮੀਤ ਪ੍ਰਧਾਨ ਵਿਜੈ ਕੁਮਾਰ, ਜਨਰਲ ਸਕੱਤਰ ਤਜਿੰਦਰ ਸਿੰਘ ਵਾਲੀਆ, ਵਿਕਾਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਲੱਬ ਦੇ ਮੈਂਬਰ ਮੋਜੂਦ ਸਨ।

print
Share Button
Print Friendly, PDF & Email