ਲਵਾਰਿਸ਼ ਲਾਸ ਦਾ ਸੰਸਕਾਰ ਕੀਤਾ

ss1

ਲਵਾਰਿਸ਼ ਲਾਸ ਦਾ ਸੰਸਕਾਰ ਕੀਤਾ

6-23
ਰਾਮਪੁਰਾ ਫੂਲ 5 ਜੁਲਾਈ (ਕੁਲਜੀਤ ਸਿੰਘ ਢੀਗਰਾਂ):ਸਮਾਜ ਸੇਵਾ ਨੂੰ ਸਮਰਪਿਤ ਮਾਲਵਾ ਵੈਲਫੇਅਰ ਸੁਸਾਇਟੀ ਦੇ ਵਰਕਰਾ ਵੱਲੋ ਪਿਛਲੇ ਦਿਨੀ ਪਿੰਡ ਮਾੜੀ ਵਾਲੀ ਨਹਿਰ ਚੋ ਮਿਲੀ ਬਜੁਰਗ ਦੀ ਲਵਾਰਿਸ ਲਾਸ ਦਾ ਅੱਜ 72 ਘੰਟੇ ਬੀਤ ਜਾਣ ਬਾਦ ਸਥਾਨਕ ਰਾਮ ਬਾਗ ਵਿਖੇ ਸੰਸਕਾਰ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ ਤੇ ਮੀਤ ਪ੍ਰਧਾਨ ਪ੍ਰਦੀਪ ਸਰਮਾਂ ਨੇ ਦੱਸਿਆ ਕਿ ਇਹ ਲਾਸ਼ ਉਹਨਾਂ ਨੂੰ ਪਿੰਡ ਮਾੜੀ ਨੇੜੇ ਨਹਿਰ ਚੋ ਮਿਲੀ ਸੀ ਜਿਸਨੂੰ 72 ਘੰਟੇ ਲਈ ਸਿਵਲ ਹਸਪਤਾਲ ਰਾਮਪੁਰਾ ਦੇ ਮੁਰਦਾ ਘਰ ਰੱਖਿਆ ਗਿਆ ਸੀ ਪਰ ਉਸਦੀ ਸਨਾਖ਼ਤ ਨਹੀ ਹੋ ਸਕੀ । ਸੰਸਥਾ ਵੱਲੋ ਅੱਜ ਉਸਦਾ ਪੂਰੇ ਵਿਧੀ ਵਿਧਾਨ ਨਾਲ ਸੰਸਕਾਰ ਕੀਤਾ ਗਿਆ । ਇਸ ਮੋਕੇ ਪਵਨ ਕੁਮਾਰ ਸਿੰਗਲਾ, ਗੋਪਾਲ ਦਾਸ, ਸੋਨੂੰ ਸਿੰਗਲਾ, ਬਲਵੀਰ ਸਿੰਘ ਵੀਰਾ ਤੇ ਜਗਤਾਰ ਸਿੰਘ ਤਾਰੀ ਹਾਜ਼ਰ ਸਨ ।

print
Share Button
Print Friendly, PDF & Email