ਸੰਤ ਭਗਤ ਬਾਬਾ ਬੀਰਮ ਦਾਸ ਜੀ ਦੀ ਯਾਦਗਾਰ ਬਨਾਉਣ ਦੀ ਨੀਂਹ ਪੱਥਰ ਰੱਖਿਆ

ss1

ਸੰਤ ਭਗਤ ਬਾਬਾ ਬੀਰਮ ਦਾਸ ਜੀ ਦੀ ਯਾਦਗਾਰ ਬਨਾਉਣ ਦੀ ਨੀਂਹ ਪੱਥਰ ਰੱਖਿਆ

6-19
ਮੂਨਕ 05 ਮਈ (ਭੁਟਾਲ) ਨੇੜਲੇ ਪਿੰਡ ਡੂਡੀਆ ਵਿੱਖੇ ਇਲਾਕੇ ਦੇ ਮਹਾਨ ਸੰਤ ਭਗਤ ਬਾਬਾ ਬੀਰਮ ਦਾਸ ਜੀ ਦੀ ਯਾਦਗਾਰ ਬਨਾਉਣ ਲਈ ਅਸਥਾਨ ਦਾ ਨੀਂਹ ਪੱਥਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜੱਥੇਦਾਰ ਰਾਮਪਾਲ ਸਿੰਘ ਬੈਹਣੀਵਾਲ ਨੇ ਰੱਖਿਆ।ਇਸ ਮੌਕੇ ਦੇਗ ਸਜਾਉਣ ਉਪਰੰਤ ਸਿੰਘ ਸਾਹਿਬਾਨਾ ਵੱਲੋਂ ਅਰਦਾਸ ਵੀ ਕੀਤੀ ਗਈ। ਇਸ ਅਸਥਾਨ ਦੀ ਜਗ੍ਹਾ ਦੀ ਸੇਵਾ ਅਕਾਲੀ ਦਲ ਬਾਦਲ ਦੇ ਜਿਲ੍ਹਾ ਕਮੇਟੀ ਮੈਂਬਰ ਜੱਥੇਦਾਰ ਹਰਬਲਾਸ ਸਿੰਘ ਡੂਡੀਆ ਦੇ ਸਾਂਝੇ ਭਾਈਚਾਰਕ ਪਰਿਵਾਰਾ ਵੱਲੋਂ ਦਿੱਤੀ ਗਈ। ਇਸ ਮੌਕੇ ਗੁਰਤੇਜ ਸਿੰਘ ਢੀਂਡਸਾ ਨੇ ਦੱਸਿਆ ਕਿ ਬਾਬਾ ਬੀਰਮ ਦਾਸ ਜੀ ਇਸ ਪਿੰਡ ਦੇ ਵਸਨੀਕ ਸਨ ਜੋ ਕਿ ਜੱਥੇਦਾਰ ਹਰਬਲਾਸ ਸਿੰਘ ਦੇ ਪਰਿਵਾਰ ਦੇ ਵੱਡੇਰਿਆ ਵਿੱਚੋ ਸਨ ਜਿਨ੍ਹਾ ਨੇ ਤੱਪਸਿਆ ਦੇ ਨਾਲ ਨਾਲ ਗੁਰੂ ਘਰਾ ਦੇ ਲੰਗਰਾਂ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਅਦਾ ਕੀਤਾ। ਇਸ ਮੌਕੇ ਜਿਲ੍ਹਾ ਜੱਥੇਬੰਧਕ ਸਕੱਤਰ ਗੁਰਜੰਟ ਸਿੰਘ ਬਾਗੜੀ, ਜੱਥੇਦਾਰ ਛੱਜੂ ਸਿੰਘ ਸੇਖੋਵਾਸ, ਅਕਾਲੀ ਆਗੂ ਗੁਰਦੇਵ ਸਿੰਘ ਸਰਾਓ, ਸਾਬਕਾ ਸਰਪੰਚ ਮੇਜਰ ਸਿੰਘ ਡੂਡੀਆ,ਸਾਬਕਾ ਸਰਪੰਚ ਰਮੇਸ਼ ਸਿੰਘ ਢੀਡਸਾ, ਜੱਥੇਦਾਰ ਛੋਟਾ ਸਿੰਘ ਗੜ੍ਹੀਵਾਲਾ, ਗੁਰਚੰਦ ਸਿੰਘ ਡੂਡੀਆ, ਸੁਖਜਿੰਦਰ ਸਿੰਘ ਡੂਡੀਆ ਸਮੇਤ ਵੱਡੀ ਗਿਣਤੀ ਵਿੱਚ ਪਿੰਢ ਵਾਸੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *