ਬਹੁਪੱਖੀ ਪ੍ਰੋਜੈਕਟਾਂ ਨਾਲ ਪੰਜਾਬ ਦੀ ਤਸਵੀਰ ਬਦਲ ਦੇਵੇਗੀ ਸਰਕਾਰਬੀਬੀ ਸ਼ੇਰਗਿੱਲ

ss1

ਬਹੁਪੱਖੀ ਪ੍ਰੋਜੈਕਟਾਂ ਨਾਲ ਪੰਜਾਬ ਦੀ ਤਸਵੀਰ ਬਦਲ ਦੇਵੇਗੀ ਸਰਕਾਰ: ਬੀਬੀ ਸ਼ੇਰਗਿੱਲ

6-13 (3)

ਤਪਾ ਮੰਡੀ, 5 ਜੁਲਾਈ (ਨਰੇਸ਼ ਗਰਗ) ਪੰਜਾਬ ਸਰਕਾਰ ਆਉਂਣ ਵਾਲੇ ਦਿਨਾਂ ‘ਚ ਸ੍ਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੇ ਬਹੁਪੱਖੀ ਵਿਕਾਸ ਪੋ੍ਰਜੈਕਟਾਂ ਨੂੰ ਲਿਆਕੇ ਸਮੁੱਚੇ ਪੰਜਾਬ ਦੀ ਤਕਦੀਰ ਬਦਲ ਦੇਵੇਗੀ। ਸ੍ਰ ਸੁਖਦੇਵ ਸਿੰਘ ਢੀਂਡਸਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਤੇ ਇਸਤਰੀ ਅਕਾਲੀ ਦਲ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਖੁਦ ਇਹਨਾਂ ਪ੍ਰੋਜੈਕਟਾਂ ਨੂੰ ਹੇਠਲੇ ਪੱਧਰ ਤੇ ਆਮ ਲੋਕਾਂ ਲਈ ਲਾਗੂ ਕਰਨ ਹਿੱਤ ਪੂਰੀ ਤਨਦੇਹੀ ਨਾਲ ਵਰਕਰਾਂ ਦੀ ਲਾਮਬੰਦੀ ਕਰਕੇ ਡਿਊਟੀਆਂ ਲਗਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਖੁਲਾਸਾ ਕਰਦਿਆਂ ਇਸਤਰੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ ਤੇ ਸੀਨੀਅਰ ਆਗੂ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਚੇਚੇ ਤੌਰ ਤੇ ਕਰਦਿਆਂ ਨੇੜਲੇ ਪਿੰਡ ਢਿੱਲਵਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਕਿਹਾ ਕਿ ਸਰਕਾਰ ਵੱਲੋਂ ਨੌਜਵਾਨ ਵਰਗ ਲਈ ਰੁਜ਼ਗਾਰ ਹਿੱਤ ਲੱਖਾਂ ਦੀ ਗਿਣਤੀ ‘ਚ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਕੋਈ ਨੌਜਵਾਨ ਬੇਰੁਜ਼ਗਾਰ ਨਾ ਰਹੇ, ਵਿਦਿਆਰਥੀਆਂ ਲਈ ਨਵੀਂਆਂ ਸਕਾਲਰਸਿੱਪ ਲਿਆਂਦੀਆਂ ਜਾ ਰਹੀਆਂ ਹਨ ਤਾਂ ਕਿ ਆਮ ਤੇ ਖਾਸ ਕਰਕੇ ਪੇਂਡੂ ਹਲਕਿਆਂ ਦੇ ਗਰੀਬ ਹੁਸਿਆਰ ਬੱਚੇ ਉੱਚੀਆਂ ਮੰਜਿਲਾਂ ਹਾਸਿਲ ਕਰ ਸਕਣ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਤਹਿਤ ਹਰਕੇ ਜਾਬ ਕਾਰਡਰ ਨੂੰ ਘੱਟੋ-ਘੱਟ 200 ਦਿਨ ਕੰਮ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਸਵੈ ਨਿਰਭਰ ਹੋ ਸਕਣ ਤੇ ਉਨ੍ਹਾਂ ਨੂੰ ਕਿਸੇ ਵੱਲ ਵੀ ਵੇਖਣਾ ਨਾ ਪਵੇ। ਬੀਬੀ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦੇਸ਼ ਦੀ ਪਹਿਲੀ ਲੋਕ ਹਿੱਤੂ ਸਰਕਾਰ ਹੈ, ਜਿੱਥੇ ਗਰੀਬ ਵਰਗ ਨੂੰ ਆਟਾ-ਦਾਲ ਸਕੀਮ ਅਤੇ 500 ਰੁਪਏ ਪਰ ਮਹੀਨਾ ਮਾਸਿਕ ਪੈਨਸ਼ਨ ਦੇਕੇ ਉਨ੍ਹਾਂ ਦਾ ਬੁਢੇਪਾ ਵਧੀਆ ਢੰਗ ਨਾਲ ਗੁਜਾਰਨ ਦਾ ਰਸਤਾ ਸੌਖਾ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਵੱਲੋਂ ਲੋਕ ਪੱਖੀ ਸਕੀਮਾਂ ਤੋਂ ਪੰਜਾਬ ਦੀ ਜਨਤਾ ਬਾਗੋ ਬਾਗ ਹੈ ਤੇ ਪੰਜਾਬ ਦੇ ਲੋਕ ਫਿਰ ਤੋਂ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਨੂੰ ਸੱਤ੍ਹਾ ਵਿੱਚ ਲਿਆਉਣ ਲਈ ਤਿਆਰ ਹਨ। ਉਨ੍ਹਾਂ ਬਾਅਦ ‘ਚ ਵੱਡੇ ਇਕੱਠ ਨੂੰ ਸੰਬੋਧਨ ਵੀ ਕੀਤਾ ਅਤੇ ਪਾਰਟੀ ਦੀਆਂ ਲੋਕ ਪੱਖੀ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪ੍ਰਚਾਰਣ ਲਈ ਵਰਕਰਾਂ ਨੂੰ ਡਿਊਟੀਆਂ ਲਗਾਈਆਂ।

ਇਸ ਸਮੇਂ ਉਨ੍ਹਾਂ ਨਾਲ ਜਸਵਿੰਦਰ ਕੌਰ ਪੰਚ, ਸੁਖਵਿੰਦਰ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਬਲਵੀਰ ਕੌਰ, ਪਰਵਿੰਦਰ ਕੌਰ, ਜਸਵੀਰ ਕੌਰ ਤੋਂ ਇਲਾਵਾ ਮਹੰਤ ਹੁਕਮ ਦਾਸ ਬਬਲੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

print

Share Button
Print Friendly, PDF & Email

Leave a Reply

Your email address will not be published. Required fields are marked *