ਹਰਮੇਸ਼ ਖੁੱਡੀਆਂ ਲਗਾਤਾਰ ਤੀਜੀ ਵਾਰ ਬਣੇ ਡਾਇਰੈਕਟਰ

ss1

ਹਰਮੇਸ਼ ਖੁੱਡੀਆਂ ਲਗਾਤਾਰ ਤੀਜੀ ਵਾਰ ਬਣੇ ਡਾਇਰੈਕਟਰ

4-18 (2)
ਮਲੋਟ, 4 ਮਈ (ਆਰਤੀ ਕਮਲ) : ਸ਼ਹੀਦ ਬਾਬਾ ਜੀਵਨ ਸਿੰਘ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਹਰਮੇਸ਼ ਸਿੰਘ ਖੁੱਡੀਆਂ ਨੂੰ ਪੰਜਾਬ ਜਲ ਪ੍ਰਬੰਧਨ ਵਿਕਾਸ ਨਿਗਮ ਲਿਮ. ਦਾ ਲਗਤਾਰ ਤੀਜੀ ਵਾਰ ਡਾਇਰੈਕਟਰ ਬਣਾਇਆ ਗਿਆ ਹੈ । ਉਹਨਾਂ ਦੇ ਲਗਾਤਾਰ ਤੀਜੀ ਵਾਰ ਡਾਇਰੈਕਟਰ ਬਣਨ ਤੇ ਉਹਨਾਂ ਦੇ ਸ਼ੁੱਭਚਿੰਤਕਾਂ ਵੱਲੋਂ ਲਗਾਤਾਰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ । ਇਸ ਮੌਕੇ ਉਹਨਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਉਨਾਂ ਵਿੱਚ ਵਿਸ਼ਵਾਸ਼ ਜਤਾਇਆ ਹੈ ਤਾਂ ਉਹ ਵੀ ਪਾਰਟੀ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰਨਗੇ । ਉਹਨਾਂ ਲਗਾਤਾਰ ਤੀਜੀ ਵਾਰ ਡਾਇਰੈਕਟਰ ਦਾ ਅਹੁੱਦਾ ਮਿਲਣ ਤੇ ਜਿਲਾ ਪ੍ਰਧਾਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਅਵਤਾਰ ਸਿੰਘ ਬਨਵਾਲਾ ਓ.ਐਸ.ਡੀ. ਡਿਪਟੀ ਮੁੱਖ ਮੰਤਰੀ ਪੰਜਾਬ, ਤੇਜਿੰਦਰ ਸਿੰਘ ਮਿੱਡੂਖੇੜਾ ਚੇਅਰਮੈਨ, ਬਲਕਰਨ ਸਿੰਘ ਓ.ਐਸ.ਡੀ. ਮੁੱਖ ਮੰਤਰੀ ਪੰਜਾਬ, ਸਤਿੰਦਰਜੀਤ ਸਿੰਘ ਮੰਟਾ ਓ.ਐਸ.ਡੀ. ਡਿਪਟੀ ਮੁੱਖ ਮੰਤਰੀ ਪੰਜਾਬ ਆਦਿ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਸਮੂਹ ਅਕਾਲੀ ਆਗੂਆਂ ਦੇ ਸਹਿਯੋਗ ਸਦਕਾ ਹੀ ਉਹਨਾਂ ਨੂੰ ਤੀਜੀ ਵਾਰ ਇਹ ਸੁਭਾਗ ਪ੍ਰਾਪਤ ਹੋਇਆ ਹੈ ।

ਇਸ ਮੌਕੇ ਸ਼ਹੀਦ ਬਾਬਾ ਜੀਵਨ ਸਿੰਘ ਮੰਚ ਵੱਲੋਂ ਸ੍ਰੀਮਤੀ ਗੁਰਪਾਲ ਕੌਰ ਲੁਹਾਰਾ, ਮੰਚ ਦੇ ਮਹਿਲਾ ਵਿੰਗ ਪ੍ਰਧਾਨ, ਪੰਜਾਬ, ਭੋਲਾ ਸਿੰਘ ਪੰਛੀ ਜਿਲਾ ਮੰਚ ਦੇ ਜਿਲਾ ਪ੍ਰਧਾਨ, ਨਿਸ਼ਾਨ ਸਿੰਘ ਚੰਨੂੰ, ਹਰਨੇਕ ਸਿੰਘ ਬਲਾਕ ਗਿੱਦੜਬਾਹਾ ਦੇ ਪ੍ਰਧਾਨ, ਰਾਜ ਕੁਮਾਰ ਰਾਜੂ ਮਾਹੂਆਣਾ ਬਲਾਕ ਲੰਬੀ ਪ੍ਰਧਾਨ, ਸੁਖਚੈਨ ਸਿੰਘ ਸਾਬਕਾ ਸਰਪੰਚ ਕੱਖਾਂਵਾਲੀ, ਮਨਜੀਤ ਸਿੰਘ ਲਾਲਬਾਈ, ਰਣਜੋਧ ਸਿੰਘ ਲੰਬੀ, ਜਥੇਦਾਰ ਬਿੱਕਰ ਸਿੰਘ ਚੰਨੂੰ ਆਦਿ ਨੇ ਵੀ ਆਪਣੇ ਡਾਇਰੈਕਟਰ ਸਾਹਿਬ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *