ਕੱਲਰ ਪਿੰਡ ਵਿੱਚ ਪਾਣੀ ਦੀ ਸਮੱਸਿਆ ਦਾ ਜਲਦੀ ਦੀ ਹੋਵੇਗਾ ਹੱਲ

ss1

ਕੱਲਰ ਪਿੰਡ ਵਿੱਚ ਪਾਣੀ ਦੀ ਸਮੱਸਿਆ ਦਾ ਜਲਦੀ ਦੀ ਹੋਵੇਗਾ ਹੱਲ
ਅਜਾਦੀ ਦੇ ਬਾਅਦ ਵੀ ਹੁਣ ਤੱਕ ਮੁਢਲੀਆਂ ਸਹੁਲਤਾਂ ਤੋਂ ਸੱਖਣਾਂ ਪਿੰਡ ਕੱਲਰ

ਕੀਰਤਪੁਰ ਸਾਹਿਬ 5 ਜੁਲਾਈ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਚੰਗਰ ਇਲਾਕੇ ਦਾ ਪਿੰਡ ਕੱਲਰ ਜੋ ਕਿ ਅਜਾਦੀ ਤੋਂ ਬਾਅਦ ਹੁਣ ਤੱਕ ਮੁੰਢਲੀਆਂ ਸਹੁਲਤਾਂ ਤੋਂ ਸੱਖਣਾਂ ਹੈ। ਕੱਲਰ ਪੰਜਾਬ ਦਾ ਇੱਕ ਅਜਿਹਾ ਪਿੰਡ ਹੈ ਜੋ ਕਿ ਕੀਰਤਪੁਰ ਸਾਹਿਬ ਤੋਂ ਮਾਤਾ ਨੈਣਾਂ ਦੇਵੀ ਨੂੰ ਜਾਂਦੇ ਰਸਤੇ ਵਿੱਚ ਪੈਦਾਂ ਹੈ ਭਾਵੇ ਇਹ ਪਿੰਡ ਪੰਜਾਬ ਦੀ ਹੱਦ ਅੰਦਰ ਪੈਦਾਂ ਹੈ ਪਰੰਤੂ ਇਹ ਸਾਰੇ ਪਾਸੇ ਹਿਮਾਚਲ ਰਾਜ ਦੀ ਹੱਦ ਲੱਗਦੀ ਹੈ। ਇਥੋਂ ਦੇ ਵਾਸੀ ਅੱਜ ਤੱਕ ਪਾਣੀ ,ਸਕੂਲ ਅਤੇ ਬਿਜਲੀ ਦੀ ਸਮੱਸਿਆਵਾਂ ਨਾਲ ਜੂਝਦੇ ਰਹੇ ਹਨ। ਇਥੋਂ ਦੇ ਬੱਚੇ ਹਿਮਾਚਲ ਰਾਜ ਦੇ ਸਕੂਲਾਂ ਵਿੱਚ ਪੜਦੇ ਹਨ ਅਤੇ ਬਿਜਲੀ ਤੱਕ ਹਿਮਾਚਲ ਵਲੋਂ ਮਿਲਦੀ ਹੈ।ਪੰਜਾਬ ਦੇ ਇਹ ਪਿੰਡ ਨੂੰ ਵੇਖ ਕਿ ਇੰਝ ਲਗਦਾ ਹੈ ਕਿ ਪਿੰਡ ਦਾ ਕੋਈ ਵਾਲੀ ਵਾਰਸ ਨਹੀ ਹੈ। ਅਜਾਦੀ ਤੋਂ ਹੁਣ ਤੱਕ ਕਈ ਸਰਕਾਰਾਂ ਆਈਆਂ ਅਤੇ ਕਈ ਸਰਕਾਰਾਂ ਗਈਆਂ ਪਰੰਤੁ ਕੋਈ ਵੀ ਸਰਕਾਰ ਕੱਲਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਯੋਗ ਹੱਲ ਨਾ ਕਰ ਸਕੀਆਂ। ਬਹੁਤ ਸੰਘਰਸ਼ ਤੋਂ ਬਾਅਦ ਹੁਣ ਪਿੰਡ ਦੀ ਪਾਣੀ ਦੀ ਸਮੱਸਿਆ ਹੱਲ ਹੁੰਦੀ ਜਾਪਦੀ ਹੈ।ਪੰਜਾਬ ਦੀ ਅਕਾਲੀ ਸਰਕਾਰ ਵਲੋਂ ਕੁਝ ਸਮਾਂ ਪਹਿਲਾਂ ਪਾਣੀ ਦੇ ਪ੍ਰਬੰਧ ਲਈ 70 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਜਿਸਦੀ ਵਰਤੋ ਨਾਲ ਵਾਟਰ ਸਪਲਾਈ ਵਿਭਾਗ ਪੰਜਾਬ ਵਲੋਂ ਪਾਣੀ ਦਾ ਟੈਂਕ ਬਣਾ ਦਿੱਤਾ ਗਿਆ ਹੈ ਅਤੇ ਲੋੜਿਦੀ ਪਾਇਪ ਲਾਇਨ ਵੀ ਪੰਜਾਬ ਦੇ ਪਿੰਡ ਸਮਲਾਹ ਤੋਂ ਪਾ ਦਿਤੀਆਂ ਹਨ ਅਤੇ ਕੰਮ ਮੁਕੰਮਲ ਕਰ ਦਿਤਾ ਗਿਆ ਹੈ।ਐਕਸੀਅਨ ਹਰਿੰਦਰ ਸਿੰਘ ਨਾਲ ਗੱਲ ਕਰਨ ਤੇ ਉਹਨਾਂ ਵਲੋਂ ਦੱਸਿਆ ਗਿਆ ਕਿ ਬਿਜਲੀ ਦੇ ਕੁਨੈਕਸ਼ਨ ਲਈ 13 ਲੱਖ 65 ਹਜਾਰ ਰੁਪਏ ਦੀ ਰਕਮ ਜਮਾਂ ਕਰਵਾ ਦਿਤੀ ਗਈ ਹੈ ਅਤੇ ਬਹੁਤ ਜਲਦ ਪਾਣੀ ਦਾ ਪ੍ਰਬੰਧ ਹੋ ਜਾਵੇਗਾ।
ਪਿੰਡ ਵਾਸੀਆਂ ਦਾ ਕੀ ਕਹਿਣਾਂ ਹੈ: ਪਿੰਡ ਕੱਲਰ ਦੇ ਵਸਨੀਕਾਂ ਪਿਆਰੇ ਲਾਲ, ਪ੍ਰੇਮ ਸਿੰਘ ਠਾਕੁਰ, ਨਰਿੰਦਰ ਕੁਮਾਰ, ਗੁਰਬਚਨ ਸਿੰਘ , ਪ੍ਰਕਾਸ਼ ਠਾਕੁਰ, ਕਮਲ ਸਿੰਘ , ਗਿਆਨ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਪੀਣ ਲਈ ਅਤੇ ਪਸ਼ੂਆਂ ਲਈ ਪਾਣੀ 30-35 ਕਿਲੋਮੀਟਰ ਤੋਂ ਲਿਆਉਣਾਂ ਪੈਂਦਾ ਸੀ। ਹੁਣ ਭਾਵੇ ਬਰਸਾਤਾਂ ਸ਼ੁਰੂ ਹੋ ਚੁਕੀਆਂ ਹਨ ਅਤੇ ਅਸੀ ਮੀਂਹ ਦਾ ਪਾਣੀ ਇਕੱਠਾ ਕਰਕੇ ਪਸ਼ੂਆਂ ਲਈ ਅਤੇ ਹੋਰ ਕੰਮਾਂ ਲਈ ਵਰਤ ਸਕਦੇ ਹਾਂ ਪਰੰਤੂ ਪੀਣ ਲਈ ਪਾਣੀ ਤਾਂ ਲਿਆਉਣਾਂ ਹੀ ਪੈਂਦਾ ਹੈ।ਉਹਨਾਂ ਅੱਗੇ ਦੱਸਿਆ ਪਾਇਪ ਲਾਇਨ ਤਾਂ ਭਾਵੇ ਪੈ ਗਈ ਹੈ ਅਤੇ ਪਾਇਪਾਂ ਦੇ ਜੋੜਾਂ ਨੂੰ ਸੀਮੇਂਟ ਨਾਲ ਪੱਕਾ ਕੀਤਾ ਜਾ ਰਿਹਾ ਹੈ। ਆਸ ਹੈ ਜਲਦੀ ਹੀ ਪਿੰਡ ਵਾਸੀਆਂ ਨੂੰ ਪਾਣੀ ਪ੍ਰਾਪਤ ਹੋਵੇਗਾ ਅਤੇ ਉਹਨਾਂ ਦੀ ਜਿੰਦਗੀ ਵੀ ਸੁਖਾਲੀ ਹੋਵੇਗੀ।ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਤੋਰ ਤੇ ਯੁਵਾ ਭਾਜਪਾ ਨੇਤਾ ਸ਼੍ਰੀ ਅਰਵਿੰਦ ਮਿੱਤਲ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਵਿਸ਼ੇਸ਼ ਕੋਸ਼ਿਸ਼ ਦੁਆਰਾ ਇਹ ਕੰਮ ਨੇਪੜੇ ਚਾੜਿਆ ਗਿਆ ਅਤੇ ਉਹਨਾਂ ਦੀ ਕੋਸ਼ਿਸ਼ ਸਦਕਾ ਪਿੰਡ ਵਾਸੀਆਂ ਦੇ ਸੰਘਰਸ਼ ਨੂੰ ਬੂਰ ਪਿਆ ਅਤੇ ਜਲਦੀ ਹੀ ਪਿੰਡ ਦੀ ਪ੍ਰਮੁੱਖ ਪਾਣੀ ਦੀ ਮੰਗ ਦਾ ਪੱਕਾ ਹੱਲ ਹੋ ਜਾਵੇਗਾ।

print
Share Button
Print Friendly, PDF & Email