ਛਾਪਿਆਂਵਾਲੀ ਵਿਖੇ ਮੋਟਰਸਾਈਕਲ ਦੀ ਫੇਟ ਨਾਲ ਔਰਤ ਦੀ ਮੌਤ

ss1

ਛਾਪਿਆਂਵਾਲੀ ਵਿਖੇ ਮੋਟਰਸਾਈਕਲ ਦੀ ਫੇਟ ਨਾਲ ਔਰਤ ਦੀ ਮੌਤ

4-18 (1)
ਮਲੋਟ, 4 ਮਈ (ਆਰਤੀ ਕਮਲ) : ਮਲੋਟ ਨੇੜਲੇ ਪਿੰਡ ਛਾਪਿਆਂਵਾਲੀ ਵਿਖੇ ਸੜਕ ਪਾਰ ਕਰਨ ਲੱਗਿਆਂ ਬੁਲਟ ਮੋਟਰਸਾਈਕਲ ਵਿਚ ਵੱਜਣ ਨਾਲ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਯੂਪੀ ਦੇ ਪਿੰਡ ਰੂਪਪੂਰਾ ਕਟਰਾ ਜ਼ਿਲ ਔਰਈਆ ਦੀ ਰਹਿਣ ਵਾਲਾ ਉਕਤ ਔਰਤ ਦ੍ਰੋਪਤੀ (45) ਪਤਨੀ ਜੈਵੀਰ ਹਾਲ ਅਬਾਦ ਛਾਪਿਆਂਵਾਲੀ ਬੀਤੀ ਸ਼ਾਮ 7 ਵਜੇ ਦੇ ਕਰੀਬ ਆਟਾ ਲੈਣ ਚੱਲੀ ਸੀ ਕਿ ਡਿਫੈਂਸ ਰੋਡ ਸੜਕ ਕਰਾਸ ਕਰਨ ਲੱਗਿਆ ਕੋਲਿਆਂਵਾਲੀ ਪਾਸੇ ਤੋਂ ਆ ਰਹੇ ਇਕ ਬੁਲਟ ਮੋਟਰਸਾਈਕਲ (ਪੀਬੀ03ਏਐਨ4086) ਨਾਲ ਟੱਕਰ ਹੋ ਗਈ । ਟੱਕਰ ਨਾਲ ਜਿਥੇ ਉਕਤ ਔਰਤ ਸੜਕ ਤੇ ਡਿੱਗ ਪਈ ਉਥੇ ਹੀ ਬੁਲਟ ਮੋਟਰਸਾਈਕਲ ਚਾਲਕ ਅਤੇ ਉਸ ਪਿੱਛੇ ਬੈਠੀ ਔਰਤ ਵੀ ਡਿੱਗ ਪਏ । ਡਿੱਗਣ ਕਾਰਨ ਦਰੋਪਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਸਵਾਰਾਂ ਦੇ ਮਮੂਲੀ ਸੱਟਾਂ ਲੱਗੀਆਂ । ਦ੍ਰੋਪਤੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮਲੋਟ ਵਿਖੇ ਲਿਆਂਦਾ ਗਿਆ । ਥਾਣਾ ਕਬਰਵਾਲਾ ਦੇ ਐਸਐਚਉ ਗੁਰਸੇਵਕ ਸਿੰਘ ਦੀ ਅਗਵਾਈ ਵਿਚ ਪੁਲਿਸ ਅਧਿਕਾਰੀ ਸੰਤਾ ਸਿੰਘ ਅਤੇ ਮੁਲਾਜਮ ਰਛਪਾਲ ਸਿੰਘ ਨੇ ਸਿਵਲ ਹਸਪਤਾਲ ਪੁੱਜ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ । ਜ਼ਿਕਰਯੋਗ ਹੈ ਕਿ ਮ੍ਰਿਤਕਾ ਔਰਤ ਦੀਆਂ 5 ਕੁੜੀਆਂ ਤੇ ਇਕ ਮੁੰਡਾ ਹੈ। ਜਿੰਨਾਂ ਵਿਚੋਂ ਇਕ ਕੁੜੀ ਦੇ ਵਿਆਹ ਕੀਤੇ ਨੂੰ ਥੋੜਾ ਸਮਾਂ ਹੀ ਹੋਇਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *