ਬਾਵਾ ਅਮਰੀਕਾ ਰਵਾਨਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਤੇ ਦਿੱਲੀ ਆਉਣ ਦਾ ਪ੍ਰਵਾਸੀਆਂ ਨੂੰ ਦੇਣਗੇ ਸੱਦਾ

ss1

ਬਾਵਾ ਅਮਰੀਕਾ ਰਵਾਨਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਤੇ ਦਿੱਲੀ ਆਉਣ ਦਾ ਪ੍ਰਵਾਸੀਆਂ ਨੂੰ ਦੇਣਗੇ ਸੱਦਾ

ਲੁਧਿਆਣਾ-(ਪ੍ਰੀਤੀ ਸ਼ਰਮਾ) ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅੱਜ ਅਮਰੀਕਾ ਰਵਾਨਾ ਹੋ ਗਏ।ਉਹ 5 ਮਈ ਨੂੰ ਸਵੇਰੇ 5 ਵਜੇ ਅਮਰੀਕਾ ਏਅਰਪੋਰਟ ਪਹੁੰਚਣਗੇ।ਉਹਨਾਂ ਨੂੰ ਉੱਥੇ ਫਾਊਂਡੇਸ਼ਨ ਅਮਰੀਕਾ ਇਕਾਈ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਚੇਅਰਮੈਨ ਮਨਦੀਪ ਸਿੰਘ ਹਾਂਸ, ਕਨਵੀਨਰ ਬਹਾਦਰ ਸਿੰਘ ਸਿੱਧੂ ਸਾਥੀਆਂ ਸਮੇਤ ਰਿਸੀਵ ਕਰਨਗੇ। ਬਾਵਾ ਨੇ ਇੱਥੋਂ ਰਵਾਨਾ ਹੋਣ ਸਮੇਂ ਮੀਡੀਆ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਮਹਾਨ ਯੋਧੇ, ਜਰਨੈਲ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਦੀ ਸਥਾਪਨਾ ਕਰਨ ਵਾਲੇ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 300 ਸਾਲਾ ਸ਼ਹੀਦੀ ਦਿਹਾੜਾ ਦਿੱਲੀ ਮਹਿਰੋਲੀ ਵਿਖੇ 9 ਜੂਨ ਨੂੰ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਅਗਵਾਈ ਵਿਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ।ਬਾਵਾ ਨੇ ਦੱਸਿਆ ਕਿ ਉਹ ਇਸ ਅਮਰੀਕੀ ਦੌਰੇ ਦੇ ਦੌਰਾਨ ਉੱਥੇ ਰਹਿੰਦੇ ਸਮੁੱਚੇ ਪੰਜਾਬੀਆਂ ਨੂੰ ਸਮਾਰੋਹ ਵਿਚ ਸ਼ਾਮਿਲ ਹੋਣ ਦਾ ਸੱਦਾ ਦੇਣਗੇ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਬਾਵਾ ਨੇ ਦੱਸਿਆ ਕਿ 7 ਮਈ ਨੂੰ ਨਿਊਯਾਰਕ ਵਿਚ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਕਾਂਗਰਸ ਵੱਲੋਂ ਪ੍ਰਵਾਸੀ ਪੰਜਾਬੀਆ ਦੇ ਨਾਲ ਰੱਖੀ ਵਿਸ਼ਾਲ ਮੀਟਿੰਗ ਵਿਚ ਵੀ ਹਿੱਸਾ ਲੈਣਗੇ।ਉਹਨਾਂ ਕਿਹਾ ਕਿ ਪ੍ਰ੍ਰਵਾਸੀ ਪੰਜਾਬੀਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਦਿਲੀ ਪਿਆਰ ਹੈ।ਇਸਦੀ ਮਿਸਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਅਮਰੀਕਾ ਦੌਰੇ ਦੇ ਦੌਰਾਨ ਪ੍ਰਵਾਸੀ ਪੰਜਾਬੀਆਂ ਵੱਲੋਂ ਮਿਲਣ ਸੰਬੰਧੀ ਵਿਖਾਈ ਜਾ ਰਹੀ ਦਿਲਚਸਪੀ ਹੈ। ਇਸ ਮੌਕੇ ਮਹਿੰਦਰ ਸਿੰਘ ਇਰੋਜ਼, ਐਸ ਐਸ ਕੂਨਰ, ਹਰਚੰਦ ਸਿੰਘ ਧੀਰ, ਬਲਵੰਤ ਸਿੰਘ ਧਨੋਆ ਜਨਰਲ ਸਕੱਤਰ ਫਾਊਂਡੇਸ਼ਨ, ਪਵਨ ਗਰਗ, ਟੀਟੀ ਸ਼ਰਮਾ, ਸੁਰਜੀਤ ਸਿੰਘ ਮਾਣਕੀ,ਅਸਵਨੀ ਅਰੋੜਾ, ਬਲਵਿੰਦਰ ਸਿੰਘ ਹੂੰਝਣ ਚੇਅਰਮੈਨ ਓ.ਬੀ.ਸੀ., ਰੇਸ਼ਮ ਸਿੰਘ ਸੱਗੂ, ਰਾਹੁਲ ਸ਼ਰਮਾ, ਜਤਿਨ ਸ਼ਰਮਾ, ਗੌਰਵ ਅਤੇੇ ਤਰਸੇਮ ਜਸੂਜਾ ਆਦਿ ਹਾਜ਼ਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *