401 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ

ss1

401 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ
ਆਪ ਕਰਵਾਉਣਾ ਚਾਹੁੰਦੀ ਹੈ ਫਿਰਕੂ ਦੰਗੇ : ਮਲੂਕਾ

5-39 (1)5-39 (2)5-39 (2) ਰਾਮਪੁਰਾ ਫੂਲ 04 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਸਥਾਨਕ ਸ਼ਹਿਰ ਅੰਦਰ ਅੰਦਰ ੪੦੧ ਪਰਿਵਾਰ ਅਕਾਲੀ ਦਲ ਦੇ ਲੜ ਲੱਗ ਗਏ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਪਾਰਟੀ ਵਿੱਚ ਰਲਣ ਵਾਲੇ ਪਰਿਵਾਰਾਂ ਦਾ ਸਿਰੋਪਾ ਦੇ ਕੇ ਸ਼ਾਨਦਾਰ ਸਵਾਗਤ ਕੀਤਾ ਤੇ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਵਿੱਚ ਉਨਾਂ ਦਾ ਮਾਨ ਸਨਮਾਨ ਬਰਕਰਾਰ ਰਹੇਗਾ। ਉਨਾਂ ਕਿਹਾ ਕਿ ਦੇਸ਼ ਦੀ ਅਜਾਦੀ ਤੋਂ ਬਾਅਦ ਦੇਸ਼ ਕਾਂਗਰਸ ਦੀਆਂ ਨੀਤੀਆਂ ਕਾਰਨ ਕੋਈ ਖਾਸ ਤਰੱਕੀ ਨਹੀ ਕਰ ਪਾਇਆ। ਉਨਾਂ ਕਿਹਾ ਕਿ ਦੇਸ਼ ਅੰਦਰ ਪੰਜਾਹ ਸਾਲ ਕਾਂਗਰਸ ਨੇ ਰਾਜ ਕੀਤਾ ਪਰ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦਿਆਂ ਦੇਸ਼ ਨੂੰ ਪਿਛਾਹ ਵੱਲ ਧੱਕ ਦਿੱਤਾ। ਮਲੂਕਾ ਨੇ ਕਿਹਾ ਕਿ ਪੰਜਾਬ ਅੰਦਰ ਹੁਣ ਵੱਖ ਵੱਖ ਪਾਰਟੀਆਂ ਦੀ ਵਿਧਾਨ ਸਭਾ ਚੋਣਾਂ ਅੰਦਰ ਪੰਜ ਧਿਰੀ ਟੱਕਰ ਹੋਵੇਗੀ ਜਿਸ ਵਿੱਚ ਲੋਕ ਅਕਾਲੀ-ਭਾਜਪਾ ਸਰਕਾਰ ਦੀਆਂ ਵਿਕਾਸਮਈ ਕੰਮਾਂ ਦੇ ਅਧਾਰ ਤੇ ਤੀਜੀ ਵਾਰ ਸੱਤਾ ਚ ਲਿਆਉਣਗੇ। ਉਨਾਂ ਕਿਹਾ ਕਿ ਪੰਜਾਬ ਦੇ ਮੁਲਾਜਮਾਂ ਦੀਆਂ ਤਨਖਾਹਾਂ ਦੂਜੇ ਸੂਬਿਆਂ ਤੋਂ ਕਾਫੀ ਵੱਧ ਦਿੱਤੀਆਂ ਜਾ ਰਹੀਆਂ ਹਨ। ਪੈਨਸ਼ਨਾਂ ਲਗਭਗ ਦੁੱਗਣੀਆਂ ਕਰ ਦਿੱਤੀਆਂ ਹਨ। ਸੂਬੇ ਅੰਦਰ ਵੱਖ ਵੱਖ ਵਿਭਾਗਾਂ ਅੰਦਰ ਖਾਲੀਆਂ ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਬਿਜਲੀ ਦੇ ਖੇਤਰ ਅੰਦਰ ਲਾਮਿਸਾਲ ਪ੍ਰਾਪਤੀਆਂ ਕੀਤੀਆਂ ਹਨ। ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਉਕਤ ਸਕੀਮਾਂ ਤੇ ਕਰੋੜਾਂ ਰੁਪਏ ਪੰਜਾਬ ਸਰਕਾਰ ਖਰਚ ਚੁੱਕੀ ਹੈ ਤੇ ਕਈ ਵੱਡੀਆਂ ਸਕੀਮਾਂ ਚਲ ਰਹੀਆਂ ਹਨ। ਪਰ ਵਿਰਧੀ ਧਿਰ ਕੋਲ ਕੋਈ ਮੁੱਦਾ ਨਹੀ ਜਾ ਤਾ ਸੂਬੇ ਨੂੰ ਜਾਣਬੁੱਝ ਕੇ ਨਸ਼ਿਆ ਜਾ ਖਜਾਨਾ ਖਾਲੀ ਦੇ ਨਾਮ ਤੇ ਬਦਨਾਮ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ ਸਾਲਾਂ ਅੰਦਰ ਲਾਮਿਸਾਲ ਵਿਕਾਸ ਹੋਇਆ ਹੈ। ਇਸ ਮੌਕੇ ਉਨਾਂ ਆਪ ਪਾਰਟੀ ਤੇ ਨਕਸਲੀਆਂ ਨਾਲ ਜੁੜੇ ਹੋਣ ਤੇ ਪੰਜਾਬ ਦੀ ਸ਼ਾਤੀ ਖਰਾਬ ਕਰਨ ਦੇ ਖੁਲਾਸੇ ਕੀਤੇ।  ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ, ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਬਿੱਟਾ, ਨਗਰ ਪੰਚਾਇਤ ਮਹਿਰਾਜ ਪ੍ਰਧਾਨ ਹਰਿੰਦਰ ਹਿੰਦਾ, ਕੌਸਲਰ ਸੁਰਜੀਤ ਸਿੰਘ ਫਰੀਦ ਨਗਰ, ਕੌਸਲਰ ਤੇ ਸਰਕਲ ਪ੍ਰਧਾਨ ਪਿੰ੍ਰਸ ਨੰਦਾ, ਮਨਹੀਰ ਗੋਚਾ, ਨਰੇਸ਼ ਤਾਂਗੜੀ ਯੂਥ ਅਕਾਲੀ ਆਗੂ,ਗੁਰਪ੍ਰੀਤ ਮੰਗਾ,ਸੀਨੀਅਰ ਅਕਾਲੀ ਆਗੂ ਮਿਲਵਰਤਨ ਭੰਡਾਰੀ , ਕਾਕਾ ਜਲਾਲ ਤੋਂ ਇਲਾਵਾ ਕਈ ਆਗੂਆਂ ਸ਼ਿਰਕਤ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *