ਮਜ਼ਦੂਰ ਰੱਖਣ ਤੋਂ ਪਹਿਲਾਂ ਸਥਾਈ ਪਤੇ ਸਮੇਤ ਹੋਰ ਰਿਕਾਰਡ ਰੱਖਣ ਦੀ ਹਦਾਇਤ

ss1

ਮਜ਼ਦੂਰ ਰੱਖਣ ਤੋਂ ਪਹਿਲਾਂ ਸਥਾਈ ਪਤੇ ਸਮੇਤ ਹੋਰ ਰਿਕਾਰਡ ਰੱਖਣ ਦੀ ਹਦਾਇਤ
ਜ਼ਿਲੇ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਨਹੀ ਕਰੇਗਾ-ਜ਼ਿਲਾ ਮੈਜਿਸਟਰੇਟ
* *ਦਫ਼ਾ 144 ਤਹਿਤ ਵੱਖ-ਵੱਖ ਮਨਾਹੀ ਹੁਕਮ ਜਾਰੀ

ਬਰਨਾਲਾ 4 ਜੁਲਾਈ (ਡਾ:ਓਮੀਤਾ): ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟਰੇਟ ਸ. ਭੁਪਿੰਦਰ ਸਿੰਘ ਰਾਏ ਨੇ ਫੋਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲਾ ਬਰਨਾਲਾ ਅੰਦਰ ਪੋਲਟਰੀ ਫਾਰਮਾਂ, ਰਾਈਸ ਸੈਲਰਾਂ, ਭੱਠਿਆਂ ਅਤੇ ਹੋਰ ਲਘੂ ਉਦਯੋਗਾਂ ਵਿੱਚ ਮਜਦੂਰ ਅਤੇ ਘਰਾਂ ਵਿੱਚ ਨੌਕਰ ਰੱਖਣ ਲਈ ਮਜਦੂਰਾਂ ਅਤੇ ਨੌਕਰਾਂ ਦਾ ਨਾਮ ਅਤੇ ਮੁਕੰਮਲ ਪੱਕਾ ਪਤਾ, ਤਿੰਨ ਤਸਵੀਰਾਂ, ਹੱਥਾਂ ਤੇ ਉਂਗਲਾਂ ਦੇ ਨਿਸ਼ਾਨ ਸੰਬੰਧਤ ਮਾਲਕ ਆਪਣੇ ਰਜਿਸਟਰ ਵਿੱਚ ਦਰਜ ਕਰਨ ਅਤੇ ਸਬੰਧਤ ਪੁਲਿਸ ਥਾਣਾ ਅਤੇ ਚੌਕੀ ਵਿੱਚ ਦਰਜ ਕਰਾਉਣਾ ਯਕੀਨੀ ਬਣਾਉਣਗੇ।
ਇਸ ਦੇ ਨਾਲ ਹੀ ਉਹਨਾਂ ਹਦਾਇਤ ਕੀਤੀ ਕਿ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਸਰਕਾਰੀ ਸੜਕ, ਰਸਤੇ ਅਤੇ ਜ਼ਮੀਨ ’ਤੇ ਨਜਾਇਜ਼ ਕਬਜ਼ਾ ਨਹੀਂ ਕਰ ਸਕਦਾ। ਉਲੰਘਣਾ ਕਰਨ ਵਾਲੇ ਖ਼ਿਲਾਫ਼ ਧਾਰਾ 188 ਤਹਿਤ ਪੁਲਿਸ ਕਾਰਵਾਈ ਕੀਤੀ ਜਾਵੇਗੀ।
ਇਕ ਹੋਰ ਹੁਕਮ ਜਾਰੀ ਕਰਦਿਆਂ ਉਨਾਂ ਕਿਹਾ ਕਿ ਜ਼ਿਲੇ ਵਿੱਚ ਆਏ ਦਿਨ ਵਧਦੀਆਂ ਸੜਕ ਦੁਰਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਜੋ ਵਾਹਨ ਮੋਟਰ ਵਹੀਕਲ ਐਕਟ 1988 ਦੇ ਤਹਿਤ ਬਣੇ ਨਿਯਮਾਂ ਨੂੰ ਪੂਰਾ ਨਹੀਂ ਕਰਦੇ ਅਤੇ ਸੜਕਾਂ ’ਤੇ ਚੱਲਣ ਦੇ ਯੋਗ ਨਹੀਂ ਹਨ, ਉਹਨਾਂ ਦੇ ਮਾਲਕਾਂ, ਪ੍ਰਬੰਧਕਾਂ ਆਦਿ ਨੂੰ ਹਦਾਇਤ ਜਾਂਦੀ ਹੈ ਕਿ ਉਹ ਅਜਿਹੇ ਵਾਹਨ ਸੜਕਾਂ, ਨਿੱਜੀ ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ’ਤੇ ਨਾ ਚਲਾਉਣ।
ਉਹਨਾਂ ਜ਼ਿਲੇ ਦੀ ਹਦੂਦ ਅੰਦਰ ਪਹਿਲਾਂ ਹੀ ਚੱਲ ਰਹੇ ਅਤੇ ਨਵੇਂ ਖੁੱਲਣ ਵਾਲੇ ਕਈ ਹੋਟਲਾਂ, ਮੈਰਿਜ ਪੈਲੇਸਾਂ ਅਤੇ ਰੈਸਟੋਰੈਂਟਾਂ ਵਿੱਚ ਕਈ ਤਕਨੀਕੀ ਖਾਮੀਆਂ, ਜਿਵੇਂ ਇਮਾਰਤ ਦੀ ਬਣਤਰ, ਬਿਜਲੀ ਫਿਟਿੰਗ, ਸਾਈਟ ਲਈ ਢੁੱਕਵੀਂ ਜਗਾ, ਪਾਰਕਿੰਗ ਲਈ ਲੱਗਦੀਆਂ ਸੜਕਾਂ ਤੋਂ ਜਾਇਜ਼ ਦੂਰੀ ਅਤੇ ਸੁਰੱਖਿਆ ਆਦਿ, ਪਾਈਆਂ ਜਾਂਦੀਆਂ ਹਨ। ਉਪਰੋਕਤ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਲਈ ਸੰਬੰਧਤ ਸਾਰੇ ਵਿਭਾਗਾਂ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਲੈਣਾ ਲਾਜ਼ਮੀ ਹੈ। ਇਹ ਇਤਰਾਜਹੀਣਤਾ ਸਰਟੀਫਿਕੇਟ ਲੈਣ ਲਈ 15 ਦਿਨ ਦੇ ਅੰਦਰ-ਅੰਦਰ ਜ਼ਿਲਾ ਮੈਜਿਸਟ੍ਰੇਟ ਕੋਲ ਅਪਲਾਈ ਕਰਨਾ ਲਾਜ਼ਮੀ ਹੋਵੇਗਾ। ਇਹ ਹੁਕਮ ਮਿਤੀ 25 ਅਗਸਤ 2016 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ਼ ਸਖ਼ਤ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *