ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧਿਕਾਰੀਆਂ ਨੇ ਕੀਤੀ ਦੁਕਾਨਾਂ ਦੀ ਚੈਕੀਗ

ss1

ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧਿਕਾਰੀਆਂ ਨੇ ਕੀਤੀ ਦੁਕਾਨਾਂ ਦੀ ਚੈਕੀਗ

5-27
ਕੀਰਤਪੁਰ ਸਾਹਿਬ 4 ਜੁਲਾਈ (ਸਰਬਜੀਤ ਸਿੰਘ ਸੈਣੀ): ਪੰਜਾਬ ਸਰਕਾਰ ਦੀਆ ਵਲੋਂ ਥਰਮੋਕੋਲ ਤੋਂ ਬਣੇ ਡਿਸਪੋਜੇਬਲ ਸਮਾਨ ਅਤੇ ਪਲਾਸਟਿਕ ਲਿਫਾਫਿਆਂ ਤੇ ਲਗਾਈ ਪੂਰਨ ਤੋਰ ਤੇ ਪਾਬੰਦੀ ਅਤੇ ਪੰਜਾਬ ਵਿੱਚ ਇਨਫੋਰਸਮੈਟ ਟੀਮਾਂ ਵਲੋਂ ਸ਼ਹਿਰਾਂ ਅੰਦਰ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਹੀ ਅੱਜ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਸੈਨਟਰੀ ਇੰਸਪੈਕਟਰ ਵਲੋਂ ਕੀਰਤਪੁਰ ਸਾਹਿਬ ਦੇ ਮੇਨ ਬਜ਼ਾਰ ਦੀ ਚੈਕੀਗ ਕੀਤੀ ਗਈ ਅਤੇ ਜਿਹਨਾਂ ਦੁਕਾਨਾਂ ਤੋਂ ਪਲਾਸਟਿਕ ਲਿਫਾਫੇ ਬਰਾਮਦ ਹੋਏ ਉਹਨਾਂ ਦੁਕਾਨਦਾਰ ਨੂੰ ਤੜਨਾ ਦੇ ਕੇ ਛੱਡ ਦਿੱਤਾ ਗਿਆ ਇਸ ਮੋਕੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਸ਼ਹਿਰ ਵਿੱਚ 100 ਦੇ ਕਰੀਬ ਦੁਕਾਨਾਂ ਦੀ ਚੈਕੀਗ ਕੀਤੀ ਗਈ ਹੈ ਜਿਹਨਾਂ ਦੁਕਾਨ ਤੇ ਥਰਮੋਕੋਲ ਤੋਂ ਬਣਿਆ ਡਿਸਪੋਜੇਬਲ ਸਮਾਨ ਅਤੇ ਪਲਾਸਟਿਕ ਦੇ ਲਿਫਾਫੇ ਮਿਲੇ ਹਨ ਉਹ ਜ਼ਬਤ ਕੀਤੇ ਗਏ ਹਨ ਅਤੇ ਉਹਨਾਂ ਦੁਕਾਨਦਾਰ ਨੂੰ ਹਦਾਇਤ ਕੀਤੀ ਕਿ ਅਗਰ ਉਹਨਾਂ ਕੋਲ ਅੱਗੇ ਤੋਂ ਡਿਸਪੋਜੇਬਲ ਸਮਾਨ ਜਾਂ ਪਲਾਸਟਿਕ ਦੇ ਲਿਫਾਫੇ ਮਿਲ ਤਾਂ ਉਹਨਾਂ ਖ਼ਿਲਾਫ਼ ਪੰਜਾਬ ਪਲਾਸਟਿਕ ਕੈਰੀ ਬੈਗਜ(ਮੈਨੂਫਕਚਰ, ਯੂਸੇਜ ਅਤੇ ਡਿਸਪੋਜਲੀ) ਕੰਟਰੋਲ ਐਕਟ 2005 ਦੀਆ ਵੱਖ ਵੱਖ ਧਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ਉਹਨਾਂ ਦੇ ਨਾਲ ਨਗਰ ਪੰਚਾਇਤ ਦੇ ਮੁਲਾਜ਼ਮ ਅਤੇ ਸੇਵਾਦਾਰ ਵੀ ਹਾਜਰ ਸਨ ਜਿਹਨਾਂ ਵਿੱਚ ਮੱਖਣ ਸਿੰਘ, ਰਵਿੰਦਰ ਸਿੰਘ, ਜੋਗੇਸ ਕੁਮਾਰ, ਸਚੀਨ ਸਰਮਾ, ਰਾਹੁਲ ਕੁਮਾਰ ਆਦਿ ਹਾਜਰ ਸਨ।

print
Share Button
Print Friendly, PDF & Email