ਐਸ.ਯੂ.ਐਸ, ਤੰਗੋਰੀ ਵਲੋਂ ਵਜੀਫਿਆਂ ਦਾ ਐਲਾਨ

ss1

ਐਸ.ਯੂ.ਐਸ, ਤੰਗੋਰੀ ਵਲੋਂ ਵਜੀਫਿਆਂ ਦਾ ਐਲਾਨ

4-13ਬਨੂੜ, 4 ਮਈ (ਰਣਜੀਤ ਸਿੰਘ ਰਾਣਾ):  ਸ਼ਹੀਦ ਉਧੱਮ ਸਿੰਘ ਗਰੁੱਪ ਵਿੱਖੇ ਦਸਵੀਂ ਅਤੇ ਬ੍ਹਾਰਵੀ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਵਜ਼ੀਫਾ ਟੈਸਟ ਲਿਆ ਗਿਆ ਸੀ| ਇਸ ਟੈਸਟ ਦੇ ਨਤੀਜੇ ਅੱਜ ਘੋਸਿ.ਤ ਕੀਤੇ ਗਏ| ਇਸ ਟੈਸਟ ਵਿੱਚ ਵੱਖ-ਵੱਖ ਸਕੂਲਾਂ ਦੇ 800 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਸੀ ਅਤੇ ਇਹ ਟੈਸਟ ਕਾਲਜ ਕੈਂਪਸ ਵਿੱਖੇ ਕਰਵਾਇਆ ਗਿਆ ਸੀ| ਇਸ ਟੈਸਟ ਦੇ ਜੇਤੂ ਵਿਦਿਆਰਥੀ ਤੇਜਵੀਰ ਸਿੰਘ ਨੂੰ ਲੈਪਟਾਪ, ਸਚਿਨ ਸ.ਰਮਾ ਨੂੰ ਟੈਬਲੇਟ ਅਤੇ ਜਤਿੰਦਰ ਸਿੰਘ ਨੂੰ ਸਮਾਰਟ ਫੋਨ ਦੇ ਕੇ ਸਨਮਾਨਿਤ ਕੀਤਾ ਗਿਆ|

ਇਸ ਮੌਕੇ ਇੰਜ. ਸੁੱਖਵਿੰਦਰ ਸਿੰਘ ਸਿੱਧੂ, ਚੇਅਰਮੈਨ ਨੇ ਦੱਸਿਆ ਕਿ ਇਹ ਵਜ਼ੀਫਾ ਟੈਸਟ ਵਿਦਿਆਰਥੀਆਂ ਦੇ ਹੁਨਰ ਨੂੰ ਵੇਖਣ ਲਈ ਲਿਆ ਗਿਆ ਅਤੇ ਇਸ ਟੈਸਟ ਵਿੱਚ ਵਿਦਿਆਰਥੀਆਂ ਵਲੋ ਲਿੱਖਤੀ ਪ੍ਰਿਖਿਆ ਵਿੱਚ ਪ੍ਰਦਰਸ.ਨ ਦੇ ਅਧਾਰ ਤੇ ਉਨ੍ਹਾਂ ਨੂੰ ਵਜੀਫੇ ਨਾਲ ਸਨਮਾਨਿਤ ਕੀਤਾ ਗਿਆ| ਮੈਰੀਟੋਰਿਅਸ ਵਿਦਿਆਰਥੀਆਂ ਨੂੰ 100 ਵਜ਼ੀਫੇਂ ਦੇਣ ਤੋ ਇਲਾਵਾ ਉਨ੍ਹਾਂ ਨੂੰ ਲੈਪਟਾਪ, ਟੈਬਲੇਟ ਅਤੇ ਸਮਾਰਟ ਫੋਨ ਦੇ ਕੇ ਸਨਮਾਨਿਤ ਕੀਤਾ|

ਡਾ. ਜੇ.ਐਸ ਧਾਲੀਵਾਲ , ਵਾਈਸ ਚੇਅਰਮੈਨ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਹ ਵਜ਼ੀਫੇਂ ਵਿੱਤੀ ਤੌਰ ਤੇ ਮੈਰੀਟੋਰਿਅਸ ਵਿਦਿਆਰਥੀਆਂ ਨੂੰ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲਈ ਦਿੱਤੇ ਗਏ ਹਨ| ਇਸ ਵਜ਼ੀਫੇਂ ਟੈਸਟ ਵਿੱਚ 5 ਲੱਖ ਦੇ ਕਰੀਬ ਦੇ ਵਜ਼ੀਫੇਂ ਦਿੱਤੇ ਗਏ ਹਨ| ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵਜ਼ੀਫਾ ਟੈਸਟ ਵਿਦਿਆਰਥੀਆਂ ਲਈ ਬਹੁਤ ਹੀ ਵਧੀਆ ਪਲੈਟਫਾਰਮ ਹੈ ਜੋ ਉਨ੍ਹਾਂ ਦੇ ਉਂਜਵਲ ਭਵਿੱਖ ਨੂੰ ਬਣਾਉਣ ਵਿੱਚ ਸਹਾਈ ਹੁੰਦਾ ਹੈ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦਾ ਹੈ| ਇਸ ਮੌਕੇ ਤੇ ਇੰਜ. ਸੁਸ਼ੀਲ ਕੰਬੋਜ, ਪ੍ਰਿੰਸੀਪਲ, ਐਸ.ਯੂ.ਐਸ ਪੋਲੀਟੈਕਨਿੱਕ ਕਾਲਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਐਸ.ਯੂ.ਐਸ ਗਰੁੱਪ ਮੈਰੀਟੋਰਿਅਸ ਲੜਕੇ ਅਤੇ ਲੜਕੀਆਂ ਦੀ ਮੈਰੀਟ ਨੂੰ ਦੇਖਦੇ ਹੋਏ ਅਤੇ ਆਪਣੀ ਸਮਾਜਿਕ ਭਲਾਈ ਦੀਆਂ ਜਿ਼ੰਮੇਵਾਰੀਆਂ ਨਿਭਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਇਹ ਟੈਸਟ ਕਰਵਾ ਕੇ ਐਸ.ਯੂ.ਐਸ ਗਰੁੱਪ ਨੇ ਬਹੁਤ ਹੀ ਵਧੀਆ ਉਂਪਰਾਲਾ ਕੀਤਾ ਹੈ ਅਤੇ ਉੱਥੇ ਯੋਗ ਵਿਦਿਆਰਥੀਆਂ ਲਈ ਇੱਕ ਵੱਖਰੇ ਪਲੈਟਫਾਰਮ ਦਾ ਵੀ ਨਿਰਮਾਣ ਕਰ ਦਿੱਤਾ ਹੈ |

print
Share Button
Print Friendly, PDF & Email

Leave a Reply

Your email address will not be published. Required fields are marked *