ਸਥਾਨਕ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦਾ ਨਵੇਂ ਵਰ੍ਹੇ ਦਾ ਪ੍ਰਾਸਪੈਕਟਸ ਰਿਲੀਜ

ss1

ਸਥਾਨਕ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦਾ ਨਵੇਂ ਵਰ੍ਹੇ ਦਾ ਪ੍ਰਾਸਪੈਕਟਸ ਰਿਲੀਜ

5-22
ਭਗਤਾ ਭਾਈ ਕਾ 4 ਜੁਲਾਈ (ਸਵਰਨ ਸਿੰਘ ਭਗਤਾ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਥਾਨਕ ਸਹਿਰ ਦੇ ਕੋਠਾ ਗੁਰੂ ਰੋਡ ਤੇ ਸਥਾਪਤ ਕੀਤੇ ਗਏ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਕਾ ਦੇ ਦੂਜੇ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਹੋਣ ਤੇ ਕਾਲਜ ਦੇ ਪ੍ਰਾਸਪੈਕਟ ਨੂੰ ਰਿਲੀਜ ਕਰਨ ਸੰਬੰਧੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਸ. ਸਿਕੰਦਰ ਸਿੰਘ ਮਲੂਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਵਿਸੇਸ ਤੌਰ ਤੇ ਪਹੁੰਚੇ ਅਤੇ ਉਨਾ ਵੱਲੋਂ ਕਾਲਜ ਦੇ ਪ੍ਰਾਸਪੈਕਟ ਦੀ ਘੁੰਡ ਚੁਕਾਈ ਕੀਤੀ ਗਈ।ਇਸ ਮੌਕੇ ਤੇ ਸ. ਮਲੂਕਾ ਨੇ ਕਾਲਜ ਦੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਅਤੇ ਸਮੂਹ ਸਟਾਫ਼ ਨੂੰ ਕਾਲਜ ਦੇ ਦੂਜੇ ਅਕਾਦਮਿਕ ਵਰ੍ਹੇ ਵਿੱਚ ਸਫਲਤਾ ਪੂਰਵਕ ਕਦਮ ਰੱਖਣ ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਐਸ.ਸੀ. ਵਿਦਿਆਰਥੀਆਂ ਦੇ ਲਈ ਮੁਫਤ ਵਿੱਦਿਆ ਅਤੇ ਪੱਛੜੀਆਂ ਸ਼੍ਰੇਣੀਆਂ ਅਤੇ ਹੋਰ ਘੱਟ ਗਿਣਤੀ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਵਜੀਫ਼ੇ ਉਪਲਬਧ ਕਰਾਉਣ ਸੰਬੰਧੀ ਯਤਨਾਂ ਦੀ ਪ੍ਰਸੰਸਾ ਕੀਤੀ। ਇਸ ਸੰਸਥਾ ਦੀ ਬੇਹਤਰੀ ਅਤੇ ਅਕਾਦਮਿਕ ਗੁਣਵੰਤਾ ਨੂੰ ਬਣਾਉਣ ਦੇ ਲਈ ਪ੍ਰਿੰਸੀਪਲ ਤੇ ਸਮੂਹ ਸਟਾਫ਼ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਉਨ੍ਹਾਂ ਨੇ ਆਪਣੇ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ, ਪ੍ਰੋ. ਹਰਸਿਮਰਨ ਸਿੰਘ, ਪੋz ਪਲਵਿੰਦਰ ਸਿੰਘ, ਪ੍ਰੋ. ਸੁਖਜਿੰਦਰ ਸਿੰਘ, ਪੋz. ਮਨਦੀਪ ਕੌਰ,ਪੋz. ਅਮਨਦੀਪ ਕੌਰ ਅਤੇ ਪ੍ਰੋ. ਹਰਪਿੰਦਰ ਕੌਰ, ਸੁਖਵੰਤ ਸਿੰਘ ਕਾਕਾ, ਜਰਨੈਲ ਸਿੰਘ ਭੋਡੀਪੁਰਾ,ਸੁਭਾਸ਼ ਮਿੱਤਲ ਆਦਿ ਹਾਜ਼ਰ ਹੋਏ।

print
Share Button
Print Friendly, PDF & Email