ਬੂੱਥ ਪੱਧਰ ਤੱਕ ਐਸ ਸੀ ਵਿੰਗ ਦੀਆਂ ਕਮੇਟੀਆਂ ਦਾ ਗਠਨ : ਢਿੱਲਵਾਂ

ss1

ਬੂੱਥ ਪੱਧਰ ਤੱਕ ਐਸ ਸੀ ਵਿੰਗ ਦੀਆਂ ਕਮੇਟੀਆਂ ਦਾ ਗਠਨ : ਢਿੱਲਵਾਂ
ਆਪ ਦੇ ਸਰਕਲ ਇੰਚਾਰਜਾਂ ਨੇ ਕੀਤੀ ਦਲਿਤ ਸਮੱਸਿਆਵਾਂ ਉਤੇ ਚਰਚਾ ਵਿਚਾਰ

5-21
ਜੈਤੋ, 4 ਜੁਲਾਈ (ਪ.ਪ.): ਆਮ ਆਦਮੀ ਪਾਰਟੀ ਨਾਲ ਸਬੰਧਿਤ ਐਸ ਸੀ ਐਸ ਟੀ ਵਿੰਗ ਦੇ ਸਰਕਲ ਇੰਚਾਰਜਾਂ ਦੀ ਅਹਿਮ ਮੀਟਿੰਗ ਸਥਾਨਕ ਨਹਿਰੂ ਪਾਰਕ ਵਿਖੇ ਸੈਕਟਰ ਇੰਚਾਰਜ ਬੇਅੰਤ ਸਿੰਘ ਵਾਂਦਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਫਰੀਦਕੋਟ ਤੋਂ ਜ਼ੋਨਲ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਦੌਰਾਨ ਜ਼ੋਨਲ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਸਭ ਤੋਂ ਪਹਿਲਾਂ ਐਸ ਸੀ ਐਸ ਟੀ ਵਿੰਗ ਦੇ ਸਰਕਲ ਇੰਚਾਰਜਾਂ ਨੂੰ ਮੁਬਾਰਕਬਾਦ ਦਿੱਤੀ ਕਿ ਉਹਨਾਂ ਨੇ ਸਿਰਫ ਇਕ ਹਫਤੇ ਦੇ ਮਾਮੂਲੀ ਜਿਹੇ ਵਕਤ ਦੌਰਾਨ ਬਹੁਤ ਸਾਰੇ ਪਿੰਡਾਂ ਤੱਕ ਐਸ ਸੀ ਵਿੰਗ ਦੀਆਂ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਵਿਚ ਇਹ ਕੰਮ ਇਸੇ ਆਉਣ ਵਾਲੇ 15 ਦਿਨਾਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸੂਬੇ ਅੰਦਰ 34 ਫੀਸਦੀ ਵੋਟ ਬੈਂਕ ਰੱਖਣ ਵਾਲੇ ਦਲਿਤ ਭਾਈਚਾਰੇ ਤੱਕ ਸਿੱਧਾ ਸੰਪਰਕ ਰੱਖਣ ਲਈ ਪਾਰਟੀ ਵੱਲੋਂ ਲੜੀਵਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸੈਕਟਰ ਇੰਚਾਰਜ ਬੇਅੰਤ ਸਿੰਘ ਵਾਂਦਰ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਹੁਣ ਤੱਕ ਦਲਿਤ ਭਾਈਚਾਰੇ ਨੂੰ ਆਟਾ ਦਾਲ ਅਤੇ ਸ਼ਗਨ ਸਕੀਮ ਜਿਹੇ ਲਾਰਿਆਂ ਦੇ ਤਹਿਤ ਹੀ ਵੋਟਾਂ ਬਟੋਰੀਆਂ ਹਨ ਪਰੰਤੂ ਆਮ ਆਦਮੀ ਪਾਰਟੀ ਵੱਲੋਂ ਦਲਿਤ ਭਾਈਚਾਰੇ ਨੂੰ ਰਾਜਨੀਤੀ ਵਿਚ ਹਿੱਸੇਦਾਰੀ ਦੇ ਕੇ ਆਪਣਾ ਭਵਿੱਖ ਆਪ ਸੰਵਾਰਨ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।

ਇਸ ਮੌਕੇ ਅਮੋਲਕ ਸਿੰਘ ਮਰਾਹੜ ਨੇ ਕਿਹਾ ਕਿ ਭਾਰਤ ਦੇਸ਼ ਅੰਦਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਜ਼ਿੰਦਗੀ ਬਸਰ ਕਰ ਰਹੀ ਲੋਕਾਈ ਵਿਚ ਵੱਡੀ ਗਿਣਤੀ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੀ ਹੈ ਜਿਸ ਦੀ ਹਾਲਤ ਬਿਹਤਰ ਕਰਨ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਵਿਸ਼ੇ ਉਤੇ ਕੰਮ ਕਰਨ ਦਾ ਵਿਸ਼ਵਾਸ਼ ਦਿਵਾਇਆ ਜਾਂਦਾ ਹੈ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੋਨੀ ਕਾਂਸਲ ਨੇ ਵੀ ਦਲਿਤ ਭਾਈਚਾਰੇ ਨੂੰ ਰੋਜ਼ ਜ਼ਿੰਦਗੀ ਦੌਰਾਨ ਪੇਸ਼ ਆਉਂਦੀਆਂ ਤਲਖ਼ ਹਕੀਕਤਾਂ ਨੂੰ ਬਿਆਨ ਕੀਤਾ ਜਿਸ ਨੂੰ ਹਾਜ਼ਰ ਨੁਮਾਇੰਦਿਆਂ ਨੇ ਸਾਹ ਰੋਕ ਕੇ ਸੁਣਿਆ। ਮੀਟਿੰਗ ਦੌਰਾਨ ਬਲਵਿੰਦਰ ਸਿੰਘ, ਜਸਪਾਲ ਸਿੰਘ ਗੋਰਾ ਕਰੀਰਵਾਲੀ, ਮਨਿੰਦਰਜੀਤ ਸਿੰਘ ਸਿੱਧੂ, ਤੀਰਥ ਰਾਜ ਗਰਗ, ਬੇਅੰਤ ਸਿੰਘ ਚੰਦਭਾਨ, ਨਿਰਮਲ ਸਿੰਘ ਡੇਲਿਆਂਵਾਲੀ, ਜਗਦੀਪ ਸਿੰਘ ਢਿੱਲਵਾਂ, ਗੁਰਸੇਵਕ ਸਿੰਘ ਨੰਬਰਦਾਰ, ਗੁਰਾ ਸਿੰਘ ਢਿੱਲਵਾਂ ਅਤੇ ਮੀਡੀਆ ਇੰਚਾਰਜ ਰੰਜਨ ਆਤਮਜੀਤ ਆਦਿ ਹਾਜ਼ਰ ਸਨ।

print
Share Button
Print Friendly, PDF & Email