ਮੁੱਖ ਮੰਤਰੀ ਵੱਲੋਂ ਪਿੰਡ ਲਾਡਬੰਨਜਾਰਾ ਕਲਾਂ ਵਿਖੇ ਸੰਗਤ ਦਰਸ਼ਨ ਕਰਨ ਲਈ ਤਹਿ ਦਿਲੋਂ ਧੰਨਵਾਦੀ ਹਾਂ: ਕਰਮਾਂ ਵੜੈਚ

ss1

ਮੁੱਖ ਮੰਤਰੀ ਵੱਲੋਂ ਪਿੰਡ ਲਾਡਬੰਨਜਾਰਾ ਕਲਾਂ ਵਿਖੇ ਸੰਗਤ ਦਰਸ਼ਨ ਕਰਨ ਲਈ ਤਹਿ ਦਿਲੋਂ ਧੰਨਵਾਦੀ ਹਾਂ: ਕਰਮਾਂ ਵੜੈਚ

5-17

ਦਿੜ੍ਹਬਾ ਮੰਡੀ 04 ਜੁਲਾਈ (ਰਣ ਸਿੰਘ ਚੱਠਾ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡ ਲਾਡਬੰਨਜਾਰਾ ਕਲਾਂ ਵਿਚ ਕੀਤੇ ਸੰਗਤ ਦਰਸ਼ਨ ਲਈ ਸ੍ਰੋਮਣੀ ਅਕਾਲੀ ਦਲ ਯੂਥ ਦੇ ਜਿਲਾ ਮੀਤ ਪ੍ਧਾਨ ਕਰਮਜੀਤ ਸਿੰਘ (ਕਰਮਾ ਵੜੈਚ) ਸਰਪੰਚ ਲਾਡਬੰਨਜਾਰਾ ਕਲਾਂ ਨੇ ਸ: ਬਾਦਲ ਦਾ ਧੰਨਵਾਦ ਕੀਤਾ ਹੈ | ਸਰਪੰਚ ਕਰਮਾਂ ਵੜੈਚ ਨੇ ਕਿਹਾ ਕਿ ਸਾਡੇ ਪਿੰਡ ਦੇ ਵਿਕਾਸ ਲਈ ਖੁੱਲਾ ਗੱਫਾ ਗ੍ਰਾਂਟ ਦਾ ਦੇ ਕੇ ਸ: ਬਾਦਲ ਨੇ ਸਾਡੇ ਪਿੰਡ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਉਹ ਇਸ ਗ੍ਰਾਂਟ ਦੀ ਸੁਚੱਜੀ ਵਰਤੋਂ ਕਰਨ ਗਏ।ਸ੍ ਬਾਦਲ ਨੇ ਸਰਪੰਚ ਕਰਮਾਂ ਵੜੈਚ ਦੇ ਗ੍ਰਹਿ ਵਿਖੇ ਚਾਹ ਪਾਣੀ ਪੀਣ ਸਮੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਮੁੱਢ ਤੋਂ ਹੀ ਕੁਰਬਾਨੀਆਂ ਦਿੰਦੀ ਆ ਰਹੀ ਹੈ।ਉਨ੍ਹਾਂ ਨੋਜਵਾਨ ਸਰਪੰਚ ਕਰਮਾਂ ਵੜੈਚ ਵੱਲੋਂ ਪਿੰਡ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾ ਦੀ ਸਲਾਘਾ ਕੀਤੀ।ਸਰਪੰਚ ਕਰਮਾਂ ਵੜੈਚ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਉਸ ਹੋਰ ਵੀ ਮਿਹਨਤ ਕਰਨਗੇ ਅਤੇ ਸਾਰੇ ਪਿੰਡ ਅੰਦਰ ਬਿਨਾਂ ਭੇਦ ਭਾਵ ਵਿਕਾਸ ਕਾਰਜ ਕਰਵਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਸ਼ਾਨ ਨਾਲ ਜਿਤਾਉਣਗੇ। ਇਸ ਮੋਕੇ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ,ਸੰਤ ਬਲਬੀਰ ਸਿੰਘ ਘੁੰਨਸ ਸੰਸਦੀ ਸਕੱਤਰ ਪੰਜਾਬ ਸਰਕਾਰ,ਕਰਨ ਘੁਮਾਣ ਕਨੇਡਾ ਐਨ ਆਰ ਆਈ ਕਮਿਸ਼ਨ,ਜਿਲਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ,ਜਥੇਦਾਰ ਜਸਵੀਰ ਸਿੰਘ,ਬਾਬੂ ਸਿੰਘ ਲਾਡਬੰਨਜਾਰਾ ਕਲਾਂ,ਡਿਪਟੀ ਕਮਿਸ਼ਨਰ ਸੰਗਰੂਰ ਅਰਸਦੀਪ ਸਿੰਘ ਥਿੰਦ,ਐਸ ਐਸ ਪੀ ਸੰਗਰੂਰ ਪ੍ਰਿਤਪਾਲ ਸਿੰਘ ਥਿੰਦ,ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *