ਅਜੀਤ ਸਿੰਘ ਸਾਂਤ ਨੇ ਸਗਨ ਸਕੀਮ ਦੇ 1.5 ਕਰੋੜ ਦੇ ਚੈੱਕ ਵੰਡੇ

ss1

ਅਜੀਤ ਸਿੰਘ ਸਾਂਤ ਨੇ ਸਗਨ ਸਕੀਮ ਦੇ 1.5 ਕਰੋੜ ਦੇ ਚੈੱਕ ਵੰਡੇ29-5

ਮਹਿਲ ਕਲਾਂ 29 ਅਪ੍ਰੈਲ (ਪਰਦੀਪ ਕੁਮਾਰ)- ਪੰਜਾਬ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋਂ ਗਰੀਬ ਵਰਗ ਲਈ ਵੱਖ ਵੱਖ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਤਹਿਤ ਅੱਜ ਸ਼ੋ੍ਰਮਣੀ ਅਕਾਲੀ ਦਲ(ਬ) ਹਲਕਾ ਮਹਿਲ ਕਲਾਂ ਦੇ ਇੰਚਾਰਜ ਅਜੀਤ ਸਿੰਘ ਸਾਂਤ ਨੇ ਅੱਜ ਸਥਾਨਕ ਬੀ ਡੀ ਪੀ ਓ ਕੰਪਲੈਕਸ ਵਿਖੇ ਸਗਨ ਸਕੀਮ ਦੇ  15000/- ਰੁਪਏ ਦੀ ਰਾਸੀ ਵਾਲੇ 95 ਦੇ ਕਰੀਬ ਚੈੱਕ ਵੰਡੇ ਅਤੇ ਕੇਂਦਰੀ ਸਹਾਇਤਾ ਅਧੀਨ ਸਾਲ 2015-16 ਦੌਰਾਨ ਪੈਡਲ ਰਿਕਸ਼ਾ ਰੇਹੜੀਆਂ ਵੱਖ ਵੱਖ ਪਿੰਡਾਂ ਦੇ 100  ਬੀ ਪੀ ਐਲ ਧਾਰਕ ਪਰਿਵਾਰਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ਸ. ਸਾਂਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਤੇ ਸਕੱਤਰ ਜਨਰਲ ਸ ਸੁਖਦੇਵ ਸਿੰਘ ਢੀਂਡਸਾ ਸਰਕਾਰ ਦੀ ਅਗਵਾਈ ਵਾਲਾ ਪੰਜਾਬ ਅੱਜ ਵਿਕਾਸ ਅਤੇ ਹਰ ਵਰਗ ਦੇ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਵਾਲਾ ਦੇਸ ਦਾ ਪਹਿਲਾ ਸੂਬਾ ਬਣ ਚੁੱਕਾ ਹੈ । ਸ.ਸਾਂਤ ਨੇ ਕਿਹਾ ਕਿ ਜਿਥੇ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ, ਪਾਣੀ, ਟਿਊਬਵੈਲ ਕੁਨੈਕਸ਼ਨ, ਫਸਲੀ ਬੀਮਾਂ ਯੋਜਨਾ, ਭਗਤ ਪੂਰਨ  ਸਿੰਘ ਬੀਮਾ ਯੋਜਨਾ  ਸਮੇਤ ਗਰੀਬ ਵਰਗ ਲਈ ਆਟਾ ਦਾਲ,200 ਯੂਨਿਟ ਬਿਜਲੀ ਮੁਆਫ਼, ਬੁਢਾਪਾ,ਵਿਧਵਾ, ਅੰਗਹੀਣ, ਆਸਰਿਤ ਵਰਗ ਲਈ ਪੈਨਸ਼ਨਾਂ ਤੋਂ ਇਲਾਵਾ ਗ਼ਰੀਬ ਵਰਗ ਦੀਆਂ ਲੜਕੀਆਂ ਵਿਆਹ ਸਮੇਂ ਦਿੱਤੀ ਜਾਣ ਵਾਲੀ ਸਗਨ ਸਕੀਮ ਸਮੇਤ ਅਨੇਕਾਂ ਲੋਕ ਭਲਾਈ ਵਾਲੀਆਂ ਸਕੀਮਾਂ ਸਿਰਫ਼ ਬਾਦਲ ਸਰਕਾਰ ਦੇ ਰਾਜ ਸਮੇਂ ਹੀ ਲੋਕਾਂ ਨੂੰ ਮਿਲਿਆਂ ਹਨ।

ਇਸ ਮੌਕੇ ਡੀ ਡੀ ਪੀ ਓ ਗੁਰਮੀਤ ਸਿੰਘ ਸਿੱਧੂ, ਜਿਲਾ ਪ੍ਰੀਸਦ ਦੇ ਸੈਕਟਰੀ ਰਣਜੀਤ ਸਿੰਘ, ਬੀ ਡੀ ਪੀ ਓ ਸਹਿਣਾ ਭਜਨ ਸਿੰਘ ਭੋਤਨਾ, ਜਿਲਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬਣਾਂਵਾਲੀ, ਸੰਮਤੀ ਚੇਅਰਪਰਸਨ ਪ੍ਰਮਜੀਤ ਕੌਰ ਗਾਗੇਵਾਲ, ਵਾਇਸ ਚੇਅਰਮੈਨ ਲਛਮਣ ਸਿੰਘ ਮੂੰਮ, ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ,ਚੇਅਰਮੈਨ ਮਾਰਕੀਟ ਕਮੇਟੀ ਅਜੀਤ ਸਿੰਘ ਕੁਤਬਾ, ਉਪ ਚੇਅਰਮੈਨ ਰੂਬਲ ਗਿੱਲ ਕਨੇਡਾ, ਜਿਲਾ ਪ੍ਰੀਸਦ ਮੈਂਬਰ ਪ੍ਰਿਤਪਾਲ ਸਿੰਘ ਛੀਨੀਵਾਲ, ਕੌਮੀ ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਦਰਸਨ ਸਿੰਘ ਰਾਣੂੰ ਹਮੀਦੀ, ਸਰਪੰਚ ਸੁਖਵਿੰਦਰ ਸਿੰਘ ਨਿਹਾਲੂਵਾਲ, ਡਾ ਹਰਨੇਕ ਸਿੰਘ ਪੰਡੋਰੀ, ਕਿਰਨਜੀਤ ਸਿੰਘ ਮਿੰਟੂ, ,ਬਲਦੀਪ ਸਿੰਘ ਮਹਿਲ ਖੁਰਦ, ਮੁਕੰਦ ਸਿੰਘ ਕੁਤਬਾ, ਸਰਪੰਚ ਰੇਸ਼ਮ ਸਿੰਘ ਮਹਿਲ ਖੁਰਦ,ਬਲਦੇਵ ਸਿੰਘ ਗਾਗੇਵਾਲ, ਪੰਚ ਹਰਭਜਨ ਸਿੰਘ ਕਲਾਲਾ, ਸਰਪੰਚ ਸੁਦਾਗਰ ਸਿੰਘ ਹਮੀਦੀ, ਬਚਿੱਤਰ ਸਿੰਘ ਰਾਏਸਰ, ਗੁਰਦੀਪ ਸਿੰਘ ਟੀਵਾਣਾ, ਮਨਜੀਤ ਸਿੰਘ ਮਹਿਲ ਖੁਰਦ ਆਦਿ ਤੋਂ ਇਲਾਵਾ ਅਕਾਲੀ ਆਗੂ, ਵਰਕਰ ਅਤੇ ਹਲਕੇ ਦੇ ਸਰਪੰਚ ਪੰਚ ਵੱਡੀ ਗਿਣਤੀ ਚ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *