ਤਲਵੰਡੀ ਸਾਬੋ ਦਾ ਦੂਜਾ ਵਿਸ਼ਾਲ ਦੰਗਲ ਸ਼ਾਨੌ-ਸ਼ੌਕਤ ਨਾਲ ਹੋਇਆ ਸੰਪੰਨ

ss1

ਤਲਵੰਡੀ ਸਾਬੋ ਦਾ ਦੂਜਾ ਵਿਸ਼ਾਲ ਦੰਗਲ ਸ਼ਾਨੌ-ਸ਼ੌਕਤ ਨਾਲ ਹੋਇਆ ਸੰਪੰਨ
ਨਾਮੀ ਪਹਿਲਵਾਨਾਂ ਨੇ ਦਿਖਾਏ ਆਪਣੀ ਕਲਾ ਦੇ ਜੌਹਰ, ਧਾਰਮਿਕ ਤੇ ਸਿਆਸੀ ਸਖਸ਼ੀਅਤਾਂ ਨੇ ਭਰੀ ਹਾਜ਼ਰੀ

4-12

ਤਲਵੰਡੀ ਸਾਬੋ, 4 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਹਿਲਵਾਨ ਅਖਾੜਾ ਤੇ ਦੰਗਲ ਕਮੇਟੀ ਵੱਲੋਂ ਦੇਸ਼ ਦੇ ਉੱਘੇ ਪਹਿਲਵਾਨ ਪ੍ਰੋ. ਕਰਮ ਸਿੰਘ ਦੀ ਯਾਦ ਵਿੱਚ ਦੂਜਾ ਵਿਸ਼ਾਲ ਦੰਗਲ ਕਰਵਾਇਆ ਗਿਆ ਜੋ ਕਿ ਬੀਤੀ ਦੇਰ ਰਾਤ ਬੱਸ ਸਟੈਂਡ ਦੇ ਖੁੱਲ੍ਹੇ ਮੈਦਾਨ ਵਿੱਚ ਸ਼ਾਨੌ-ਸ਼ੌਕਤ ਨਾਲ ਸੰਪੰਨ ਹੋ ਗਿਆ।
ਇੱਕ ਦਿਨਾ ਦੰਗਲ ਦੀ ਸ਼ੁਰੂਆਤ ਪਹਿਲਵਾਨੀ ਤੇ ਧਾਰਮਿਕ ਜਗਤ ਨਾਲ ਜੁੜੀਆਂ ਸਖਸ਼ੀਅਤਾਂ ਵੱਲੋਂ ਕਰਵਾਈ ਗਈ। ਸ਼ੁਰੂਆਤ ਮੌਕੇ ਜਿੱਥੇ ਮਸ਼ਹੂਰ ਪਹਿਲਵਾਨ ਪ੍ਰੋ. ਕਰਮ ਸਿੰਘ ਦੇ ਸਪੁੱਤਰ ਪਹਿਲਵਾਨ ਫਤਹਿ ਸਿੰਘ ਮੌਜੂਦ ਸਨ ਉੱਥੇ ਧਾਰਮਿਕ ਸਖਸ਼ੀਅਤਾਂ ਵਿੱਚੋਂ ਬਾਬਾ ਭਰਪੂਰ ਦਾਸ ਮਲਕਾਣੇ ਵਾਲੇ, ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਵੱਲੋਂ ਬਾਬਾ ਅਰਜਨ ਦੇਵ ਸਿੰਘ ਸ਼ਿਵਜੀ, ਬਾਬਾ ਜੋਰਾ ਸਿੰਘ ਲੱਲੂਆਣਾ ਵਾਲੇ, ਮਹੰਤ ਸਰੂਪਾ ਨੰਦ, ਬਾਬਾ ਰਾਮ ਗੋਪਾਲ ਸ਼ੇਖਪੁਰਾ ਵਾਲੇ, ਬਾਬਾ ਅਮਰਦਾਸ ਕੋਟ ਫੱਤੇ ਵਾਲੇ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।
ਦੇਰ ਰਾਤ ਕੁਸ਼ਤੀਆਂ ਦੇ ਐਲਾਨੇ ਨਤੀਜਿਆਂ ਵਿੱਚ ਇੱਕ ਨੰਬਰ ਝੰਡੀ ਤੇ ਸੋਨੂੰ ਚੀਮਾ ਨੇ ਸੁਨੀਲ ਜੀਰਕਪੁਰ ਨੂੰ ਪਛਾੜਿਆ, ਦੋ ਨੰਬਰ ਝੰਡੀ ਵਿੱਚ ਸੁੱਖਾ ਰਾਜਸਥਾਨ ਤੇ ਲਵਪ੍ਰੀਤ ਖੰਨਾ ਬਰਾਬਰ ਰਹੇ, ਤਿੰਨਨੰਬਰ ਝੰਡੀ ਵਿੱਚ ਵਿੱਕੀ ਚੰਡੀਗੜ ਤੇ ਰਿੰਪੀ ਲੀਲਾਂ ਦੇ ਮੁਕਾਬਲੇ ਵਿੱਚ ਰਿੰਪੀ ਦੇ ਸੱਟ ਲੱਗਣ ਕਾਰਨ ਕੁਸ਼ਤੀ ਵਿੱਕੀ ਨੂੰ ਦੇ ਦਿੱਤੀ ਗਈ। ਸਪੈਸ਼ਲ ਕੁਸ਼ਤੀਆਂ ਵਿੱਚ ਗੁਰਪਿਆਰ ਚੀਮਾ ਤੇ ਸੰਦੀਪ ਘੁੱਗੀ ਵਿੱਚਕਾਰ ਕੁਸ਼ਤੀ ਬਰਾਬਰ ਰਹੀ, ਅਮਿਤ ਚੰਡੀਗੜ ਨੇ ਭਿੰਡਰ ਚੀਮਾ ਨੂੰ ਪਛਾੜਿਆ, ਜਬਰ ਬਠਿੰਡਾ ਤੇ ਗੋਲੂ ਚੰਡੀਗੜ ਬਰਾਬਰ ਰਹੇ, ਅਮਨ ਬਠਿੰਡਾ ਨੇ ਕਾਲਾ ਖੰਨਾ ਨੂੰ ਪਛਾੜਿਆ, ਗੁਰਇਕਬਾਲ ਤਲਵੰਡੀ ਨੇ ਤਰਸੇਮ ਦੋਦਰਾ ਨੂੰ ਪਛਾੜਿਆ।
ਇਸ ਮੌਕੇ ਦੰਗਲ ਕਮੇਟੀ ਦੇ ਸਰਪ੍ਰਸਤ ਗੁਰਤਿੰਦਰ ਸਿੰਘ ਰਿੰਪੀ ਮਾਨ, ਬਾਬਾ ਜੋਰਾ ਸਿੰਘ, ਚੇਤਾ ਸਿੰਘ ਰਿਟਾ. ਡੀਐੱਸਪੀ, ਪ੍ਰਧਾਨ ਕਾਲਾ ਸਿੰਘ, ਲਾਲੀ ਸਿੱਧੂ, ਚਰਨੀ ਗਿੱਲ, ਅਜੀਜਖਾਨ, ਦਵਿੰਦਰ ਸੂਬਾ, ਪੂਰਨ ਚੰਦ ਯਾਦਵ ਅਤੇ ਦੰਗਲ ਕਮੇਟੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਪੁੱਜੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਤੋਂ ਦੰਗਲ ਹੋਰ ਵੀ ਵਧੀਆ ਤੇ ਵਿਸ਼ਾਲ ਤਰੀਕੇ ਨਾਲ ਕਰਵਾਇਆ ਜਾਵੇਗਾ। ਜੇਤੂ ਖਿਡਾਰੀਆਂ ਨੂੰ ਦੰਗਲ ਕਮੇਟੀ ਦੇ ਅਹੁਦੇਦਾਰਾਂ ਅਤੇ ਪੁੱਜੀਆਂ ਧਾਰਿਮਕ ਤੇ ਸਿਆਸੀ ਸਖਸ਼ੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਰਮਜੀਤ ਸਿੰਘ ਆਈਏਐੱਸ, ਨਾਇਬ ਤਹਿਸੀਲਦਾਰ ਅਵਤਾਰ ਸਿੰਘ, ਦਰਸ਼ਨ ਸਿੰਘ ਚੱਠਾ, ਮੇਜਰ ਸੰਦੀਪ ਸਿੰਘ ਗਿੱਲ, ਸੁਖਵੰਤ ਸਿੰਘ ਗਿੱਲ, ਕਾਲਾ ਪਹਿਲਵਾਨ ਚਾਉਕੇ, ਬਿੱਟੂ ਸਰਪੰਚ ਜਗਾ, ਕ੍ਰਿਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ ਤੋਂ ਇਲਾਵਾ ਜਗਤਾਰ ਨੰਗਲਾ, ਬਰਿੰਦਰ ਪਾਲ ਮਹੇਸ਼ਵਰੀ, ਅਮਨਦੀਪ, ਡੀ. ਸੀ ਸਿੰਘ, ਭੋਲਾ ਮਾਸਟਰ, ਗੋਰਾ ਸਰਾਂ, ਅਮਰੀਕ ਭਲਵਾਨ, ਕੁਲਵਿੰਦਰ ਗਿੱਲ, ਗੁਰਮੀਤ ਮਾਸਟਰ, ਜਗਸੀਰ ਤਿਉਣਾ ਆਦਿ ਹਾਜ਼ਰ ਸਨ।
ਕੈਪਸ਼ਨ: ਦੰਗਲ ਵਿੱਚ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਧਾਰਮਿਕ ਆਗੂ ਅਤੇ ਪਹਿਲਵਾਨ

print
Share Button
Print Friendly, PDF & Email

Leave a Reply

Your email address will not be published. Required fields are marked *