ਦੂਜਿਆ ਲਈ ਜਿਉਂਣਾ ਹੀ ਸੱਚਾ ਜੀਵਨ ਹੈ: ਸਵਾਮੀ ਅਵਿਨਾਸ਼

ss1

ਦੂਜਿਆ ਲਈ ਜਿਉਂਣਾ ਹੀ ਸੱਚਾ ਜੀਵਨ ਹੈ: ਸਵਾਮੀ ਅਵਿਨਾਸ਼

4-23 (8)
ਮਲੋਟ, 3 ਜੁਲਾਈ (ਆਰਤੀ ਕਮਲ)- ਕੁਦਰਤ ਨਾਲ ਮਿਲ ਕੇ ਰਹਿਣ ਵਿੱਚ ਜੋ ਆਨੰਦ ਹੈ ਉਹ ਕਿਤੇ ਵੀ ਨਹੀਂ ਹੈ। ਅੱਜ ਦੇ ਮਨੁੱਖ ਨੇ ਚਾਹੇ ਆਪਣੇ ਦਿਮਾਗ ਨਾਲ ਬਹੁਤ ਕੁੱਝ ਹਾਸਿਲ ਕਰ ਲਿਆ ਹੈ ਪਰ ਮਨ ਦਾ ਸਕੂਨ ਕਿਤੇ ਨਜ਼ਰ ਨਹੀ ਆ ਰਿਹਾ। ਇਸਦਾ ਕਾਰਨ ਕੁਦਰਤ ਦੇ ਉਲਟ ਅਤੇ ਬਣਾਉਟੀ ਤੌਰ ਤਰੀਕਿਆ ਨੂੰ ਜੀਵਨ ਦਾ ਆਧਾਰ ਬਣਾ ਲੈਣਾ ਹੈ। ਵੱਡੇ ਵੱਡੇ ਵਿਗਿਆਨੀ ਵੀ ਇਸ ਵਿਚਾਰ ਨਾਲ ਸਹਿਮਤ ਹਨ ਕਿ ਜਦੋ ਜਦੋ ਵੀ ਮਨੁੱਖ ਨੇ ਕੁਦਰਤ ਦੇ ਨਿਯਮਾਂ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਤਾਂ ਧਰਤੀ ਉੱਪਰ ਖਤਰਨਾਕ ਬਿਮਾਰੀਆ ਅਤੇ ਭਿਅੰਕਰ ਕੁਦਰਤੀ ਆਫਤਾਂ ਦਾ ਮਨੁੱਖ ਨੂੰ ਸਾਹਮਣਾ ਕਰਨਾ ਪਿਆ। ਇਹ ਵਿਚਾਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਡੱਬਵਾਲੀ ਮਲਕੋ ਕੀ ਵਿਖੇ ਸੰਸਥਾਨ ਦੇ ਪ੍ਰਚਾਰਕ ਸਵਾਮੀ ਅਵਿਨਾਸ਼ ਨੇ ਸ਼ਰਧਾਲੂਆ ਨਾਲ ਮਿਲ ਕੇ ਪੌਦੇ ਲਗਾਉਦੇ ਸਮੇ ਪ੍ਰਗਟ ਕੀਤੇ। ਉਹਨਾ ਇਹ ਵੀ ਕਿਹਾ ਕਿ ਦਰੱਖਤਾਂ ਅਤੇ ਬਨਸਪਤੀ ਤੋ ਸਿੱਖੋ ਜੋ ਦੂਜਿਆ ਲਈ ਫਲ, ਫੁੱਲ, ਛਾਂ, ਲੱਕੜੀ ਸਭ ਕੁੱਝ ਦੇ ਰਹੇ ਹਨ। ਇਸੇ ਨੂੰ ਹੀ ਸੱਚਾ ਜੀਵਨ ਕਹਿੰਦੇ ਹਨ ਜੋ ਦੂਸਰਿਆ ਲਈ ਜਿਉਂਦਾ ਹੈ। ਅੱਗੇ ਉਹਨਾ ਕਿਹਾ ਕਿ ਜੇਕਰ ਅਸੀ ਆਪਣੇ ਜੀਵਨ ਨੂੰ ਰੋਗ ਰਹਿਤ ਅਤੇ ਸੁਖੀ ਬਣਾਉਣਾ ਚਾਹੁੰਦੇ ਹਾਂ ਤਾਂ ਹਰ ਮਨੁੱਖ ਨੂੰ ਪੌਦੇ ਲਗਾਉਣੇ ਹੀ ਨਹੀਂ ਬਲਕਿ ਉਹਨਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *