ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਸੋਈ ਨੌਜਵਾਨ ਹੋਏ ਪੱਬਾਂ ਭਾਰ

ss1

ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਸੋਈ ਨੌਜਵਾਨ ਹੋਏ ਪੱਬਾਂ ਭਾਰ

4-23 (7)
ਲੰਬੀ, 3 ਜੁਲਾਈ (ਆਰਤੀ ਕਮਲ) : ਵਿਦਿਆਰਥੀ ਵਰਗ ਦੀ ਸੰਸਥਾ ਸੋਈ ਦੇ ਨੌਜਵਾਨਾਂ ਵੱਲੋਂ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਘਰ ਘਰ ਪੁੱਜਦਾ ਕਰਨ ਲਈ ਲੋਕ ਸੰਪਰਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਲੰਬੀ ਹਲਕੇ ਦੇ ਪਿੰਡਾਂ ਬਾਦਲ, ਫਤੂਹੀਖੇੜਾ, ਮਣੀਆਂਵਾਲਾ, ਭੀਟੀਵਾਲਾ ਅਤੇ ਲੰਬੀ ਵਿਖੇ ਘਰ ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ ਸੋਈ ਦੇ ਜਿਲਾ ਪ੍ਰਧਾਨ ਲੱਪੀ ਈਨਾਖੇੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਬੀਤੇ 9 ਸਾਲਾਂ ਵਿਚ ਸੂਬੇ ਅੰਦਰ ਕੀਤੇ ਅਥਾਹ ਵਿਕਾਸ ਕਾਰਜਾਂ ਅਤੇ ਵਿਸ਼ੇਸ਼ ਕਰਕੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਅਨੇਕਾਂ ਸਕੀਮਾਂ ਦੀ ਜਨਤਾ ਨੂੰ ਸਹੀ ਜਾਣਕਾਰੀ ਦੇਣ ਲਈ ਲਈ ਉਹਨਾਂ ਵੱਲੋਂ ਆਪਣੇ ਨੌਜਵਾਨ ਸਾਥੀਆਂ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ । ਉਹਨਾਂ ਕਿਹਾ ਕਿ ਉਹਨਾਂ ਦੀ ਅਗਵਾਈ ਵਿਚ ਵੱਖ ਵੱਖ ਟੀਮਾਂ ਪਿੰਡ ਪਿੰਡ ਜਾ ਕੇ ਇਹ ਪ੍ਰਚਾਰ ਕਰਨਗੀਆਂ ਅਤੇ ਲੋਕਾਂ ਨੂੰ ਸਰਕਾਰ ਦੇ ਕੀਤੇ ਕੰਮਾਂ ਪ੍ਰਤੀ ਜਾਗਰੂਕ ਕਰਕੇ ਉਹਨਾਂ ਦੀ ਸਹਿਮਤੀ ਨਾਲ ਹਰ ਘਰ ਮੂਹਰੇ ਸਰਕਾਰ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਸਟਿੱਕਰ ਲਗਾਏ ਜਾਣਗੇ । ਸੋਈ ਆਗੂ ਨੇ ਕਿਹਾ ਕਿ ਯੂਥ ਦੇ ਹਰਮਨ ਪਿਆਰੇ ਨੇਤਾ ਸੁਖਬੀਰ ਬਾਦਲ ਦੀ ਅਗਵਾਈ ਵਿਚ ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਲਗਾਤਾਰ 25 ਸਾਲ ਰਾਜ ਕਰੇਗੀ ਅਤੇ ਹੁਣ ਮਿਸ਼ਨ 2017 ਦੇ ਲਈ ਪੂਰਾ ਨੌਜਵਾਨ ਵਰਗ ਦਿਨ ਪਰ ਰਾਤ ਇਕ ਕਰਦਿਆਂ ਪੱਬਾਂ ਭਾਰ ਹੋ ਕੇ ਸੁਖਬੀਰ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੇਗਾ । ਇਸ ਮੌਕੇ ਉਹਨਾਂ ਨਾਲ ਵਰਿੰਦਰ, ਲਾਡੀ, ਸਾਹਬ ਮਣੀਆਂਵਾਲਾ, ਗੁਰਬਾਜ ਅਤੇ ਗੱਗੂ ਆਦਿ ਸਮੇਤ ਵੱਡੀ ਗਿਣਤੀ ਨੌਜਵਾਨ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *