ਭਾਰੀ ਮੀਂਹ ‘ਚ ਮਕਾਨ ਦੀ ਛੱਤ ਡਿੱਗਣ ਨਾਲ ਦੋ ਦੀ ਮੌਤ

ss1

ਭਾਰੀ ਮੀਂਹ ‘ਚ ਮਕਾਨ ਦੀ ਛੱਤ ਡਿੱਗਣ ਨਾਲ ਦੋ ਦੀ ਮੌਤ

4-23 (3)
ਮਲੋਟ, 3 ਜੁਲਾਈ (ਆਰਤੀ ਕਮਲ) : ਅੱਜ ਸਵੇਰ ਮਲੋਟ ਅਤੇ ਆਸਪਾਸ ਦੇ ਇਲਾਕਿਆਂ ਵਿਚ ਹੋਈ ਭਾਰੀ ਬਾਰਸ਼ ‘ਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਡੱਬਵਾਲੀ ਮਲਕੋ ਕੀ ਵਿਖੇ ਮੰਦਰ ਸਿੰਘ ਪੁੱਤਰ ਮੁਕੰਦ ਸਿੰਘ ਆਪਣੀ ਮਾਤਾ ਦਰਬਾਰ ਕੌਰ ਨਾਲ ਕਮਰੇ ਵਿਚ ਸੁੱਤਾ ਪਿਆ ਸੀ ਕਿ ਤੜਕਸਾਰ ਸ਼ੁਰੂ ਹੋਈ ਭਾਰੀ ਬਰਸਾਤ ਕਾਰਨ ਕਮਜੋਰ ਪਈ ਕਮਰੇ ਦੀ ਛੱਤ ਅਚਾਨਕ ਸਵਾ ਪੰਜ ਵਜੇ ਦੇ ਕਰੀਬ ਡਿੱਗ ਜਾਣ ਨਾਲ ਦੋਹਾਂ ਮਾਂ ਪੁੱਤਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਮੰਦਰ ਸਿੰਘ ਦੀ ਘਰਵਾਲੀ ਪਹਿਲਾਂ ਹੀ ਸਵਰਗਵਾਸ ਹੋ ਚੁੱਕੀ ਹੈ ਅਤੇ ਉਹਦੇ ਦੋਹੇਂ ਬੱਚੇ ਨਾਲ ਦੇ ਕਮਰੇ ਵਿਚ ਸੁੱਤੇ ਪਏ ਸਨ ਜਿਸ ਕਰਕੇ ਉਹ ਵਾਲ ਵਾਲ ਬਚ ਗਏ । ਮੰਦਰ ਸਿੰਘ ਇਕ ਮਿਹਨਤਕੱਸ਼ ਮਜਦੂਰੀ ਕਰਨ ਵਾਲਾ ਗਰੀਬ ਪਰਿਵਾਰ ਸੀ ਅਤੇ ਪਰਿਵਾਰ ਦੇ ਦੋਹੇਂ ਮੁੱਖ ਮੈਂਬਰਾਂ ਦੀ ਮੌਤ ਨਾਲ ਪੂਰਾ ਪਿੰਡ ਗਹਿਰੇ ਸੋਗ ਵਿਚ ਸੀ । ਘਟਨਾ ਦੀ ਖਬਰ ਸੁਣਦੇ ਹੀ ਮਲੋਟ ਦੇ ਨਾਇਬ ਤਹਿਸੀਲਦਾਰ ਮਲੋਟ ਜੇਪੀ ਸਿੰਘ ਨੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਹਨਾਂ ਨੂੰ ਸਰਕਾਰ ਵੱਲੋਂ ਬਣਦੀ ਹਰ ਸਹਾਇਤਾ ਦੇਣ ਦਾ ਭਰੋਸਾ ਦਿੱਤਾ ।

print
Share Button
Print Friendly, PDF & Email

Leave a Reply

Your email address will not be published. Required fields are marked *