ਲਹਿਰਾ ਗਾਗਾ ਵਿਖੇ 7 ਜੁਲਾਈ ਨੂੰ ਹੋਣ ਵਾਲੀ ਰੈਲੀ ਦੇ ਸੰਬੰਧ ਵਿਚ ਕਾਂਗਰਸੀ ਵਰਕਰਾਂ ਵਲੋਂ ਮੀਟਿੰਗ ਕੀਤੀ ਗਈ

ss1

ਲਹਿਰਾ ਗਾਗਾ ਵਿਖੇ 7 ਜੁਲਾਈ ਨੂੰ ਹੋਣ ਵਾਲੀ ਰੈਲੀ ਦੇ ਸੰਬੰਧ ਵਿਚ ਕਾਂਗਰਸੀ ਵਰਕਰਾਂ ਵਲੋਂ ਮੀਟਿੰਗ ਕੀਤੀ ਗਈ

4-16
ਮੂਨਕ- 3 ਜੁਲਾਈ (ਕੁਲਵੰਤ ਦੇਹਲਾ) ਸਥਾਨਕ ਅਗਰਵਾਲ ਧਰਮਸ਼ਾਲਾਂ ਵਿਖੇ ਇਲਾਕੇ ਦੇ ਕਾਂਗਰਸੀ ਵਰਕਰਾਂ ਵਲੋਂ ਤੇਜਿੰਦਰ ਸਿੰਘ ਕੁਲਾਰਾਂ ਦਫਤਰ ਇੰਚਾਰਜ ਬਲਾਕ ਅਨਦਾਨਾਂ ਦੀ ਪ੍ਰਧਾਨਗੀ ਵਿਚ 7 ਜੁਲਾਈ ਨੂੰ ਲਹਿਰਾ ਗਾਗਾ ਅਨਾਜ ਮੰਦੀ ਵਿਖੇ ਹੋਣ ਵਾਲੀ ਰੈਲੀ ਦੇ ਸੰਬੰਧ ਵਿਚ ਮੀਟਿੰਗ ਕੀਤੀ ਗਈ | ਜਿਸ ਵਿਚ ਵੱਧ ਤੋ ਵੱਧ ਵਰਕਰਾਂ ਨੂੰ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ | ਇਸ ਮੋਕੇ ਈਸ਼ਰ ਸਿੰਘ ਕੋਚ, ਭੋਲਾ ਸਿੰਘ ਕੜੇਲ , ਜਗਦੀਸ਼ ਗੋਇਲ, ਕ੍ਰਮ ਚੰਦ ਸਿੰਗਲਾ ਆਦਿ ਨੇ ਪਹੁੰਚੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਦੀਆਂ ਆਉਣ ਵਾਲੀਆਂ ਨੀਤੀਆਂ ਬਾਰੇ ਜਾਣੁ ਕਰਵਾਇਆ | ਇਸ ਮੋਕੇ ਉਹਨਾਂ ਨੇ ਦਸਿਆ ਕਿ ਕਾਂਗਰਸ ਸਰਕਾਰ ਆਉਣ ਤੇ ਸਗਨ ਸਕੀਮ ਲਈ 51000 ਹਜਾਰ ਪੈਨਸ਼ਨ 2000 ਕੀਤੀ ਜਾਵੇਗੀ |ਇਸ ਮੋਕੇ ਤੇਜਿੰਦਰ ਸਿੰਘ ਕੁਲਾਰ ਨੇ ਦਿਸਾ ਕਿ ਰੈਲੀ ਜੋ ਲਹਿਰਾ ਹੋ ਰਹੀ ਹੈ ਇਸ ਵਿਚ ਮਹਾਰਾਨੀ ਪਰਨੀਤ ਕੌਰ, ਬੀਬੀ ਰਜਿੰਦਰ ਕੌਰ ਭੱਠਲ, ਸਾਧੂ ਸਿੰਘ, ਰਣਦੀਪ ਡਿੰਪਾ ਆਦਿ ਵਰਕਰ ਨੂੰ ਸੰਬੋਧਨ ਕਰਨਗੇ | ਇਸ ਮੋਕੇ ਤਰਸੇਮ ਰਾਓ, ਸਤਪਾਲ ਸ਼ਰਮਾ, ਸੁਬਾਸ਼ ਬੰਗਾਂ, ਸੁਖਵਿੰਦਰ ਗਨੋਟਾ, ਜੱਸੀ ਮਨਿਆਨਾ , ਮੁਨਸੀ ਨੰਬਰਦਾਰ, ਪੋਲੋਜੀਤ ਮਕਰੋੜ , ਤਰਸੇਮ ਅਰੋੜਾ , ਰਵਿੰਦਰ ਦੇਹਲਾ , ਗੁਰਜੀਤ ਦੇਹਲਾ, ਨਰੇਸ਼ ਤਨੇਜਾ, ਨਛੱਤਰ ਸਿੰਘ, ਧੰਨਾ ਭਾਠੁਆਂ ਤੋ ਇਲਾਵਾ ਭਾਰੀ ਗਿਣਤੀ ਵਿਚ ਵਰਕਰ ਮੋਜੂਦ ਸਨ |

print
Share Button
Print Friendly, PDF & Email