ਪਿੰਡ ਕੋਠੇ ਰਾਮਸਰ ਵਿਖੇ ਪਹੁੰਚੀ ਡਿਜ਼ੀਟਲ ਪ੍ਰਚਾਰ ਵੈਨ ਰਾਹੀਂ ਵੇਖਿਆ ਲੋਕਾਂ ਨੇ ਸ਼ੋਅ

ss1

ਪਿੰਡ ਕੋਠੇ ਰਾਮਸਰ ਵਿਖੇ ਪਹੁੰਚੀ ਡਿਜ਼ੀਟਲ ਪ੍ਰਚਾਰ ਵੈਨ ਰਾਹੀਂ ਵੇਖਿਆ ਲੋਕਾਂ ਨੇ ਸ਼ੋਅ

4-5
ਬਰਨਾਲਾ 3 ਜੁਲਾਈ ( ਗੁਰਭਿੰਦਰ ਗੁਰੀ ) ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਪਣੀਆਂ 9 ਸਾਲਾਂ ਦੀਆਂ ਪ੍ਰਾਪਤੀਆਂ ਅਤੇ ਨਵੀਆਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਸਬੰਧੀ ਜਾਗਰੂਕ ਕਰਨ, ਸਕੀਮਾਂ ਦਾ ਫਾਇਦਾ ਲੈਣ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਲੋਕਾਂ ਨਾਲ ਨੇੜਤਾ ਬਣਾਉਣ ਦੇ ਮੰਤਵ ਨਾਲ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਦੇ ਟਾਈਟਲ ਹੇਠ ਜ਼ਿਲਾ ਬਰਨਾਲਾ ਵਿੱਚ ਭੇਜੀ ਡਿਜ਼ੀਟਲ ਪ੍ਰਚਾਰ ਵੈਨ ਪਿੰਡ ਕੋਠੇ ਰਾਮਸਰ ਵਿਖੇ ਪਹੁੰਚੀ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਰਕਾਰੀ ਸਕੀਮਾਂ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ । ਇਸ ਮੌਕੇ ਐਸ.ਡੀ.ਐਮ. ਬਰਨਾਲਾ ਸ. ਅਮਰਬੀਰ ਸਿੰਘ ਸਿੱਧੂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦਿਹਾਤੀ ਸ. ਪਰਮਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਦੌਰਾਨ ਸ. ਪਰਮਜੀਤ ਸਿੰਘ ਖਾਲਸਾ ਨੇ ਇਕੱਤਰ ਪਿੰਡ ਵਾਸੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਹੁੰਦਿਆਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਫ਼ਾਇਦਾ ਪ੍ਰਾਪਤ ਕੀਤਾ ਜਾਵੇ ਕਈ ਵਾਰ ਕਿਸੇ ਸਰਕਾਰੀ ਸਹੂਲਤ ਨੂੰ ਪ੍ਰਾਪਤ ਕਰਨ ਸੰਬੰਧੀ ਜਾਣਕਾਰੀ ਨਾ ਹੋਣ ਕਰਕੇ ਵੀ ਲੋਕ ਸਹੂਲਤਾਂ ਦਾ ਫਾਇਦਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਕਾਰਨ ਕਈ ਵਾਰ ਬਹੁਤ ਹੀ ਲੋੜਵੰਦ ਪਰਿਵਾਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਆਪਣਾ ਪਿਛਲੇ 9 ਸਾਲਾਂ ਦੌਰਾਨ ਸੂਬੇ ਅੰਦਰ ਅਥਾਹ ਵਿਕਾਸ ਕੀਤਾ। ਉਹਨਾਂ ਕਿਹਾ ਕਿ ਸਰਕਾਰ ਦੇ ਕੰਮਾਂ ਬਾਰੇ ਲੋਕਾਂ ’ਚ ਜਾਗਰੂਕਤਾ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਪ੍ਰਚਾਰ ਵੈਨ ਹਲਕੇ ’ਚ ਭੇਜੀ ਗਈ ਹੈ। ਇਸ ਪ੍ਰਚਾਰ ਵੈਨ ਰਾਹੀਂ ਵੱਡੀ ਐਲ.ਈ.ਡੀ. ਸਕਰੀਨ ਤੇ ਫ਼ਿਲਮ ਚਾਰ ਸਾਹਿਬਜ਼ਾਦੇ ਵੀ ਦਿਖਾਈ ਜਾ ਰਹੀ ਹੈ ਜੋ ਕਿ ਸਾਨੂੰ ਸਿੱਖ ਇਤਿਹਾਸ ਬਾਰੇ ਚਾਨਣ ਪਾਉਂਦਿਆਂ ਧਰਮ ਨਾਲ ਜੋੜਦੀ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਅਕਾਲੀ ਆਗੂ ਜਰਨੈਲ ਸਿੰਘ ਭੋਤਨਾ, ਪਿੰਡ ਸਰਪੰਚ ਜਗਦੀਸ਼ ਸਿੰਘ ਬਿੱਟੂ ਅਤੇ ਪਿੰਡ ਵਾਸੀ ਹਾਜ਼ਰ ਸਨ।

print
Share Button
Print Friendly, PDF & Email