ਡਾ. ਧਰਮਵੀਰ ਗਾਂਧੀ ਮੈਬਰ ਪਾਰਲੀਮੈਂਟ ਦੇ ਉਪਰਾਲਿਆਂ ਸਦਕਾ ਸਨੌਰ ਹਲਕੇ ਦੇ ਪਿੰਡਾਂ ਦਾ ਵਿਕਾਸ ਜੋਰਾਂ ਤੇ

ss1

ਡਾ. ਧਰਮਵੀਰ ਗਾਂਧੀ ਮੈਬਰ ਪਾਰਲੀਮੈਂਟ ਦੇ ਉਪਰਾਲਿਆਂ ਸਦਕਾ ਸਨੌਰ ਹਲਕੇ ਦੇ ਪਿੰਡਾਂ ਦਾ ਵਿਕਾਸ ਜੋਰਾਂ ਤੇ
ਹਲਕਾ ਇੰਚਾਰਜ ਸ. ਕੇਹਰ ਸਿੰਘ ਦੇ ਯਤਨਾ ਸਦਕਾ ਐਮ. ਪੀ ਲੈਂਡ ਫੰਡਾਂ ਦੀ ਮਦਦ ਨਾਲ ਖੋਲੀ ਗਈ ਪਿੰਡ ਦੇਵੀਨਗਰ ਵਿਚ ਜਿੰਮ

share_image_temp
ਪਟਿਆਲਾ, 2 ਜੁਲਾਈ (ਅੰਨੂ ਕੈਲੌਰਿਆਂ) ਡਾ. ਧਰਮਵੀਰ ਗਾਂਧੀ ਮੈਬਰ ਪਾਰਲੀਮੈਂਟ ਦੇ ਯਤਨਾ ਸਦਕਾ ਹਲਕੇ ਦੇ ਪਿੰਡਾਂ ਦਾ ਵਿਕਾਸ ਜੋਰਾਂ ਤੇ ਚੱਲ ਰਿਹਾਂ ਹੈ ਜਿਕਰਯੋਗ ਹੈ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਡਾਂ ਗਾਂਧੀ ਨੇ ਸ. ਕੇਹਰ ਸਿੰਘ ਵਰਗਾ ਸਮਾਜ ਸੇਵਕ ਹਲਕਾ ਇੰਚਾਰਜ ਦੇ ਤੌਰ ਤੇ ਨਿਊਕਤ ਕੀਤਾ ਹੋਇਆਂ ਹੈ । ਜੋ ਕਿ ਦਿਨ ਰਾਤ ਮੇਹਨਤ ਕਰ ਰਹੇ ਹਨ ਅਤੇ ਇਲਾਕੇ ਦੇ ਸਮੁੱਚੇ ਵਿਕਾਸ ਲਈ ਲਾਮਬੰਂਦ ਹਨ । ਪੰਜਾਬ ਦੀ ਜਵਾਨੀ ਤੰਦਰੁਸਤ ਰਹੇ ਅਤੇ ਨਸ਼ਿਆਂ ਤੋਂ ਦੂਰ ਰਹੇ ਇਸ ਬਾਬਤ ਨਾਲ ਡਾਂ ਗਾਂਧੀ ਜੀ ਦੁਆਰਾ ਪਿੰਡਾਂ ਵਿਚ ਜਿੰਮਾਂ ਖੋਲਣ ਲਈ ਖੁੱਲੇ ਫ਼ੰਡ ਦਿੱਤੇ ਜਾ ਰਹੇ ਹਨ । ਇਸੇ ਉਦੇਸ਼ ਨਾਲ ਪਿੰਡ ਦੇਵੀਨਗਰ ਵਿਖੇ 58,115 ਰੁਪਏ ਦੀ ਗ੍ਰਾਟ ਦਿੱਤੀ ਗਈ ਤੇ ਜਿੰਮ ਖੋਲੀ ਗਈ । ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਸਕੂਲਾਂ ਵਿਚ ਪੜਦੇ ਹਨ ਕਈ ਸਕੂਲਾਂ ਵਿਚ ਸਾਫ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾਂ ਬੱਚਿਆਂ ਨੂੰ ਸਾਫ ਪਾਣੀ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਸਕੂਲਾ ਵਿਚ ਫਿਲਟਰ ਸਿਸਟਮ ਐਮ. ਪੀ. ਲੈਂਡ ਫੰਡਾਂ ਦੁਆਰਾ ਲਗਾਏ ਜਾ ਰਹੇ ਹਨ । ਸ. ਕੇਹਰ ਸਿੰਘ ਨੇ ਦੱਸਿਆਂ ਕਿ ਉਹ ਇਲਾਕਾ ਨਿਵਾਸੀਆਂ ਦੀ ਐਂਮ. ਪੀ. ਲੈਂਡ ਫੰਡਾਂ ਰਾਹੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਾਮਬੰਦ ਹਨ।

print
Share Button
Print Friendly, PDF & Email