ਚਿਟ ਫੰਡ ਕੰਪਨੀਆਂ ਦੇ ਠੱਗੇ ਲੋਕ ਬਾਦਲ ਨੂੰ ਮਿਲੇ

ss1

ਚਿਟ ਫੰਡ ਕੰਪਨੀਆਂ ਦੇ ਠੱਗੇ ਲੋਕ ਬਾਦਲ ਨੂੰ ਮਿਲੇ

3-32 (1)

ਦਿੜ੍ਹਬਾ ਮੰਡੀ,ਕੋਹਰੀਆਂ,02 ਜੁਲਾਈ ( ਰਣਯੋਧ ਸੰਧੂ,ਰਣ ਚੱਠਾ)-ਇਨਸ਼ਾਫ ਦੀ ਆਵਾਜ ਆਰਗੇਨਾਈਜਸ਼ਨ ਪੰਜਾਬ ਵਲੋਂ ਸੰਗਤ ਦਰਰਸ਼ਨ ਦੌਰਾਨ ਮੁੱਖ ਮੰਤਰੀ ਸ੍ਰ ਪ੍ਰਕਾਸ ਸਿੰਘ ਬਾਦਲ ਨੂੰ ਚਿਟ ਫੰਡ ਕੰਪਨੀਆ ਖਿਲਾਫ ਮੰਗ ਪੱਤਰ ਦਿੱਤਾ । ਇਸ ਸਮੇਂ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲਾ ਪ੍ਰਧਾਨ ਗੁਰਸੇਵਕ ਸਿੰਘ ਖਡਿਆਲ ਨੇ ਦੱਸਿਆ ਕਿ ਅੱਜ ਪਿੰਡ ਛਾਹੜ ਦੇ ਇੱਕ ਨਿੱਜੀ ਸਕੂਲ ਵਿਚ ਉਹਨਾਂ ਦੀ ਸ੍ਰ ਬਾਦਲ ਨਾਲ ਬੜੇ ਸੁਖਾਵੇ ਮਾਹੌਲ ਵਿੱਚ ਗੱਲਬਾਤ ਹੋਈ । ਜਥੇਬੰਦੀ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਇਆ ਪਰਲਜ ਕੰਪਨੀ ਵਿੱਚ ਫਸਿਆ ਪਿਆ ਹੈ ।

ਇਸ ਤੋਂ ਇਲਾਵਾ ਹੋਰ ਕਿੰਨੀਆ ਕੰਪਨੀਆਂ ਹਨ ,ਜਿੰਨਾ ਨੇ ਲੋਕਾਂ ਦੀਆਂ ਜੇਬਾਂ ਨੂੰ ਕੁਤਰਿਆ ਹੈ । ਉਹਨਾਂ ਦੱਸਿਆ ਕਿ ਪੰਜਾਬ ਦੇ ਕਿਸਾਨ ਤੇ ਹੋਰ ਲੋਕਾਂ ਦੇ ਖੁਦਕਸੀ ਕਰਨ ਪਿੱਛੇ ਵਧੇਰੇ ਕਾਰਨ ਚਿਟ ਫੰਡ ਕੰਪਨੀਆਂ ਦੀ ਲੁੱਟ ਵੀ ਕਾਫੀ ਅਹਿਮੀਅਤ ਰੱਖਦੀ ਹੈ ।ਉਹਨਾਂ ਸ੍ਰ ਬਾਦਲ ਨੂੰ ਯਾਦ ਕਰਾਇਆ ਕਿ ਜਿਵੇਂ ਪੰਜਾਬ ਵਿਧਾਨ ਸਭਾ ਚ ਐਸ ਵਾਈ ਐਲ ਦਾ ਮੁੱਦਾ ਮਤਾ ਪਾ ਕੇ ਜਮੀਨ ਕਿਸਾਨਾ ਨੂੰ ਵਾਪਿਸ ਕੀਤੀ ਗਈ ਹੈ ,ਉਸ ਤਰਾਂ੍ਹ ਹੀ ਵਿਧਾਨ ਸਭਾ ਚ ਵਿੱਚ ਪਰਲਜ ਤੇ ਹੋਰ ਕੰਪਨੀਆਂ ਦੀ ਜਾਇਦਾਦ ਸਰਕਾਰ ਜਬਤ ਕਰਕੇ ਨਿਵੇਸਕਾ ਦਾ ਪੈਸਾ ਵਾਪਿਸ ਕਰੇ ।ਇਸ ਦੇ ਨਾਲ ਹੀ ਹੋਰ ਚਿੱਟ ਫੰਡ ਕੰਪਨੀਆਂ ਤੇ ਕਾਰਵਾਈ ਹੋਵੇ । ਕਿਉਂਕਿ ਇਕੱਲੇ ਪੰਜਾਬ ਵਿੱਚ ਪਰਲਜ ਕੰਪਨੀ ਤੋਂ ਪੀੜਤ 25 ਲੱਖ ਨਿਵੇਸਕ ਹਨ ।ਇਸ ਤੋਂ ਪਹਿਲਾਂ ਅੱਜ ਸਵੇਰੇ ਪ੍ਰਸ਼ਾਸਨ ਨੇ ਦਿੜ੍ਹਬਾ ਵਿਖੇ ਇਹਨਾਂ ਨੂੰ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਨਹੀਂ ਸੀ ਦਿੱਤਾ ।ਜਿਸ ਕਰਕੇ ਜਥੇਬੰਦੀ ਦੇ ਇੱਕ ਆਗੂ ਬਿੱਟੂ ਖਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਸ਼ਾਮ ਨੂੰ ਰਿਹਾਅ ਕਰ ਦਿੱਤਾ ਸੀ ।ਮੁੱਖ ਮੰਤਰੀ ਸ੍ਰ ਬਾਦਲ ਨੇ ਜਥੇਬੰਦੀ ਦੀ ਗੱਲ ਸੁਨਣ ਤੋਂ ਬਾਆਦ ਇਨਸਾਫ ਦਾ ਭਰੋਸਾ ਦਿੱਤਾ ।ਇਸ ਸਮੇਂ ਪ੍ਰਧਾਨ ਪਟਿਆਲਾ ਗਿਆਨ ਖਾਂ,ਬੇਅੰਤ ਸਿੰਘ ਉਭਿਆ ਮੀਤ ਪ੍ਰਧਾਨ ਸੰਗਰੂਰ,ਰਾਮਦੇਵ ਸ਼ਰਮਾ ਮੀਤ ਪ੍ਰਧਾਨ ਪਟਿਆਲਾ,ਗੁਰਮੇਲ ਸਿੰਘ ਜਨਾਲ,ਰਾਜ ਕੁਮਾਰ ਦਿੜ੍ਹਬਾ,ਸੁਰਿੰਦਰ ਕਾਕਾ ਸੁਨਾਮ,ਗੁਰਚਰਨ ਸਿੰਘ ਬਿਗੜਵਾਲ,ਵਿਸਾਖੀ ਸਿੰਘ ,ਕੁਲਦੀਪ ਸਿੰਘ ਬਿਗੜਵਾਲ,ਓਮ ਪ੍ਰਕਾਸ ਦਿੜ੍ਹਬਾ,ਸਤਗੁਰ ਸਿੰਘ ਉਭਿਆ ਆਦਿ ਹਾਜਰ ਸਨ ।

print
Share Button
Print Friendly, PDF & Email