ਬੁਢਾਪਾ ਪੈਨਸ਼ਨ ਨਾ ਮਿਲਣ ਕਾਰਨ ਦੁਖੀ ਔਰਤਾ ਬਾਦਲ ਨੂੰ ਮਿਲੀਆ

ss1

ਬੁਢਾਪਾ ਪੈਨਸ਼ਨ ਨਾ ਮਿਲਣ ਕਾਰਨ ਦੁਖੀ ਔਰਤਾ ਬਾਦਲ ਨੂੰ ਮਿਲੀਆ

3-32 (2)ਦਿੜ੍ਹਬਾ ਮੰਡੀ,ਕੋਹਰੀਆ 02 ਜੁਲਾਈ ( ਰਣਯੋਧ ਸੰਧੂ,ਰਣ ਚੱਠਾ)- ਇੰਨੀ ਦਿਨੀ ਆਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਮੁੱਖ ਮੰਤਰੀ ਪੰਜਾਬ ਹਲਕਾ ਦਿੜ੍ਹਬਾ ਵਿਖੇ ਆਪਣੇ ਸੰਗਤ ਦਰਸ਼ਨ ਪ੍ਰੋਗਰਾਮ ਕਰ ਰਹੇ ਹਨ ।ਪੰਜਾਬ ਸਰਕਾਰ ਵਲੋਂ ਇਹ ਪ੍ਰਚਾਰ ਬੜੇੇ ਜੋਰ ਸੋਰ ਨਾਲ ਕੀਤਾ ਜਾਂਦਾ ਹੈ ਕਿ ਸੰਗਤ ਦਰਸ਼ਨ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਆਮ ਲੋਕਾਂ ਦੀਆਂ ਮੁਸਕਿਲਾ ਸੁਣਦੇ ਹਨ ਤੇ ਮੌਕੇ ਹੀ ਉਹਨਾਂ ਦਾ ਨਿਪਟਾਰਾ ਕਰਦੇ ਹਨ । ਪ੍ਰੰਤੂ ਅਜਿਹਾ ਕੁੱਝ ਵੀ ਦੇਖਣ ਵਿੱਚ ਨਹੀਂ ਆਉਂਦਾ । ਆਮ ਲੋਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਤੇ ਤਨਾਇਤ ਫੋਰਸ ਦੇ ਮੁਲਾਜਮ ਮੁੱਖ ਮੰਤਰੀ ਤੱਕ ਪੁੱਜਣ ਹੀ ਨਹੀਂ ਦਿੰਦੇ । ਅਜਿਹਾ ਹੀ ਕੱਲ ਪਿੰਡ ਕੋਹਰੀਆਂ ਵਿਖੇ ਦੇਖਣ ਨੂੰ ਮਿਲਿਆ ।ਜਦੋਂ ਮੁੱਖ ਮੰਤਰੀ ਪੰਚਾਇਤਾਂ ਨੂੰ ਗ੍ਰਾਂਟਾ ਦੇ ਗੱਫੇ ਵੰਡ ਰਹੇ ਸਨ ਤਾਂ ਪੰਦਰਾਂ-ਵੀਹ ਬਜੁਰਗ ਔਰਤਾ ਨੇ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਨਾਲ ਅੱਗੇ ਵਧਣ ਦੀ ਕੋਸਿਸ ਕੀਤੀ ਜਿੰਨਾ ਨੂੰ ਪੁਲਿਸ ਨੇ ਰੋਕ ਲਿਆ । ਇਸ ਸਮੇਂ ਉਹਨਾ ਨੇ ਮੌਕੇ ਤੇ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ । ਇਸ ਸਮੇਂ ਪੀੜਤਾ ਨੇ ਦੱਸਿਆ ਕਿ ਉਹਨਾਂ ਦੀ ਉਮਰ ਲਗਪਗ 90 ਸਾਲ ਹੈ ਪ੍ਰੰਤੂ ਪਿਛਲੇ ਡੇਢ ਸਾਲ ਤੋਂ ਉਹਨਾਂ ਦੀ ਬੁਢਾਪਾ ਪੈਨਸ਼ਨ ਕੱਟੀ ਗਈ ਹੈ ।ਜਿਸ ਨੂੰ ਲੈ ਕੇ ਉਹ ਦਰ-ਦਰ ਭਟਕ ਰਹੀਆ ਹਨ ।ਪਰ ਕਿਤੇ ਸੁਣਵਾਈ ਨਹੀਂ ਹੋ ਰਹੀ ।ਅੱਜ ਉਹਨਾਂ ਨੇ ਇਸ ਮਕਸਦ ਨਾਲ ਮੁੱਖ ਮੰਤਰੀ ਨੂੰ ਮਿਲਣਾ ਹੈ ।ਪਰ ਮਿਲਣ ਨਹੀਂ ਦਿੱਤਾ ਜਾ ਰਿਹਾ ।ਮਾਹੌਲ ਗਰਮ ਹੁੰਦਾ ਦੇਖ ਪਿੰਡ ਕੋਹਰੀਆਂ ਦੇ ਸਰਪੰਚ ਤੇ ਪੰਚਾਇਤ ਯੂਨੀਅਨ ਦਿੜ੍ਹਬਾ ਦੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਕਿ ਬਾਆਦ ਚ ਉਹਨਾਂ ਨੂੰ ਮੁੱਖ ਮੰਤਰੀ ਸਾਬ੍ਹ ਨਾਲ ਮਿਲਾ ਦਿੱਤਾ ਜਾਵੇਗਾ । ਇਸ ਸਮੇਂ ਪ੍ਰਸ਼ਾਸਨ ਨੇ ਪ੍ਰੈਸ ਨੂੰ ਵੀ ਇਹਨਾਂ ਦੀ ਕਵਰੇਜ ਕਰਨ ਤੋਂ ਰੋਕਿਆ।ਇਸ ਸਮੇਂ ਸਰਪੰਚ ਕੌਹਰੀਆਂ ਨੇ ਇਹਨਾ ਔਰਤਾਂ ਨੂੰ ਮੁੱਖ ਮੰਤਰੀ ਨਾਲ ਮਿਲਾਇਆ।ਜਿਸ ਤੇ ਮੁੱਖ ਮੰਤਰੀ ਨੇ ਜਿਲੇ ਦੇ ਉੱਚ ਅਧਿਕਾਰੀਆਂ ਨੂੰ ਇਸ ਮਸਲੇ ਨੂੰ ਜਲਦੀ ਹੱਲ ਕਰਨ ਦੇ ਆਦੇਸ ਦਿੱਤੇ । ਇਹਨਾਂ ਪੀੜਤ ਔਰਤਾ ਵਿੱਚ ਬੇਅੰਤ ਕੌਰ,ਬਲਜੀਤ ਕੌਰ,ਰਣਜੀਤ ਕੌਰ,ਦਰਸ਼ਨ ਸਿੰਘ ਆਦਿ ਹੋਰ ਵੀ ਕਾਫੀ ਬੁਢਾਪਾ ਪੈਨਸ਼ਰਜ ਪੀੜਤ ਹਾਜਰ ਸਨ । ਲੋਕਾਂ ਨੇ ਦੱਸਿਆ ਕਿ ਇਹ ਸੰਗਤ ਦਰਸ਼ਨ ਸਿਰਫ ਪੰਚਾਇਤਾਂ ਤੱਕ ਸੀਮਿਤ ਨਾ ਰਹੇ ।

print
Share Button
Print Friendly, PDF & Email

Leave a Reply

Your email address will not be published. Required fields are marked *