ਪੰਜਾਬ ਸਰਕਾਰ ਦੀ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ss1

ਪੰਜਾਬ ਸਰਕਾਰ ਦੀ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

3-29 (1) 3-29 (2)
ਰਾਮਪੁਰਾ ਫੂਲ , 2 ਜੁਲਾਈ , ਕੁਲਜੀਤ ਸਿੰਘ ਢੀਗਰਾਂ : ਪੰਜਾਬ ਵਾਸੀਆਂ ਅਤੇ ਸਰਕਾਰ ਵਿਚਕਾਰਲਾ ਰਿਸਤਾ ਹੋਰ ਮਜਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ ਆਪਣੀ ਤਰਾਂ ਦਾ ਪਹਿਲਾ ਨਵੀਨਤਾਕਾਰੀ ਪ੍ਰੋਜੈਕਟ ਸੁਰੂ ਕੀਤਾ ਗਿਆ ਹੈ । ਜਿਸ ਤਹਿਤ ਪੰਜਾਹ ਹਾਈ ਟੈਕ ਐਲ ਈ ਡੀ ਵੈਨਾ ਨੂੰ ਹਰੀ ਝੰਡੀ ਦਿੱਤੀ ਗਈ । ਇਸ ਵਿੱਚ ਇੱਕ ਵੈਨ ਹਲਕਾ ਰਾਮਪੁਰਾ ਲਈ ਆਈ ਹੈ ਜਿਸ ਦੀ ਸੁਰੂਆਤ ਇੱਕ ਜੁਲਾਈ ਤੋ ਪਿੰਡ ਮਹਿਰਾਜ਼ ਤੋ ਕੀਤੀ ਗਈ । ਇਹ ਜਾਣਕਾਰੀ ਦਿੰਦਿਆ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਦਲ ਦੇ ਇੰਚਾਰਜ਼ ਹਰਿੰਦਰ ਸਿੰਘ ਹਿੰਦਾ ਦਿੰਦਿਆ ਕਿਹਾ ਕਿ ਪੰਜਾਹ ਵੈਨਾ ਪੰਜਾਬ ਭਰ ਵਿੱਚ ਲੋਕਾ ਨਾਲ ਰਾਬਤਾ ਕਾਇਮ ਕਰਨਗੀਆਂ ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ , ਸਕੀਮਾਂ ਤੋ ਇਲਾਵਾ ਵਿਰਸੇ ਪ੍ਰਤੀ ਲੋਕਾ ਨੂੰ ਜਾਗਰੂਕ ਕਰਨਗੀਆਂ । ਲੋਕਾ ਨੂੰ ਸਮਾਜ ਭਲਾਈ ਸਕੀਮਾ ਬਾਰੇ ਵੀ ਜਾਣੂੰ ਕਰਵਾਇਆ ਜਾਵੇਗਾ ਤਾਂ ਜੋ ਲੋਕ ਇਹਨਾਂ ਦਾ ਲਾਹਾ ਲੈ ਸਕਣ। ਹਰੇਕ ਵੈਨ ਵਿੱਚ ਉਚ ਤਕਨੀਕੀ ਐਲ ਈ ਡੀ ਯੁਨਿਟ ਹੈ ਜੋ ਕਿ ਅਗਲੇ ਕੁਝ ਦਿਨਾਂ ਵਿੱਚ ਸੂਬੇ ਭਰ ਵਿੱਚ ਪ੍ਰੋਗਰਾਮ ਉਲਕੇਗੀ। ਉਹਨਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਚਾਰ ਸਹਿਬਜਾਂਦੇ ਫਿਲਮ ਵੀ ਪੰਜਾਬ ਵਾਸੀਆਂ ਨੂੰ ਵਿਖਾਈ ਜਾਵੇਗੀ ਤਾਂ ਜੋ ਉਹ ਸਾਡੇ ਸਿੱਖ ਇਤਿਹਾਸ ਤੋ ਸੈਧ ਲੈਕੇ ਸੱਚ ਦੀ ਰਾਹ ਤੇ ਚੱਲ ਸਕਣ । ਇਸ ਮੋਕੇ ਖਾਸ ਤੋਰ ਤੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ਗੁਰਪ੍ਰੀ ਤ ਸਿੰਘ ਮਲੂਕਾ ਅਤੇ ਐਸ ਡੀ ਐਮ ਫੂਲ ਨਰਿੰਦਰ ਸਿੰਘ ਧਾਲੀਵਾਲ ਪਹੁੰਚੇ ਹੋਏ ਸਨ ਤੇ ਉਹਨਾਂ ਹਲਕਾ ਰਾਮਪੁਰਾ ਦੇ ਪਿੰਡਾ ਵਿੱਚ ਪ੍ਰਚਾਰ ਕਰਨ ਲਈ ਵੈਨ ਨੂੰ ਹਰੀ ਝੰਡੀ ਦਿੱਤੀ ।

print
Share Button
Print Friendly, PDF & Email