ਜ਼ੇਲ ਦੇ ਸਾਂਤ ਮਹੌਲ ਦਾ ਸਿਹਰਾ ਬ੍ਰਹਮ ਕੁਮਾਰੀ ਭੈਣਾ ਸਿਰਕੁਲਵੰਤ ਸਿੰਘ

ss1

ਜ਼ੇਲ ਦੇ ਸਾਂਤ ਮਹੌਲ ਦਾ ਸਿਹਰਾ ਬ੍ਰਹਮ ਕੁਮਾਰੀ ਭੈਣਾ ਸਿਰਕੁਲਵੰਤ ਸਿੰਘ

3-26 (2)
ਤਪਾ ਮੰਡੀ, 2 ਜੁਲਾਈ (ਨਰੇਸ਼ ਗਰਗ, ਸੋਮ ਸ਼ਰਮਾ) ‘‘ਵਾਤਾਵਰਣ ਦਾ ਸਿੱਧਾ ਸਬੰਧ ਮਨੁੱਖੀ ਵਿਚਾਰਾਂ ਤੇ ਨਿਰਭਰ ਕਰਦਾ ਹੈ। ਜੇਕਰ ਸਾਡੇ ਵਿਚਾਰ ਹਾਂ ਪੱਖੀ ਹੋਣਗੇ ਤਾਂ ਵਾਤਾਵਰਣ ਵੀ ਵਧੀਆ ਹੋਵੇਗਾ, ਜੇਕਰ ਸਾਡੇ ਵਿਚਾਰ ਨਾਂਹ ਪੱਖੀ ਹੋਣਗੇ ਤਾਂ ਵਾਤਾਵਰਣ ਵੀ ਵਧੀਆ ਨਹੀਂ ਹੋਵੇਗਾ’’। ਈਸਵਰਿਆਂ ਵਿਸਵ ਵਿਦਿਆਲਿਆ ਆਸ਼ਰਮ ਬਰਨਾਲਾ ਤੋਂ ਭੈਣ ਸੁਦਰਸ਼ਨ ਨੇ ਜ਼ੇਲ ਬਰਨਾਲਾ ਵਿਖੇ ਬੰਦੀਆਂ ਨੂੰ ਸਤਸੰਗ ਦੌਰਾਨ ਪ੍ਰਵਚਨ ਕਰਦਿਆਂ ਫਰਮਾਇਆ ਕਿ ਜਿਸ ਤਰਾਂ ਮਨੁੱਖ ਦੇ ਅੰਦਰ ਹਲਚਲ ਕ੍ਰੋਧ ਗੁੱਸਾ ਪੈਦਾ ਹੁੰਦਾ ਹੈ, ਉਸਦਾ ਪ੍ਰਕਿਰਤੀ ਤੇ ਵੀ ਅਸਰ ਪੈਂਦਾ ਹੈ। ਉਸ ਨਾਲ ਪ੍ਰਕਿਰਤੀ ‘ਚ ਉੱਥਲ-ਪੁੱਥਲ ਹੁੰਦੀ ਹੈ, ਜਿਵੇਂ ਬੱਦਲਾਂ ਦਾ ਫਟ ਜਾਣਾ, ਆਂਧੀ ਤੁਫਾਨ ਆਦਿ ਤੋਂ ਇਸਦੀ ਪੁਸ਼ਟੀ ਹੁੰਦੀ ਹੈ। ਉਨਾਂ ਅੱਗੇ ਫਰਮਾਇਆ ਕਿ ਜੇਕਰ ਸਾਂਤ ਵਸਦੇ ਪਰਿਵਾਰ ‘ਚ ਇੱਕ ਵੀ ਮੈਂਬਰ ਤਲਖੀ ਵਾਲਾ ਹੋਵੇ ਤਾਂ ਉਹ ਵਸਦੇ ਘਰ ਨੂੰ ਅਸਾਂਤ ਕਰ ਦਿੰਦਾ ਹੈ, ਇਸ ਦਾ ਵੀ ਪ੍ਰਕਿਰਤੀ ਤੇ ਵੀ ਬੁਰਾ ਅਸਰ ਹੁੰਦਾ ਹੈ।
ਜ਼ੇਲ ‘ਚ ਵੱਡੀ ਤਦਾਦ ‘ਚ ਜੁੜੇ ਬੰਦੀਆਂ ਨੂੰ ਸਤਿਸੰਗ ਫਰਮਾਉਦਿਆਂ ਭੈਣ ਸੁਦਰਸ਼ਨ ਨੇ ਕਿਹਾ ਕਿ ਹੁਣ ਕਲਯੁਗ ਦਾ ਭਿਆਨਕ ਸਮਾਂ ਚੱਲ ਰਿਹਾ ਹੈ ਅਤੇ ਪਹਿਲਾਂ ਸਤਿਯੁਗ ਚਲਦਾ ਸੀ। ਕਲਯੁਗ ਤੋਂ ਅੱਗੇ ਇੱਕ ਨਵਾਂ ਸੰਗਮ ਯੁਗ ਆਵੇਗਾ, ਜਿੱਥੇ ਕਲਯੁਗ ਤੇ ਸਤਿਯੁਗ ਦੀਆਂ ਚੰਗੀਆਂ ਆਤਮਾਵਾਂ ਦਾ ਸੰਗਮ ਨਵੇਂ ਯੁਗ ‘ਚ ਪ੍ਰਵੇਸ ਹੋਵੇਗਾ। ਉਨਾਂ ਦੱਸਿਆ ਕਿ ਮਨੁੱਖ ਜਾਤਪਾਤ ਧਰਮ ਮਜਬ ਤੇ ਉਪਰ ਆਤਮਾ ਦਾ ਰੂਪ ਹੈ, ਜਿੱਥੇ ਆਦਮੀ ਜਾਂ ਔਰਤ ਵੀ ਨਹੀਂ ਮੰਨੇ ਜਾਂਦੇ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਦੁਨਿਆਵੀ ਵੰਡ ਦਾਰੀਆਂ ਹਨ। ਇਸ ਸਮੇਂ ਉਨਾਂ ਦੇ ਨਾਲ ਦੋ ਭੈਣਾ ਹੋਰ ਵੀ ਮੋਜੂਦ ਸਨ। ਜ਼ੇਲ ਸੁਪਰਡੈਂਟ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਜ਼ੇਲ ਦਾ ਮਹੌਲ ਸਾਂਤ ਹੋਇਆ ਹੈ, ਬੰਦੀਆਂ ਦਾ ਵਿਵਹਾਰ ‘ਚ ਬਹੁਤ ਜਿਆਦਾ ਸੁਧਾਰ ਆ ਰਿਹਾ ਹੈ, ਉਹ ਇੱਥੇ ਆਪਣੇ ਘਰ ਪਰਿਵਾਰ ਵਾਂਗ ਭਾਈਚਾਰਾ ਬਣਾਕੇ ਰਹਿ ਰਹੇ ਹਨ ਤਾਂ ਅਸੀਂ ਇਸਦਾ ਸਿਹਰਾ ਬ੍ਰਹਮ ਕੁਮਾਰੀ ਭੈਣਾ ਨੂੰ ਦਿੰਦੇ ਹਾਂ।

print
Share Button
Print Friendly, PDF & Email