ਆਲਮਪੁਰ ਮੰਦਰਾਂ ਵਿਖੇ ਮਨਜੀਤ ਕੌਰ ਵੀ ਚੜ੍ਹੀ ਕੈਂਸਰ ਦੀ ਭੇਂਟ

ss1

ਆਲਮਪੁਰ ਮੰਦਰਾਂ ਵਿਖੇ ਮਨਜੀਤ ਕੌਰ ਵੀ ਚੜ੍ਹੀ ਕੈਂਸਰ ਦੀ ਭੇਂਟ

4-4
ਬੋਹਾ 4 ਮਈ (ਜਸਪਾਲ ਸਿੰਘ ਜੱਸੀ/ ਦਰਸ਼ਨ ਹਾਕਮਵਾਲਾ): ਮਾਲਵਾ ਖਿੱਤੇ ਦੇ ਇਸ ਪੇਂਡੂ ਇਲਾਕੇ ਵਿੱਚ ਕੈਂਸਰ ਨਾਂ ਦੀ ਭਿਆਨਕ ਬਿਮਾਰੀ ਨੇ ਪੂਰੀ ਤਰਾਂ ਆਪਣੇ ਪੈਰ ਪਸਾਰ ਲਏ ਹਨ।ਜਿਸ ਕਰਕੇ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ।ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਜਿੰਦਗੀ ਮੌਤ ਦਾ ਸੰਘਰਸ਼ ਕਰ ਰਹੀ ਪੰਜ ਬੱਚਿਆਂ ਦੀ ਮਾਂ ਪਿੰਡ ਆਲਮਪੁਰ ਮੰਦਰਾਂ ਦੀ ਵਸਨੀਕ ਮਨਜੀਤ ਕੌਰ(45) ਵੀ ਆਖਿਰ ਬੀਤੀ ਰਾਤ ਕੈਂਸਰ ਦੀ ਇਸ ਨਾਮੁਰਾਦ ਬਿਮਾਰੀ ਤੋਂ ਹਾਰਕੇ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਈ।ਕੋਆਪ੍ਰੇਟਿਵ ਸੁਸਾਇਟੀ ਆਲਮਪੁਰ ਮੰਦਰਾਂ ਵਿਖੇ ਬਤੌਰ ਸੈਕਟਰੀ ਸੇਵਾ ਨਿਭਾਅ ਰਹੇ ਮ੍ਰਿਤਕ ਦੇ ਪਤੀ ਨਾਜਰ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਪਿਛਲੇ ਤਿੰਨ ਸਾਲਾਂ ਤੋਂ ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ਜਿਸ ਦਾ ਸਮੇ ਸਮੇ ਤੇ ਬੀਕਾਨੇਰ,ਮੁਰਾਦਾਬਾਦ,ਜੀਂਦ,ਫਰੀਦਕੋਟ ਆਦਿ ਨਾਮਵਰ ਹਸਪਾਤਾਲਾਂ ਵਿੱਚੋਂ ਇਲਾਜ ਕਰਵਾਇਆ ਗਿਆ ਪ੍ਰੰਤੂ ਉਸ ਦੀ ਹਾਲਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਗਈ ਕਿਸੇ ਵੀ ਦਵਾਈ ਨਾਲ ਉਸ ਨੂੰ ਫਾਇਦਾ ਨਹੀ ਹੋਇਆ।

ਨਾਜਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਤਨਖਾਹ ਤੋਂ ਇਲਾਵਾ ਘਰ ਦਾ ਸਾਰਾ ਗਹਿਣਾਂ ਗੱਟਾ ਸਭ ਕੈਸਰ ਦੀ ਭੇਂਟ ਚੜ੍ਹ ਗਿਆ ਅਤੇ ਹੁਣ ਤੱਕ ਮ੍ਰਿਤਕ ਦੇ ਇਲਾਜ ਉੱਪਰ ਲੱਗ-ਭੱਗ 17 ਲੱਖ ਰੁਪੈ ਖਰਚ ਹੋ ਚੁੱਕਿਆ ਹੈ ਪ੍ਰੰਤੂ ਸਰਕਾਰ ਵੱਲੋਂ ਉਸ ਦੀ ਮੱਦਦ ਲਈ ਫੁੱਟੀ ਕੌਡੀ ਵੀ ਨਹੀ ਮਿਲੀ।ਉਹਨਾਂ ਦੱਸਿਆ ਕਿ ਸ੍ਰੋਮਣੀ ਕਮੇਟੀ ਵੱਲੋਂ ਕੈਂਸਰ ਪੀੜਤਾਂ ਲਈ ਦਿੱਤੀ ਜਾਂਦੀ ਸ਼ਹਾਇਤਾ ਰਾਸ਼ੀ ਲਈ ਵੀ ਉਹਨਾਂ ਨੇ ਇੱਕ ਸਾਲ ਪਹਿਲਾਂ ਫਾਈਲ ਬਣਾਕੇ ਤਲਵੰਡੀ ਸਾਬੋ ਵਿਖੇ ਐਸ.ਜੀ.ਪੀ.ਸੀ.ਦੇ ਦਫਤਰ ਵਿਖੇ ਖੁਦ ਜਾਕੇ ਜਮਾਂ ਕਰਵਾਕੇ ਆਏ ਸਨ ਪ੍ਰੰਤੂ ਕਿਸੇ ਪਾਸੋਂ ਵੀ ਕੋਈ ਸਹਾਇਤਾ ਰਾਸ਼ੀ ਨਾ ਮਿਲਣ ਕਰਕੇ ਪੂਰਾ ਪਰਿਵਾਰ ਨਾਮੋਸ਼ੀ ਦੀ ਹਾਲਤ ਵਿੱਚ ਗੁਜਰ ਰਿਹਾ ਹੈ।ਇਸ ਮੌਕੇ ਜਿੱਥੇ ਪਿੰਡ ਦੇ ਪਤਵੰਤਿਆਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਉਥੇ ਹੀ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਆਰਥਿਕ ਮੱਦਦ ਲਈ ਵੀ ਅਪੀਲ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *