ਮਾਨਸੂਨ ਦੀ ਪਹਿਲੀ ਬਰਸਾਤ ਨੇ ਖੋਲੀ ਵਿਕਾਸ ਕਾਰਜਾਂ ਦੀ ਪੋਲ

ss1

ਮਾਨਸੂਨ ਦੀ ਪਹਿਲੀ ਬਰਸਾਤ ਨੇ ਖੋਲੀ ਵਿਕਾਸ ਕਾਰਜਾਂ ਦੀ ਪੋਲ

3-25
ਤਪਾ ਮੰਡੀ,2 ਜੁਲਾਈ (ਨਰੇਸ਼ ਗਰਗ, ਸੋਮ ਸ਼ਰਮਾ) ਸਥਾਨਕ ਮੰਡੀ ‘ਚ ਸਵੇਰ ਤੋਂ ਪੈ ਰਹੀ ਬਰਸਾਤ ਨਾਲ ਮੇਨ ਬਾਜ਼ਾਰ, ਗਲੀਆਂ, ਬਾਹਰਲੀ ਰੋਡ ਨੂੰ ਜਾਂਦੀ ਸੜਕ, ਢਿੱਲਵਾਂ ਰੋਡ, ਦਰਾਜ ਰੋਡ ਦੇ ਬਰਸਾਤ ਦੇ ਪਾਣੀ ਨਾਲ ਛੱਪੜ ਦਾ ਰੁੂਪ ਧਾਰਨ ਕੀਤਾ ਹੋਇਆ ਹੈ। ਸਥਾਨਕ ਮੰਡੀ ਦੇ ਕੁਲਵਿੰਦਰ ਚੱਠਾ, ਜਸਵਿੰਦਰ ਚੱਠਾ, ਮੁਨੀਸ਼ ਕੁਮਾਰ, ਚੰਚਲ ਕੁਮਾਰ ਰਾਜੂ, ਨਰੈਣ ਪੰਧੇਰ, ਗੋਪਾਲ ਸ਼ਰਮਾ, ਡਾ: ਮਨਪ੍ਰੀਤ ਸ਼ਰਮਾ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਹਲਕੇ ਦੇ ਅਕਾਲੀ ਆਗੂ ਵਿਕਾਸ ਕਾਰਜਾਂ ਦੀ ਹਨੇਰੀ ਆ ਗਈ ਹੈ ਵੱਡੇ-ਵੱਡੇ ਬਿਆਨ ਲਵਾ ਰਹੇ ਨੇ, ਦੂਜੇ ਪਾਸੇ ਜਦੋਂ ਥੋੜੀ ਜਿਹੀ ਬਰਸਾਤ ਪੈਂਦੀ ਹੈ ਤਾਂ ਬਾਜ਼ਾਰਾਂ ਵਿੱਚ ਅਤੇ ਗਲੀਆਂ ਵਿੱਚ ਪਾਇਆ ਤੰਗ ਪਾਈਪਾਂ ਦਾ ਸੀਵਰੇਜ ਬੰਦ ਹੋ ਜਾਂਦਾ ਹੈ, ਜਿਸ ਨਾਲ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਚਲਾ ਜਾਂਦਾ ਹੈ। ਉਨਾਂ ਕਿਹਾ ਕਿ ਬਰਸਾਤ ਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਜਿੱਥੇ ਵੱਡੇ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ, ਉਥੇ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਤਾਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ।
ਇਸੇ ਤਰਾਂ ਪਿੰਡ ਢਿੱਲਵਾਂ ਵਿਖੇ ਤਪਾ-ਪੱਖੋਕੇ ਰੋਡ ਉਪਰ ਸੜਕ ਦੇ ਟੁੱਟੇ ਹੋਣ ਕਾਰਨ ਪਾਣੀ ਦਾ ਛੱਪੜ ਲੱਗਿਆ ਹੋਇਆ ਹੈ। ਜਿਸ ਕਾਰਨ ਆਵਾਜਾਈ ਦੇ ਆਉਣ-ਜਾਣ ਲਈ ਭਾਰੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਪਿੰਡ ਢਿੱਲਵਾਂ ਦੇ ਅਲਬੇਲ ਸਿੰਘ, ਰੂਪ ਸਿੰਘ, ਗੋਰਾ ਸਿੰਘ, ਗੁਰਮੀਤ ਸਿੰਘ ਆਦਿ ਨੇ ਜ਼ਿਲਾ ਪ੍ਰਸ਼ਾਸਨ ਤੇ ਦੋਸ਼ ਲਗਾਇਆ ਕਿ ਪਿੰਡ ਲਈ ਲਈ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਭੇਜਿਆ ਪੈਸਾ ਜੇਕਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਲਗਾਇਆ ਹੁੰਦਾ ਤਾਂ ਪਿੰਡ ਦੀਆਂ ਸੜਕਾਂ ਦਾ ਇਹ ਹਾਲ ਨਾ ਹੁੰਦਾ।

print
Share Button
Print Friendly, PDF & Email

Leave a Reply

Your email address will not be published. Required fields are marked *