ਪਿੰਡ ਭੈਣੀ ਮਹਿਰਾਜ ਵਿਖੇ ਪ੍ਰਚਾਰ ਵੈਨ ਦਾ ਹੋਇਆ ਆਗਾਜ

ss1

ਪਿੰਡ ਭੈਣੀ ਮਹਿਰਾਜ ਵਿਖੇ ਪ੍ਰਚਾਰ ਵੈਨ ਦਾ ਹੋਇਆ ਆਗਾਜ
*ਲੋਕਾਂ ਵੱਲੋ ਮਿਲਿਆਂ ਭਰਵਾ ਹੁੰਗਾਰਾ

3-23
ਬਰਨਾਲਾ, 2 ਜੁਲਾਈ (ਡਾ:ਓਮੀਤਾ): ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਦੇ ਸਰਬਪੱਖੀ ਵਿਕਾਸ ਲਈ ਜੋ ਰਿਕਾਰਡ ਵਿਕਾਸ ਪ੍ਰੋਜੈਕਟ ਸੁਰੂ ਕੀਤੇ ਹਨ, ਉਹ ਆਪਣੇ ਆਪ ’ਚ ਇੱਕ ਮਿਸਾਲ ਹੈ। ਸਰਕਾਰ ਵੱਲੋ ਪਿਛਲੇ 9 ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਅਤੇ ਲਾਗੂ ਕੀਤੀਆਂ ਭਲਾਈ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਮ’ ਦੇ ਪ੍ਰੋਗਰਾਮ ਹੇਠ ਪ੍ਰਚਾਰ ਵੈਨ ਦਾ ਪਿੰਡ ਭੈਣੀ ਮਹਿਰਾਜ ਵਿਖੇ ਆਗਾਜ ਕੀਤਾ ਗਿਆ। ਜ਼ਿਲੇ ਵਿੱਚ ਆਈ ਇਸ ਪ੍ਰਚਾਰ ਵੈਨ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਵੱਲੋ ਇਸ ਇਸ ਨੂੰ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਕੀਤੀ ਗਈ ਇੱਕ ਨਿਵੇਕਲੀ ਪਹਿਲ ਦੇ ਤਹਿਤ ਜਨ ਪ੍ਰਚਾਰ ਵੈਨ ਦੀ ਸ਼ੁਰੂਆਤ ਕੀਤੀ ਗਈ ਹੈ। ਪ੍ਰਚਾਰ ਵੈਨ ਰਾਹੀਂ ਲੋਕਾਂ ਨੂੰ ਜਿੱਥੇ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਇਆ ਜਾਵੇਗਾ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਬਾਰੇ ਚਾਨਣਾ ਪਾਇਆ ਜਾਵੇਗਾ। ਇਸ ਪ੍ਰਚਾਰ ਵੈਨ ਵਿੱਚ ਲੱਗੀ ਇੱਕ ਵੱਡੀ ਐਲ.ਈ.ਡੀ ਅਤੇ ਬਿਹਤਰੀਨ ਸਾਊਂਡ ਸਿਸਟਮ ਰਾਹੀਂ ਚਾਰ ਸਾਹਿਬਜਾਦੇ ਫ਼ਿਲਮ ਵੀ ਦਿਖਾਈ ਜਾਵੇਗੀ ਅਤੇ ਨਾਲ ਹੀ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ, ਵਿਕਾਸ ਸਕੀਮਾਂ ਅਤੇ ਲੋਕਾਂ ਦੇ ਹਿੱਤਾਂ ਵਿੱਚ ਕੀਤੇ ਗਏ ਕੰਮਾਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ। ਇਸ ਪ੍ਰਚਾਰ ਵੈਨ ਰਾਹੀਂ ਹਰ ਐਤਵਾਰ ਨੂੰ ਛੱਡ ਕੇ ਹਰ ਦਿਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਸ਼ਾਮ 5 ਵਜੇ ਤੋਂ ਸ਼ਾਮ 8 ਵਜੇ ਤੱਕ ਪ੍ਰੋਗਰਾਮ ਕੀਤਾ ਜਾਵੇਗਾ।
ਇਸ ਮੌਕੇ ਹੋਰਨਾ ਤੋ ਇਲਾਵਾ ਪਿੰੰਡ ਸਰਪੰਚ ਕਰਮਜੀਤ ਸਿੰਘ, ਸਰਕਲ ਪ੍ਰਧਾਨ ਸੋ੍ਰਮਣੀ ਅਕਾਲੀ ਦਲ ਮੱਖਣ ਸਿੰਘ ਧਨੌਲਾ, ਵਰਿੰਦਰਪਾਲ ਸਿੰਘ ਲੱਕੀ, ਸੁਖਚਰਨ ਸਿੰਘ ਰੰਧਾਵਾ, ਦਰਸ਼ਨ ਸਿੰਘ ਢਿੱਲੋ, ਅਸਮਨਦੀਪ ਸਿੰਘ, ਹਰਚਰਨਜੀਤ ਸਿੰਘ ਪਟਵਾਰੀ, ਹਰੀਸ ਕੁਮਾਰ ਪੰਚਾਇਤ ਸੈਕਟਰੀ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਪ੍ਰਚਾਰ ਵੈਨ ਵੱਲੋ ਮਿਤੀ 2 ਜੁਲਾਈ ਨੂੰ ਪਿੰਡ ਭੱਦਲਵੜ ਵਿਖੇ ਪ੍ਰੋਗਰਾਮ ਕੀਤਾ ਜਾਵੇਗਾ।

print
Share Button
Print Friendly, PDF & Email