ਯੁਵਾ ਪਰਿਵਾਰ ਸੇਵਾ ਸਮਿਤੀ ਬ੍ਰਾਂਚ ਮਾਨਸਾ ਵਲੋਂ ਨਸ਼ਾ ਛਡਾਊ ਕੈਂਪ ਲਗਾਇਆ ਗਿਆ

ss1

ਯੁਵਾ ਪਰਿਵਾਰ ਸੇਵਾ ਸਮਿਤੀ ਬ੍ਰਾਂਚ ਮਾਨਸਾ ਵਲੋਂ ਨਸ਼ਾ ਛਡਾਊ ਕੈਂਪ ਲਗਾਇਆ ਗਿਆ

ਮਾਨਸਾ, 4 ਮਈ (ਜੋਨੀ ਜਿੰਦਲ): ਯੁਵਾ ਪਰਿਵਾਰ ਸੇਵਾ ਸਮਿਤੀ ਬ੍ਰਾਂਚ (ਆਲ ਇੰਡੀਆ ਰਜਿ) ਵੱਲੋਂ ਸ਼ਹਿਰ ਮਾਨਸਾ ਅੰਦਰ ਨਸ਼ਾ ਛਡਾਊ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦਾ ਪਹਿਲਾ ਕੈਂਪ ਡੀਡੀ ਫੋਰਟ ਪੈਲੇਸ ਮਾਨਸਾ ਵਿੱਖੇ ਲੱਗਾਇਆ ਗਿਆ ਅਤੇ ਦੂਸਰਾ ਕੈਂਪ ਗਊਸ਼ਾਲਾ ਭਵਨ ਮਾਨਸਾਵਿੱਚ ਲਗਾਇਆ ਗਿਆ ਪਹਿਲਾਂ ਦੀ ਤਰ੍ਹਾਂਹ ਇਸ ਕੈਂਪ ਵਿੱਚ ਵੀ ਮਰੀਜਾਂ ਦੇ ਪਹਿਲ ਕਾਉਸਲਿੰਗ ਕੀਤੀ ਗਈ ਫਿਰ ਡਾਕਟਰਾਂ ਦੁਅਰਾ ਚੈਕਅੱਪ ਕਰਕੇ ਮੁਫਤ ਦਵਾਈ ਪ੍ਰਵਾਨ ਕੀਤੀ ਗਈ ਪਹਿਲੇ ਕੈਂਪ ਦੌਰਾਨ ਆਏ ਮਰੀਜਾਂ ਤੋਂ ਪੱਛ ਗਿੱਛ ਦੌਰਾਨ ਅਕੜੇਂ ਸਾਹਮਨੇ ਆਏ ਕਿ ਚੈਕਅੱਪ ਦੋਰਾਨ ਵਰਤੀ ਗਈ ਦਵਾਈ 80% ਮਰੀਜਾਂ ਨੂੰ ਨਸ਼ਾ ਛਡਾਉਣ ਲਈ ਵਰਦਾਨ ਸਿਧ ਹੋਈ ਅਤੇ ਕੈਂਪ ਦੌਰਾਨ ਲਾਭਵਿਤ ਵਿਆਕਤੀਆ ਦੀ ਵੀ.ਡੀ.ੳ ਰਿਕੋਰਡਿੰਗ ਵੀ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਕੈਂਪ ਦੇ ਲਾਭ ਬਾਰੇ ਸਵੀਕਾਰ ਕਰਦੇ ਹੋਏ ਇਹ ਕਿਹਾ ਕਿ ਅਸੀ ਇੱਕ ਹਫਤੇ ਦੋਰਾਨ ਹੀ ਨਸ਼ਾ ਮੁਕਤ ਹੋ ਗਏ ਹਾਂ ਇਸ ਦੌਰਾਨ ਸਮਿਤੀ ਦੇ ਚੇਅਰਮੈਂਨ ਡਾ.ਹਰਜਿੰਦਰ ਸਿੰਘ ਸਧੂੰ ,ਜੀ ਨੇ ਸਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਭੂਮੀ ਗੁਰੂਆਂ ਪੀਰਾਂ,ਦੇਸ ਭਗਤਾਂ ਅਤੇ ਭਗਤਾਂ ਦੇ ਖੂਨ ਅਤੇ ਕੁਰਬਾਨੀਆ ਨਾਲ ਰੰਗੀ ਹੋਈ ਹੈ ਇੱਥੇ ਦੇ ਨੌਜਵਾਨ ਵੀ ਦੇਸ਼ ਭਗਤੀ ਅਤੇ ਭਗਤੀ ਨਾਲ ਭਰਭੁਰ ਦੇਸ਼ ਲਈ ਲੜਨ ਅਤੇ ਕੁਰਬਾਨ ਹੋਣ ਵਾਲੇ ਹੋਏ ਹਨ ਅਤੇ ਇੱਕ ਨੌਜਵਾਨ ਦੇਸ਼ ਰੀੜ ਹਇਆ ਕਰਦਾ ਹੈ ਅਤੇ ਅੱਜ ਸਮਾਜ ਅਤੇ ਦੇਸ਼ ਵਿਰੋਧੀ ਤਾਕਤਾਂ ਨੇ ਇਸ ਰੀੜ ਨੂੰ ਨਸ਼ੇ ਰੂਪੀ ਦੈਂਤ ਦੁਆਰਾ ਖੋਖਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਪੱਛਮੀ ਸੱਭਿਆਤਾ ਦੇ ਪ੍ਰਭਾਵ ਵਿੱਚ ਰੰਗੀ ਦੇਸ਼ ਦੀ ਜਵਾਨੀ ਮੁੱੰਡੇ- ਕੁੱੜੀਆਂ ਆਪਣੇ ਸਭਿਆਚਾਰ ਤੋਂ ਦੂਰ ਹੋਏ ਇਸ ਬੁਰਾਈ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਅਤੇ ਘਰਾਂ ਦੇ ਘਰ ਇਸ ਨਸ਼ੇ ਦੀ ਅੱਗ ਵਿੱਚ ਜੱਲ ਰਹੇ ਹਨ ਅੱਜ ਦੇਸ਼ ਦੇ ਨੌਜਵਾਨ ਮੁੱੰਡੇ- ਕੁੜੀਆ ਵੱਡੀ ਮਾਤਰਾ ਵਿੱਚ ਨਸ਼ੇ ਲੈ ਰਹੇ ਹਨ ਜਿਸ ਦਾ ਕਾਰਨ ਅੱਜ ਲੁੱਟ-ਖੋਹਾ ਵੀ ਵੱਧ ਰਹੀਆ ਹਨ ਅਤੇ ਅੱਜ ਅਤੇ ਸਭ ਨੂੰ ਜਰੂਰਤ ਹੈ ਕਿ ਇਹ ਮਾਮਲਾ ਜੋ ਬੁਰਾਈ ਕਾਰਨ ਵੱਧਦਾ ਜਾ ਰਿਹਾ ਹੈ ਇਸਦੇ ਖਿਲਾਫ ਅਵਾਜ ਉਠਾਈ ਜਾਵੇ।ਸਭ ਨੂੰ ਜਰੂਰਤ ਹੈ ਕਿ ਇਹ ਸਮਾਜ ਦਾ ਜੋ ਅੰਗ ਇਸ ਬੁਰਾਈ ਕਾਰਨ ਸੜਦਾ ਜੱਲਦਾ ਜਾ ਰਿਹਾ ਹੈ ਇਸਦੇ ਖਿਲਾਫ ਅਵਾਜ ਉਠਾਈਏ ਚੇਅਰਮੈਂਨ ਸਾਹਿਬ ਨੇ ਕਿਹਾ ਕਿ ਇੰਨੀਆ ਜਿਆਦਾ ਮਾਵਾਂ ਦੇ ਪੁੱਤ,ਭੈਣਾ ਦੇ ਭਰਾ ਅਤੇ ਪੰਜਾਬ ਦੀਆ ਨੋਜਵਾਨ ਬੇਟੀਆਂ ਦਾ ਸੁਹਾਗ ਉਜੜ ਰਿਹਾ ਹੈ।ਇਸ ਸਭ ਨੂੰ ਬਚਾਉਣ ਲਈ ਚੇਅਰਮੈਂਨ ਸਾਹਿਬ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਬੁਰਾਈ ਦੇ ਖਿਲਾਫ ਸਖਤ ਤੋਂ ਸਖਤ ਕਦਮ ਚੁੱਕੇ ਇਸ ਮੋਕੇ ਮੁੱਖ ਰੂਪ ਵਿੱਚ ਸ਼੍ਰੀ ਰੌਸ਼ਨ ਲਾਲ(ਗਊਸ਼ਾਲਾ ਭਵਨ ਪ੍ਰਧਾਨ),ਚਿੰਮਨ ਲਾਲ (ਐਡਵੋਕੇਟ),ਹੁਕਮ ਚੰਦ (ਮੈਂਬਰ ਗਊਸ਼ਾਲਾ),ਮੁਨੀਸ਼ ਗੋਇਲ,ਜੋਨੀ ਜਿੰਦਲ (ਰਮੇਸ਼ ਸਟੂਡੀੳ),ਰਾਕੇਸ਼ ਕੁਮਾਰ (ਕਾਕੂ),ਅਮਨਦੀਪ ਸਿੰਘ ਮਾਨ,ਹਰਜੀਤ ਸਿੰਘ ਬਰਾੜ,ਬਲਵੰਤ ਸਿੰਘ ਬਹਿਣੀਵਾਲ ਗਊਸ਼ਾਲਾ ਪ੍ਰਧਾਨ ਆਦਿ ਉਪਸਤੀਤ ਸਨ।

print
Share Button
Print Friendly, PDF & Email