ਕਾਕਾ ਹਰਦਾਸਪੁਰਾ ਸੈਂਕੜੇ ਸਾਥੀਆਂ ਸਮੇਤ ਆਪ ’ਚ ਸ਼ਾਮਲ

ss1

ਕਾਕਾ ਹਰਦਾਸਪੁਰਾ ਸੈਂਕੜੇ ਸਾਥੀਆਂ ਸਮੇਤ ਆਪ ’ਚ ਸ਼ਾਮਲ
3 ਜੁਲਾਈ ਨੂੰ ਕੇਜਰੀਵਾਲ ਕਰਨਗੇ ਯੂਥ ਮੈਨੀਫੈਸਟੋ ਜਾਰੀ- ਸੰਘਾ

2-25
ਮਹਿਲ ਕਲਾਂ 1 ਜੁਲਾਈ (ਗੁਰਭਿੰਦਰ ਗੁਰੀ) ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਜ਼ਬਰਦਸਤ ਬਲ ਮਿਲਿਆ ਜਦਕਿ ਆਮ ਆਦਮੀ ਪਾਰਟੀ ਦੇ ਐਸ.ਸੀ ਵਿੰਗ ਜਿਲਾ ਇੰਚਾਰਜ ਕੁਲਵੰਤ ਸਿੰਘ ਪੰਡੋਰੀ ਦੀ ਪ੍ਰੇਰਣਾ ਸਦਕਾ ਸਿੱਖ ਸਟੂਡੈਂਟ ਫੈਡਰੇਸ਼ਨ (ਭੋਮਾ) ਦੇ ਸੀਨੀਅਰ ਆਗੂ ਕਰਮਜੀਤ ਸਿੰਘ ਕਾਕਾ ਹਰਦਾਸਪੁਰਾ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਫੈਡਰੈਸ਼ਨ ਨੂੰ ਛੱਡ ਕੇ ਆਮ ਆਦਮੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅੱਜ ਸਥਾਨਕ ਅਨਾਜ ਮੰਡੀ ਮਹਿਲ ਕਲਾਂ ਵਿਖੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਉਪਰੰਤ ਯੂਥ ਆਗੂ ਕਰਮਜੀਤ ਸਿੰਘ ਕਾਕਾ ਨੇ ਕਿਹਾ ਕਿ ਉਹ ਆਪ ਦੀਆਂ ਲੋਕ ਪੱਖੀ ਨੀਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਫੈਸਲਾ ਲਿਆ ਹੈ। ਉਨਾਂ ਕਿਹਾ ਕਿ ਉਹ ਹਲਕਾ ਮਹਿਲ ਕਲਾਂ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਗਿਣਤੀ ਵਿਚ ਜਿੱਤ ਦਿਵਾਉਣ ਵਿਚ ਮੋਹਰੀ ਭੂਮਿਕਾ ਨਿਭਾਉਣਗੇ। ਇਸ ਮੌਕੇ ਆਪ ਯੂਥ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਬਜਿੰਦਰ ਸਿੰਘ ਸੰਘਾ, ਯੂਥ ਦੇ ਜ਼ੋਨ ਬਰਨਾਲਾ ਦੇ ਪ੍ਰਧਾਨ ਬਲਜੀਤ ਸਿੰਘ ਬਡਬਰ, ਯੂਥ ਦੇ ਜੋਨ ਸੰਗਰੂਰ ਦੇ ਜੁਆਇੰਟ ਕੋਆਰਡੀਨੇਟਰ ਦਵਿੰਦਰ ਸਿੰਘ ਬਧੇਸਾ, ਸਰਕਲ ਮਹਿਲ ਖੁਰਦ ਦੇ ਪ੍ਰਧਾਨ ਪਰਗਟ ਸਿੰਘ ਨੇ ਕਾਕਾ ਹਰਦਾਸਪੁਰਾ ਜੀ ਆਇਆਂ ਆਖਦਿਆਂ ਕਿਹਾ ਕਿ ਪਾਰਟੀ ਵਿਚ ਉਨਾਂ ਨੂੰ ਬਣਦਾ ਮਾਣ ਦੇ ਕੇ ਸਨਮਾਨਿਆ ਜਾਵੇਗਾ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋਂ 3 ਜੁਲਾਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੰੁਚ ਕੇ ਯੂਥ ਮੈਨੀਫੈਸਟੋ ਜਾਰੀ ਕੀਤਾ ਜਾਵੇ ਜਿਸ ਦੌਰਾਨ ਹਲਕਾ ਮਹਿਲ ਕਲਾਂ ਤੋਂ 3 ਬੱਸਾਂ ਦੇ ਕਰੀਬ ਵਰਕਰ ਰਵਾਨਾ ਹੋਣਗੇ। ਇਸ ਸਮੇਂ ਯੂਥ ਆਗੂ ਗਗਨ ਸਰਾਂ, ਸਰਕਲ ਪ੍ਰਧਾਨ ਸੁਖਵਿੰਦਰ ਦਾਸ ਕੁਰੜ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਹਮੀਦੀ, ਸਰਕਲ ਪ੍ਰਧਾਨ ਅਮਨਦੀਪ ਸਿੰਘ ਟੱਲੇਵਾਲ, ਦਰਸ਼ਨ ਸਿੰਘ ਹੈਰੀ ਪੰਡੋਰੀ, ਰਾਜੂ ਮਾਹਮਦਪੁਰ,ਟੋਨੀ ਜਵੰਧਾ, ਅਰਸ਼ਪ੍ਰੀਤ ਮੱਲੀਆਂ, ਕਮਲਜੀਤ ਈਨਾ ਬਾਜਵਾ,ਦਿਨੇਸ਼ ਕੁਮਾਰ ਠੁੱਲੀਵਾਲ,ਬਿੰਦਰ ਹਰਦਾਸਪੁਰਾ,ਲੱਖਾ ਖਿਆਲੀ,ਯੂਥ ਆਗੂ ਕੁਲਜੀਤ ਸਿੰਘ ਪੰਡੋਰੀ, ਬਿੰਦਰ ਸਿੰਘ ਖਾਲਸਾ ਤੇ ਗਗਨਦੀਪ ਸਿੰਘ ਮਹਿਲ ਖੁਰਦ ਆਦਿ ਹਾਜ਼ਰ ਸਨ।

print
Share Button
Print Friendly, PDF & Email