ਬੇਕਸੂਰ ਹੁਣ ਜਾਣ ਕਿੱਥੇ….. ?

ss1

ਬੇਕਸੂਰ ਹੁਣ ਜਾਣ ਕਿੱਥੇ….. ?

ਕੁਝ ਮਹੀਨੇ ਪਹਿਲਾਂ ਚਾਰ ਧੀਆਂ ਦੀ ਮਾਂ ਕਿਰਨਜੀਤ ਕੌਰ ਨੂੰ ਆਪਣੀ ਜਿੰਦਗੀ ਵਿੱਚ ਟੁੱਟਣ ਵਾਲੇ ਦੁੱਖਾਂ ਦੇ ਪਹਾੜਾਂ ਦਾ ਚਿੱਤ ਚੇਤਾ ਵੀ ਨਹੀਂ ਸੀ, ਜਿਸਦਾ ਮਜ਼ਦੂਰੀ ਕਰਦਾ ਪਤੀ ਪੱਪੀ ਸਿੰਘ ਭੁੱਖ ਨਾਲ ਘੁਲ਼ਦਾਘੁਲ਼ਦਾ ਜ਼ਿੰਦਗੀ ਦੀ ਲੜਾਈ ਹਾਰ ਗਿਆ ਅਤੇ ਕਿਰਨਜੀਤ ਕੌਰ ਨੂੰ ਅੱਧਵਾਟੇ ਛੱਡ ਕੇ ਸਦਾ ਦੀ ਨੀਂਦ ਸੌਂ ਗਿਆ, ਇੱਕ ਪਾਸੇ ਚਾਰ ਧੀਆਂ ਦਾ ਪਾਲਣ ਪੋਸ਼ਣ, ਇੱਕ ਅਤਿ ਦੀ ਗਰੀਬੀ ਅਤੇ ਉੱਤੋਂ ਵਿਧਵਾ ਹੋਣ ਦਾ ਸੱਲ ਕਿਰਨਜੀਤ ਕੋਰ ਦੀ ਜਿੰਦਗੀ ਚ ਲੋਹੜੇ ਦਾ ਜ਼ਹਿਰ ਘੋਲ਼ ਗਿਆ।ਸਾਰੇ ਪਾਸਿਆਂ ਤੋਂ ਨਿਆਸਰੀ ਹੋਈ ਉਹ ਕਦੇ ਕਦੇ ਜ਼ਿੰਦਗੀ ਦਾ ਖੁਦ ਹੀ ਗਲ਼ਾ ਘੋਟਣ ਦੀ ਸੋਚਣ ਲੱਗ ਜਾਂਦੀ ਹੈ। ਫੇਰ ਧੀਆਂ ਦੇ ਘੁੱਪ ਹਨੇਰੇ ਭਵਿੱਖ ਨੂੰ ਕਿਆਸ ਕੇ ਖੌਰੇ ਕਿਸ ਗੱਲੋਂ ਲੰਬਾ ਹੌਂਕਾ ਲੈ ਕੇ ਬੇਵਸ ਹੋ ਕੇ ਬੈਹ ਜਾਂਦੀ ਹੈ।
ਪਿੰਡ ਕੋਟ ਸਮੀਰ ਦੀ ਦਲਿਤ ਪਰਿਵਾਰ ਨਾਲ ਸਬੰਧਤ ਗੁਰਬਤ ਦੀ ਮਾਰੀ ਕਿਰਨਜੀਤ ਕੌਰ ਦੀ ਉਸ ਮੌਕੇ ਧਾਅ ਨਿਕਲ ਜਾਂਦੀ ਹੈ ਜਦੋਂ ਛੋਟੀਆਂ ਛੋਟੀਆਂ ਧੀਆਂ ਪੁਛਦੀਆਂ ਹਨ ਮੰਮੀ, ਪਾਪਾ ਕਦੋਂ ਆਉਣਗੇ, ਕਿੰਨੇ ਦਿਨ ਹੋਗੇ ਕੁਝ ਖਾਣ ਨੂੰ ਨਹੀਂ ਮਿਲਿਆ।ਪਾਪਾ ਕਿੰਨੇ ਚੰਗੇ ਸੀ, ਜਦੋਂ ਉਹ ਹੁੰਦੇ ਸੀ ਸਾਨੂੰ ਕਦੇ ਕਦਾਈਂ ਰੋਟੀ ਮਿਲ ਹੀ ਜਾਂਦੀ ਸੀ, ਹੁਣ ਤਾਂ ਬਸ ਨੰਨ੍ਹੇ ਢਿੱਡਾਂ ਦਾ ਰੱਬ ਹੀ ਰਾਖਾ ਹੈ।
ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਇਸ ਲੋੜਵੰਦ ਪਰਿਵਾਰ ਨੂੰ ਆਪਣੇ ਵੱਲੋਂ 25000 ਰੁਪੈ ਦੀ ਆਰਥਿਕ ਸਹਾਇਤਾ ( ਵਕਤੀ ਤੌਰ ‘ਤੇ ਰਾਹਤ ਦੇਣ ਲਈ 5000 ਰੁਪੈ ਦਾ ਰਾਸ਼ਨ ਅਤੇ ਪੰਜਪੰਜ ਹਜ਼ਾਰ ਚਾਰ ਲੜਕੀਆਂ ਦੇ ਨਾਂ ‘ਤੇ ਦੇ ਦਿੱਤੇ ਹਨ ਪਰ ਲੜਾਈ ਬਹੁਤ ਗੰਭੀਰ ਹੈ) ਕਰਦਿਆਂ ਖਲ਼ਕਤ ਨੂੰ ਅਪੀਲ ਹੈ ਕਿ ਇੰਨਾਂ ਬੇਵਸ ਅਤੇ ਲਾਚਾਰ ਧੀਆਂ ਦਾ ਪਾਲਣ ਪੋਸ਼ਣ ਹੀ ਨਹੀਂ, ਪੜ੍ਹਾਉਣਾ ਲਿਖਾਉਣਾ ਵੀ ਸਮਾਜ ਦਾ ਫ਼ਰਜ਼ ਰਹਿ ਗਿਆ ਹੈ, ਅਜਿਹੇ ਨਾਜੁਕ ਮੌੌਕੇ ਤੇ ਸੰਸ਼ਥਾ ਦੇ ਨਾਲ ਖੜ੍ਹਨਾਂ ਹੀ ਚੰਗੀ ਸੋਚ ਦਾ ਸਬੂਤ ਹੋਵੇਗਾ ਤਾਂ ਜੋ ਉਨਾਂ ਨੂੰ ਜਿੰਦਗੀ ਵਰਗਾ ਕੁਝ ਅਹਿਸਾਸ ਕਰਵਾਇਆ ਜਾ ਸਕੇ।ਇਸ ਸਬੰਧੀ ਸਹਿਯੋਗ ਦੇਣ ਦੇ ਚਾਹਵਾਨ ਸਿੱਧੇ ਧਰਮਸ਼ਾਲਾ ਮਜ਼ਬੀ ਸਿੱਖ, ਖੂਹ ਕੋਲੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਕਿਰਨਜੀਤ ਕੌਰ ਵਿਧਵਾ ਪਤਨੀ ਪੱਪੀ ਸਿੰਘ ਦੇ ਘਰ ਜਾ ਕੇ ਪੀੜਤਾ ਨੂੰ ਮਿਲਿਆ ਜਾ ਸਕਦਾ ਹੈ ‘ਤੇ ਜਾਂ ਫਿਰ ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ ਨੂੰ ਬੈਂਕ ਅਕਾਉਂਟ ਨੰ: 65105572580 ਸਟੇਟ ਬੈਂਕ ਆਫ਼ ਪਟਿਆਲਾ, IFSC Code : STBP0000224 ਹੈ, ਰਾਹੀਂ ਇਸ ਪਰਿਵਾਰ ਦਾ ਹੱਥ ਫੜ੍ਹਿਆ ਜਾ ਸਕਦਾ ਹੈ, ਚਾਹਵਾਨ ਸੱਜਣ ਸਹਾਇਤਾ ਭੇਜ ਕੇ ਸੰਸਥਾ ਨੂੰ 7508092957 ਨੰ: ਤੇ ਫੋਨ ਕਰਕੇ ਇੱਕ ਵਾਰ ਸੂਚਿਤ ਜ਼ਰੂਰ ਕਰ ਦੇਣ।ਤਾਂ ਜੋ ਸਮਾਜ ਦੇ ਹਿੱਸੇ ਆਏ ਇਸ ਨੈਤਿਕ ਫ਼ਰਜ਼ ਨੂੰ ਸਹੀ ਪਹਿਚਾਣਿਆ ਜਾ ਸਕੇ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਔਰਤਾਂ ਦੇ ਹਿੱਤਾਂ ਲਈ ਅਗਾਂਹਵਧੂ ਕਾਰਜ਼ਾਂ ਚ ਜੁਟੀ ਨਾਮਵਰ ਸੰਸਥਾ ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ ਕਿਤੇ ਵੀ ਲੋੜਵੰਦ ਪਰਿਵਾਰ, ਔਰਤ ਜਾਂ ਧੀਆਂ ਨੂੰ ਬੇਵਸੀ ਦੀ ਹਾਲਤ ਚ ਦੇਖਦੀ ਹੈ ਤਾਂ ਉਸਦਾ ਸਹਾਇਤਾ ਲਈ ਅੱਗੇ ਆਉਣਾ ਲਾਜ਼ਮੀ ਹੁੰਦਾ ਹੈ। ਜੋ ਇਸ ਵਾਰ ਹੈ, ਬੇਕਸੂਰ ਅਬਲਾ ਤੇ ਬੱਚੀਆਂ ਨੂੰ ਰੱਬ ਆਸਰੇ ਛੱਡਣਾ ਨਾ ਇਨਸਾਫ਼ੀ ਹੋਵੇਗਾ।

print
Share Button
Print Friendly, PDF & Email