ਕਿਸਾਨਾਂ ਨੂੰ ਕਣਕ ਦੇ ਸੁੱਕੇ ਨਾੜ ਤੋਂ ਹੀ ਤੂੜੀ ਬਣਾਉਣ ਦੀ ਅਪੀਲ ਗਿੱਲੇ ਨਾੜ ਵਾਲੀ ਕਣਕ ਦੀ ਕਟਾਈ ਜਾਂ ਤੂੜੀ ਬਣਾਉਣ ਤੇ ਵਾਪਰ ਸਕਦੇ ਹਨ ਅੱਗ ਲੱਗਣ ਦੇ ਹਾਦਸੇ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ 16 ਅਪ੍ਰੈਲ 2018 (ਸਤਬੀਰ ਬਰਾੜ ਜਸਕਰਨ ਸਿੰਘ ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਰਾਮਵੀਰ ਆਈ.ਏ.ਐਸ ਨੇ ਫ਼ਿਰੋਜ਼ਪੁਰ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਕਟਾਈ ਉਪਰੰਤ ਤੂੜੀ ਬਣਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਸਾਵਧਾਨੀਆਂ ਵਰਤਣ ਜਿਸ ਨਾਲ ਕਣਕ ਦੇ ਨਾੜ ਜਾਂ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਵਰਗੀਆਂ ਵਾਰਦਾਤਾਂ ਤੋਂ ਬਚਾਇਆ ਜਾ ਸਕੇ।ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਕੁੱਝ ਕਿਸਾਨ ਕਣਕ ਦੀ ਕਟਾਈ ਤੋਂ ਅਗਲੇ ਦਿਨ ਹੀ ਨਾੜ ਦੀ ਤੂੜੀ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜਦ ਕਿ ਅਜਿਹੀ ਸਥਿਤੀ ਵਿਚ ਜ਼ਿਆਦਾਤਰ ਕਣਕ ਦਾ ਨਾੜ ਗਿੱਲਾ ਹੁੰਦਾ ਹੈ ਅਤੇ ਤੂੜੀ ਵਾਲੀ ਮਸ਼ੀਨ ਚੱਲਣ ਨਾਲ ਨਾੜ ਨੂੰ ਰਗੜ ਕਾਰਨ ਅੱਗ ਲਗਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਕਟਾਈ ਤੋਂ ਕਰੀਬ 10 ਦਿਨ ਮਗਰੋਂ ਹੀ ਨਾੜ ਤੋਂ ਮਸ਼ੀਨਾਂ ਰਾਹੀਂ ਤੂੜੀ ਬਣਾਉਣੀ ਚਾਹੀਦੀ ਹੈ ਇਸ ਨਾਲ ਜਿੱਥੇ ਤੂੜੀ ਦੀ ਕੁਆਲਿਟੀ ਵੀ ਵਧੀਆ ਬਣਦੀ ਹੈ ਉੱਥੇ ਹੀ ਅੱਗ ਲੱਗਣ ਵਾਲੀਆਂ ਵਾਰਦਾਤਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਪਿੰਡ ਬਡਾਲਾ ਅਤੇ ਕਰਮੂ ਵਾਲਾ ਵਿਖੇ ਵੀ ਕਣਕ ਨੂੰ ਅੱਗ ਲੱਗਣ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਹਨ, ਜਿਸ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੇ ਨਾੜ ਵਾਲੀ ਕਣਕ ਦੀ ਹੀ ਕਟਾਈ ਕਰਨ ਅਤੇ ਕਣਕ ਦੀ ਕਟਾਈ ਸਵੇਰੇ ਤੇ ਰਾਤ ਸਮੇਂ ਕਰਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਕਣਕ ਦੀ ਕਟਾਈ ਤੋਂ 10 ਦਿਨ ਮਗਰੋਂ ਹੀ ਨਾੜ ਤੋਂ ਤੂੜੀ ਬਣਾਈ ਜਾਵੇ, ਜਿਸ ਨਾਲ ਅੱਗ ਲੱਗਣ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇਗਾ।

ਕਿਸਾਨਾਂ ਨੂੰ ਕਣਕ ਦੇ ਸੁੱਕੇ ਨਾੜ ਤੋਂ ਹੀ ਤੂੜੀ ਬਣਾਉਣ ਦੀ ਅਪੀਲ ਗਿੱਲੇ ਨਾੜ ਵਾਲੀ ਕਣਕ ਦੀ ਕਟਾਈ ਜਾਂ ਤੂੜੀ ਬਣਾਉਣ ਤੇ ਵਾਪਰ ਸਕਦੇ ਹਨ ਅੱਗ ਲੱਗਣ ਦੇ ਹਾਦਸੇ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ 16 ਅਪ੍ਰੈਲ 2018 (ਸਤਬੀਰ ਬਰਾੜ ਜਸਕਰਨ ਸਿੰਘ ) ਡਿਪਟੀ Read More …

Share Button

ਮੰਡੀਆਂ ਵਿੱਚ ਕਣਕ ਦੀ ਫਸਲ ਦੀ ਅਜੇ ਤੱਕ ਐਫ ਸੀ ਆਈ ਨੇ ਬੋਲੀ ਵੀ ਨਹੀਂ ਕਾਰਵਾਈ ਸ਼ੁਰੂ, ਕਿਸਾਨਾਂ ਕੀਤੀ ਨਾਅਰੇਬਾਜੀ

ਮੰਡੀਆਂ ਵਿੱਚ ਕਣਕ ਦੀ ਫਸਲ ਦੀ ਅਜੇ ਤੱਕ ਐਫ ਸੀ ਆਈ ਨੇ ਬੋਲੀ ਵੀ ਨਹੀਂ ਕਾਰਵਾਈ ਸ਼ੁਰੂ, ਕਿਸਾਨਾਂ ਕੀਤੀ ਨਾਅਰੇਬਾਜੀ ਕਿਸਾਨਾਂ ਨੂੰ ਹੋਣਾ ਪੈ ਰਿਹਾ ਖੱਜਲ ਖੁਆਰ, ਦਫਤਰਾ ਦਾ ਕੀਤਾ ਜਾਏਗਾ ਘਿਰਾਓ ਬੁਢਲਾਡਾ 15, ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਕਣਕ ਦੀ Read More …

Share Button

ਕਰਜ਼ੇ ਤੋਂ ਤੰਗ ਆਏ ਨੌਜਵਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਕਰਜ਼ੇ ਤੋਂ ਤੰਗ ਆਏ ਨੌਜਵਾਨ ਕਿਸਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਤਲਵੰਡੀ ਭਾਈ, 13 ਅਪ੍ਰੈਲ: ਤਲਵੰਡੀ ਭਾਈ ਨਜ਼ਦੀਕ ਪਿੰਡ ਸੁਲਹਾਨੀ ਦੇ ਇੱਕ ਨੌਜਵਾਨ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਆਪਣੇ ਘਰ ਦੇ ਕਮਰੇ ‘ਚ ਪੱਖੇ ਨਾਲ ਫਾਹਾ ਲੈ ਕੇ Read More …

Share Button

ਬੇਮੌਸਮੇ ਮੀਂਹ ਦਾ ਕਿਸਾਨਾਂ ‘ਤੇ ਕਹਿਰ, ਕਣਕ ਦਾ ਝਾੜ ਪ੍ਰਭਾਵਿਤ

ਬੇਮੌਸਮੇ ਮੀਂਹ ਦਾ ਕਿਸਾਨਾਂ ‘ਤੇ ਕਹਿਰ, ਕਣਕ ਦਾ ਝਾੜ ਪ੍ਰਭਾਵਿਤ ਬੁੱਧਵਾਰ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਪਹਿਲਾਂ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉੱਧਰ ਮੌਸਮ ਵਿਭਾਗ ਦੀ ਭਵਿੱਖਬਾਣੀ ਕਿਸਾਨਾਂ ਲਈ ਹੋਰ ਵੀ ਚਿੰਤਾ ਲੈ ਕੇ ਆਈ ਹੈ। Read More …

Share Button

ਕਣਕ ਦੀ ਖ਼ਰੀਦ ਲਈ 18124.85 ਕਰੋੜ ਰੁਪਏ ਦੀ ਲਿਮਟ ਜਾਰੀ

ਕਣਕ ਦੀ ਖ਼ਰੀਦ ਲਈ 18124.85 ਕਰੋੜ ਰੁਪਏ ਦੀ ਲਿਮਟ ਜਾਰੀ ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਪੰਜਾਬ ਸਰਕਾਰ ਦੀ 18124.85 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ 130 ਲੱਖ ਟਨ ਕਣਕ Read More …

Share Button

ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਨੁਕਸਾਨ

ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਨੁਕਸਾਨ ਪੰਜਾਬ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਮੀਂਹ ਦੇ ਨਾਲ ਹਨੇਰੀ ਕਾਰਨ ਕਣਕ ਦੀ ਪੱਕੀ ਹੋਈ ਖੜ੍ਹੀ ਫ਼ਸਲ ਡਿੱਗ Read More …

Share Button

ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਮ੍ਰਿਤਕ ਕਿਸਾਨ ਸਿਰ ਸੀ 10 ਲੱਖ ਰੁਪਏ ਦਾ ਕਰਜ਼ ਬਰਨਾਲਾ, 10 ਅਪ੍ਰੈਲ: ਬਰਨਾਲਾ ਜਿਲੇ ਦੇ ਪਿੰਡ ਸੇਖਾ ਦੇ ਇਕ ਕਿਸਾਨ ਨੇ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਕੇ ਆਪਣੀ ਜੀਵਨ Read More …

Share Button

ਜੀਐਸਟੀ ਨੇ ਡਕਾਰੀ ਕਿਸਾਨਾਂ ਦੀ ਸਬਸਿਡੀ

ਜੀਐਸਟੀ ਨੇ ਡਕਾਰੀ ਕਿਸਾਨਾਂ ਦੀ ਸਬਸਿਡੀ ਇੱਕ ਦੇਸ਼ ਇੱਕ ਟੈਕਸ ਦੇ ਨਾਅਰੇ ਹੇਠ ਲਾਗੂ ਕੀਤੀ ਜੀਐਸਟੀ ਨੇ ਸਹੀ ਅਰਥਾਂ ਵਿੱਚ ਸੰਘੀਕਰਨ (ਫੈਡਰਲਿਜ਼ਮ) ਦੀ ਧਾਰਨਾਂ ਨੂੰ ਤਾਂ ਨੁਕਸਾਨ ਪਹੁੰਚਾਇਆ ਹੀ ਹੈ ਬਲਕਿ ਪੰਜਾਬ ਦਾ ਵਾਤਾਵਰਣ ਅਤੇ ਪਾਣੀ ਬਚਾਉਣ ਦੇ ਮਕਸਦ ਨਾਲ Read More …

Share Button

ਪੱਕੀ ਫਸਲ ਨੇ ਕਿਸਾਨਾਂ ਦੇ ਚਹਿਰਆਂ ਤੇ ਲਿਆਂਦੀ ਮੁਸਕਰਾਹਟ

ਪੱਕੀ ਫਸਲ ਨੇ ਕਿਸਾਨਾਂ ਦੇ ਚਹਿਰਆਂ ਤੇ ਲਿਆਂਦੀ ਮੁਸਕਰਾਹਟ ਮਾਲਵਾ ਖੇਤਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਵਾਰ ਕਣਕ ਦੀ ਕਟਾਈ ਵਿਸਾਖੀ ਤੱਕ ਸ਼ੁਰੂ ਹੋ ਜਾਵੇਗੀ। ਪਿਛਲੇ ਵਰ੍ਹੇ ਅਕਤੂਬਰ ਵਿਚ ਪਈ ਬੇਮੌਸਮੀ ਧੁੰਦ ਕਾਰਨ ਕਣਕ ਦੀ ਬਿਜਾਈ ਪਛੜ ਗਈ ਸੀ, ਜਿਸ Read More …

Share Button

ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ‘ਤੇ ਲਾਈ ਪਾਬੰਦੀ

ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਕਣਕ ਦੀ ਕਟਾਈ ‘ਤੇ ਲਾਈ ਪਾਬੰਦੀ ਜ਼ਿਲਾ ਮੈਜਿਸਟਰੇਟ ਧਰਮ ਪਾਲ ਗੁਪਤਾ ਨੇ ਕਣਕ ਦੀ ਕਟਾਈ ਦੇ ਸੀਜ਼ਨ ਦੌਰਾਨ ਜ਼ਿਲਾ ਬਰਨਾਲਾ ਅੰਦਰ ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਕੰੰਬਾਈਨਾਂ ਨਾਲ ਕਣਕ Read More …

Share Button