93 ਪਿੰਡਾਂ ਦੇ ਮਾਲਕ ਸਰਦੂਲਗੜ੍ਹ ਹਲਕੇ ਦੇ 1 ਲੱਖ 64 ਹਜਾਰ 728 ਵੋਟਰ ਕੀ ਇਸ ਵਾਰ ਸਤਾ ਚ ਕਾਬਜ ਹੋਣ ਵਾਲੀ ਸਰਕਾਰ ਦੇ ਉੱਲਟ ਵਿਧਾਇਕ ਚੁਣਨ ਦੀ ਰਵਾਇਤ ਤੋੜਨਗੇ?

ss1

93 ਪਿੰਡਾਂ ਦੇ ਮਾਲਕ ਸਰਦੂਲਗੜ੍ਹ ਹਲਕੇ ਦੇ 1 ਲੱਖ 64 ਹਜਾਰ 728 ਵੋਟਰ ਕੀ ਇਸ ਵਾਰ ਸਤਾ ਚ ਕਾਬਜ ਹੋਣ ਵਾਲੀ ਸਰਕਾਰ ਦੇ ਉੱਲਟ ਵਿਧਾਇਕ ਚੁਣਨ ਦੀ ਰਵਾਇਤ ਤੋੜਨਗੇ?

ਅਕਾਲੀ ਭਾਜਪਾ ,ਕਾਂਗਰਸ ,ਆਮ ਆਦਮੀ ਪਾਰਟੀ ਵੱਲੋ ਆਪੋ ਆਪਣੀਆਂ ਸਰਗਰਮੀਆਂ ਸ਼ੁਰੂ

untitled-1ਸਰਦੂਲਗੜ੍ਹ 3 ਦਸੰਬਰ(ਗੁਰਜੀਤ ਸ਼ੀਂਹ) ਪੰਜਾਬ ਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਚ ਸਮਾਂ ਨੇੜੇ ਆ ਜਾਣ ਤੇ ਭਾਵੇਂ ਇਹਨਾਂ ਚੋਣਾਂ ਦਾ ਅਜੇ ਐਲਾਨ ਨਹੀ ਹੋਇਆ ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋ ਆਪੋ ਆਪਣੇ ਉਮੀਦਵਾਰਾਂ ਦੀਆਂ ਕੁਝ ਲਿਸਟਾਂ ਜਾਰੀ ਕਰਕੇ ਚੋਣ ਸਰਗਰਮੀਆਂ ਆਰੰਭ ਦਿੱਤੀਆਂ ਗਈਆਂ ਹਨ।ਇਸ ਵਾਰ ਪੰਜਾਬ ਚ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਦੇ ਤਿਕੋਣੇ ਮੁਕਾਬਲੇ ਚ ਉਭਰ ਕੇ ਆਈ ਆਮ ਆਦਮੀ ਪਾਰਟੀ ਨੇ ਦੋਨੇ ਹੀ ਮੁੱਖ ਪਾਰਟੀਆਂ ਅਕਾਲੀ ਅਤੇ ਕਾਂਗਰਸ ਪਾਰਟੀ ਦੀਆਂ ਵਾਰੀ ਸਿਰ ਰਾਜ ਕਰਨ ਵਾਲੀਆਂ ਨੂੰ ਭਾਜੜਾ ਪਾ ਰੱਖੀਆਂ ਹਨ।ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਲੋਕੀ ਇੱਥੋ ਪੰਜਾਬ ਚ ਬਣਨ ਵਾਲੀ ਸਰਕਾਰ ਦੇ ਉੱਲਟ ਵਿਧਾਇਕ ਚੁਣਨ ਵਾਲੀ ਰੀਤ ਨੂੰ ਇਸ ਵਾਰ ਬਰਕਰਾਰ ਰੱਖਣਗੇ ਜਾਂ ਬਣਨ ਵਾਲੀ ਸਰਕਾਰ ਦਾ ਵਿਧਾਇਕ ਚੁਣਨਗੇ ਜਾਂ ਫਿਰ ਇੱਥੋ ਨਵੀਂ ਪਾਰਟੀ ਦਾ ਵਿਧਾਇਕ ਚੁਣਨਗੇ ਇਸ ਬਾਰੇ ਤਾਂ ਅਜੇ ਕਹਿਣਾ ਠੀਕ ਨਹੀ ਹੋਵੇਗਾ।ਇਸ ਬਾਰੇ ਤਾਂ ਸਰਦੂਲਗੜ੍ਹ ਹਲਕੇ ਦੇ 93 ਪਿੰਡਾਂ ਦੇ 1 ਲੱਖ 64 ਹਜਾਰ 728 ਵੋਟਰ ਹੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਦੱਸਣਗੇ।ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਕਰੋੜਾਂ ਰੁਪਏ ਦੇ ਆਏ ਫੰਡਾਂ ਕਾਰਨ ਇਸ ਹਲਕੇ ਤੋ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਫਰਜੰਦ ਕਾਕਾ ਦਿਲਰਾਜ ਸਿੰਘ ਭੂੰਦੜ ਨੂੰ ਚੋਣ ਚ ਉਤਾਰਨ ਦੇ ਐਲਾਨ ਤੋ ਬਾਅਦ ਦੋਨੇ ਹੀ ਪਿਓ ਪੁੱਤ ਭੂੰਦੜ ਪਰਿਵਾਰ ਅਤੇ ਉਹਨਾਂ ਦੀ ਟੀਮ ਨੇ ਇਸ ਹਲਕੇ ਦੇ ਪਿੰਡਾਂ ਅੰਦਰ ਲੋਕਾਂ ਨੂੰ ਵਿਕਾਸ ਦੇ ਨਾਂ ਤੇ ਆਪਣੇ ਵੱਲ ਖਿੱਚਣ ਲਈ ਜੋਰ ਅਜਮਾਈ ਅਰੰਭੀ ਹੋਈ ਹੈ।ਉੱਥੇ ਭੂੰਦੜ ਪਰਿਵਾਰ ਵੱਲੋ ਵਿਆਹਾਂ ਦੇ ਚੱਲ ਰਹੇ ਸਾਹੇ ਚ ਉਹ ਹਰ ਵਿਆਹ ਚ ਸੱਦਾ ਪੱਤਰ ਦੇਣ ਵਾਲੇ ਦੇ ਘਰ ਅਤੇ ਹਲਕੇ ਚ ਭੋਗ ਸਮਾਗਮਾਂ ਤੇ ਪੁੱਜ ਰਹੇ ਹਨ।ਸਰਦੂਲਗੜ੍ਹ ਹਲਕੇ ਤੋ ਤਿੰਨ ਵਾਰ ਲੋਕਾਂ ਨੇ ਚੁਣੇ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਭਾਵੇਂ ਆਪਣੀ ਹਲਕੇ ਚ ਸਰਦਾਰੀ ਅਤੇ ਲੋਕਾਂ ਨਾਲ ਨੇੜਤਾ ਬਣਾਈ ਰੱਖਣ ਚ ਬਰਕਰਾਰ ਦਿਖਾਈ ਦੇ ਰਹੇ ਹਨ।ਭਾਵੇਂ ਕਾਂਗਰਸ ਪਾਰਟੀ ਵੱਲੋ ਅਜੇ ਤੱਕ ਆਪਣੇ ਸੂਚੀ ਜਾਰੀ ਨਹੀ ਕੀਤੀ ਪਰ ਫਿਰ ਵੀ ਸਰਦੂਲਗੜ੍ਹ ਤੋ ਸਿਟਿੰਗ ਐਮ ਐਲ ਏ ਹੋਣ ਦੇ ਸ.ਅਜੀਤਇੰਦਰ ਸਿੰਘ ਮੋਫਰ ਅਤੇ ਉਹਨਾਂ ਦੇ ਫਰਜੰਦ ਜ਼ਿਲਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਮੋਫਰ ਨੇ ਆਪਣੇ ਕਾਂਗਰਸ ਪਾਰਟੀ ਦੀ ਟੀਮ ਨਾਲ ਮੀਟਿੰਗਾਂ ਕਰਕੇ ਇਸ ਹਲਕੇ ਤੋ ਆਪਣਾ ਚੋਣ ਪ੍ਰਚਾਰ ਆਰੰਭ ਦੇ ਨਾਲ ਨਾਲ ਉਹ ਵੀ ਲੋਕਾਂ ਦੇ ਵਿਆਹਾਂ ਅਤੇ ਭੋਗ ਸਮਾਗਮਾਂ ਚ ਆਪਣੀ ਹਾਜਰੀ ਭਰ ਰਹੇ ਹਨ।ਇਸ ਹਲਕੇ ਤੋ ਤੀਸਰੀ ਧਿਰ ਵਜੋ ਆਮ ਆਦਮੀ ਪਾਰਟੀ ਦੇ 13 ਸੈਕਟਰ ਇੰਚਾਰਜਾਂ ਨੇ ਲੰਬੇ ਸਮੇ ਤੋ ਹਲਕੇ ਦੇ ਸਮੂਹ ਪਿੰਡਾਂ ਅੰਦਰ ਆਪਣੀਆਂ ਬੂਥ ਕਮੇਟੀਆਂ ਬਣਾ ਕੇ ਚੋਣ ਪ੍ਰਚਾਰ ਤੇਜ ਕਰਕੇ ਆਪਣੇ ਆਪ ਨੂੰ ਤਿਕੌਣੇ ਮੁਕਾਬਲੇ ਚ ਦੱਸ ਰਹੇ ਹਨ।ਬਹੁਜਨ ਸਮਾਜ ਪਾਰਟੀ ਵੱਲੋ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਪਿਛਲੇ ਸਮੇ ਲੋਕ ਸਭਾ ਹਲਕਾ ਬਠਿੰਡਾ ਤੋ ਐਮ ਪੀ ਦੀ ਚੋਣ ਲੜਨ ਦੇ ਕਾਰਨ ਇਸ ਵਾਰ ਉਹਨਾਂ ਦੀ ਪਾਰਟੀ ਦਾ ਕੋਈ ਹੋਰ ਆਗੂ ਚੋਣ ਮੈਦਾਨ ਚ ਉਤਰ ਸਕਦਾ ਹੈ।ਸੀਪੀਆਈ ਪਾਰਟੀ ਵੱਲੋ ਸਰਦੂਲਗੜ੍ਹ ਤੋ ਕਾਮਰੇਡ ਲਾਲ ਸਿੰਘ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਜਿਸ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹਨ।ਇਸ ਹਲਕੇ ਤੋ ਮੁੱਖ ਤਿੰਨੇ ਅਕਾਲੀ ਭਾਜਪਾ, ਕਾਂਗਰਸ ਅਤੇ ਆਪ ਪਾਰਟੀ ਦੇ ਚੱਲ ਰਹੇ ਪ੍ਰਚਾਰ ਤੋ ਲੋਕੀ ਪੂਰੀ ਤਰਾਂ ਦਿਲਚਸਪੀ ਲੈ ਕੇ ਆਪਣੀਆਂ ਤਰਾਂ ਤਰਾਂ ਦੀਆਂ ਅਫਬਾਵਾਂ ਫੈਲਾ ਰਹੇ ਹਨ।ਪਰ ਇਸ ਵਾਰ ਕੀ ਸਰਦੂਲਗੜ੍ਹੀਏ ਸਤਾ ਚ ਕਾਬਜ ਹੋਣ ਵਾਲੀ ਪਾਰਟੀ ਦੇ ੁੳੱਲਟ ਵਿਧਾਇਕ ਚੁਣਨ ਦੀ ਰਬਾਇਤ ਨੂੰ ਤੋੜਨਗੇ ਜਾਂ ਫਿਰ ਬਰਕਰਾਰ ਰੱਖਣਗੇ।ਇਹ ਆਉਣ ਵਾਲੇ ਦਿਨਾਂ ਚ ਚੋਣ ਪ੍ਰਚਾਰ ਤੇਜ ਹੋਣ ਤੇ ਹੀ ਕਿਆ ਸਰਾਈਆਂ ਲਗਾਈਆਂ ਜਾਣਗੀਆਂ।ਪਰ ਅੱਜ ਦੀ ਘੜੀ ਹਰ ਕੋਈ ਆਪਣੇ ਆਪ ਨੂੰ ਕਾਮਯਾਬ ਉਮੀਦਵਾਰ ਦਸ ਰਹੇ ਹਨ।

Share Button

Leave a Reply

Your email address will not be published. Required fields are marked *