Thu. Jun 20th, 2019

84 ਪੀੜਤਾਂ ਨੂੰ ਨਾਲ ਲੈ ਪ੍ਰਧਾਨ ਮੰਤਰੀ ਕੋਲ ਪੁੱਜਿਆ ਅਕਾਲੀ ਦਲ

84 ਪੀੜਤਾਂ ਨੂੰ ਨਾਲ ਲੈ ਪ੍ਰਧਾਨ ਮੰਤਰੀ ਕੋਲ ਪੁੱਜਿਆ ਅਕਾਲੀ ਦਲ

ਨਵੀਂ ਦਿੱਲੀ, 2 ਜਨਵਰੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ੩ ਜਨਵਰੀ ਨੂੰ ਹੋਣ ਵਾਲੀ ਗੁਰਦਾਸਪੁਰ ‘ਚ ਰੈਲੀ ਤੋਂ ਇੱਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਮੋਦੀ ਨੂੰ ਮਿਲਣ ਪਹੁੰਚਿਆ। ਅਕਾਲੀ ਆਗੂਆਂ ਦੇ ਨਾਲ 1984 ਸਿੱਖ ਕਤਲੇਆਮ ਪੀੜਤ ਪਰਿਵਾਰ ਵੀ ਮੋਦੀ ਨੂੰ ਮਿਲਣ ਗਏ।

ਅਕਾਲੀ ਦਲ ਦੇ ਵਫਦ ਨੇ ਪ੍ਰਧਾਨ ਮੰਤਰੀ ਕੋਲ ਮੰਗ ਕੀਤੀ ਕਿ ਗਾਂਧੀ ਪਰਿਵਾਰ ਦੇ ਨਾਂ ਤੇ ਦੇਸ਼ ਵਿਚ ਚੱਲ ਰਹੀਆਂ ਯੋਜਨਾਵਾਂ ਦੇ ਨਾਂ ਬਦਲੇ ਜਾਣ, ਕਿਉਂਕਿ 1984 ਸਿੱਖ ਕਤਲੇਆਮ ਲਈ ਸਿੱਖ ਦੇ ਮਨਾਂ ਵਿਚ ਗਾਂਧੀ ਪਰਿਵਾਰ ਖਿਲਾਫ ਗੁੱਸਾ ਹੈ। ਅਕਾਲੀ ਦਲ ਦੇ ਵਫਦ ਨਾਲ ਗਏ 1984 ਕਤਲੇਆਮ ਦੇ ਗਵਾਹਾਂ ਨੇ ਪ੍ਰਧਾਨ ਮੰਤਰੀ ਅੱਗੇ ਆਪਣੀ ਸੁਰੱਖਿਆ ਦਾ ਮੁੱਦਾ ਚੁੱਕਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਵਫਦ ਨੇ 1984 ਸਿੱਖ ਦੇ ਸਿੱਖ ਕਤਲੇਆਮ ਮਾਮਲੇ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਦੌਰਾਨ ਪੀੜਿਤ ਪਰਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਇਨਸਾਫ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਮੈਂਬਰਾਂ ਨੇ 84 ਪੀੜਿਤ ਅਤੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਵੀ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਦੀ ਹੀ ਕਾਂਗਰਸ ਦੇ ਵੱਡੇ ਮੁੱਗਰਮੱਛ ਵੀ ਫੜ ਲਏ ਜਾਣਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਜਿਹੜੇ ਦੋਸ਼ੀ ਹਲੇ ਬਾਹਰ ਹਨ, ਉਨ੍ਹਾਂ ‘ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ 84 ਦੇ ਪੀੜਿਤ ਪਰਵਾਰਾਂ ਨੂੰ ਇਨਸਾਫ਼ ਮਿਲ ਸਕੇ।

ਇਸ ਵਿਚ ਕੇਂਦਰੀ ਫੂਡ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, 84 ਦੰਗਾ ਪੀੜਿਤ ਅਤੇ ਗਵਾਹ ਨਿਰਪ੍ਰੀਤ ਕੌਰ, ਜੰਗਸ਼ੇਰ ਸਿੰਘ ਅਤੇ ਜਗਦੀਸ਼ ਕੌਰ ਵੀ ਸ਼ਾਮਲ ਹਨ।

Leave a Reply

Your email address will not be published. Required fields are marked *

%d bloggers like this: