Mon. Oct 14th, 2019

8 ਮਾਰਚ ਬਰਸੀ ਤੇ ਵਿਸ਼ੇਸ਼: ਪੰਜਾਬੀ ਦੋਗਾਣਾ ਗਾਇਕਾ ਦਾ ਥੰਮ੍ਹ ਸੀ ਅਮਰਜੋਤ ਤੇ ਚਮਕੀਲਾ

8 ਮਾਰਚ ਬਰਸੀ ਤੇ ਵਿਸ਼ੇਸ਼: ਪੰਜਾਬੀ ਦੋਗਾਣਾ ਗਾਇਕਾ ਦਾ ਥੰਮ੍ਹ ਸੀ ਅਮਰਜੋਤ ਤੇ ਚਮਕੀਲਾ

ਅਮਰਜੋਤ ਤੇ ਅਮਰ ਸਿੰਘ ਚਮਕੀਲਾ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋਇਆ ਤਿੰਨ ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ,ਪਰ ਅੱਜ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਉਸੇ ਤਰ੍ਹਾਂ ਬਰਕਰਾਰ ਹੈ।ਚਮਕੀਲਾ ਭਾਵੇਂ ਇਕ ਗ਼ਰੀਬ ਪਰਿਵਾਰ ਨਾਲ ਤੁਅੱਲਕ ਰੱਖਦਾ ਸੀ ਪਰ ਉਸਨੇ ਗਾਇਕੀ ਚ ਬਹੁਤ ਸਖਤ ਮਿਹਨਤ ਤੇ ਜ਼ਿੰਦਗੀ ਚ ਕਾਫੀ ਸੰਘਰਸ਼ ਕਰਨ ਤੋਂ ਬਾਅਦ ਆਪਣਾ ਤੇ ਆਪਣੇ ਪਿੰਡ ਦੁਗਰੀ ਦਾ ਨਾਂ ਵਿਸ਼ਵ ਪੱਧਰ ਤੇ ਚਮਕਾ ਦਿੱਤਾ ਸੀ।ਸੰਸਾਰ ਪ੍ਰਸਿੱਧ ਗਵੱਈਆ ਬਣਨ ਲਈ ਚਮਕੀਲਾ ਪਹਿਲਾਂ ਇਕ ਗੀਤਕਾਰ ਵੱਜੋਂ ਮਾਰਕੀਟ ਚ ਆਇਆ ਤੇ ਫਿਰ ਸੁਰਿੰਦਰ ਸੋਨੀਆਂ ਨਾਲ ਰਿਕਾਰਡ ਆਪਣੇ ਪਹਿਲੇ ਹੀ ਦੋਗਾਣਾ ਟਕੂਏ ਤੇ ਟਕੂਆ ਖੜਕੇ ਨਾਲ ਉਸਨੇ ਕਲਾਕਾਰਾਂ ਦੀ ਮਾਰਕੀਟ ਲੁਧਿਆਣਾ ਚ ਤਰਥੱਲੀ ਮਚਾ ਦਿੱਤੀ।
ਫ਼ਰੀਦਕੋਟ ਦੀ ਬੱਬੀ (ਅਮਰਜੋਤ) ਨਾਲ ਸੰਨ 1982 ਦੇ ਅਖੀਰ ਵਿੱਚ ਪੱਕਾ ਸੈੱਟ ਬਣਾ ਕੇ ਇਕ ਸਮੇਂ ਚਮਕੀਲਾ ਪੰਜਾਬ ਦੇ ਨਾਮਵਰ ਕਲਾਕਾਰਾਂ ਦੀ ਕਤਾਰ ਚੋਂ ਪਹਿਲੇ ਨੰਬਰ ਤੇ ਆ ਗਿਆ।ਚਮਕੀਲੇ ਵੱਲੋਂ ਠੇਠ ਪੰਜਾਬੀ ਮਲਵਈ ਲਹਿਜੇ ਚ ਦੋਗਾਣੇ ਲਿਖਣੇ ਤੇ ਉਸਦੀ ਕੰਪੋਜ਼ੀਸ਼ਨ ਆਪ ਬਣਾਉਣੀ,ਅਖਾਣ ਮੁਹਾਵਰੇ ਫਿਟ ਕਰਨ ਦੀ ਕਲਾ,ਤੂੰਬੀ ਤੇ ਹਰਮੋਨੀਅਮ ਵਜਾਉਣ ਚ ਮੁਹਾਰਤ,ਰੂਹ ਨਾਲ ਅਖਾੜੇ ਲਾਉਣੇ ਤੇ ਖ਼ੂਬਸੂਰਤ ਤੇ ਸੁਰੀਲੀ ਗਾਇਕਾ ਅਮਰਜੋਤ ਦਾ ਸਾਥ ਉਸਨੂੰ ਮਸ਼ਹੂਰ ਗਵੱਈਆ ਬਣਾ ਗਿਆ।ਚਮਕੀਲੇ ਨੇ ਹਾਸਾ ਠੱਠਾ ਪੈਦਾ ਕਰਨ ਵਾਲੇ,ਰਿਸ਼ਤਿਆਂ ਵਿਚਲੀ ਨੋਕ੍ਰਝੋਕ,ਪੇਂਡੂ ਜਨ੍ਰਜੀਵਨ ਵਿੱਚ ਵਿਗੜੇ ਸਮਾਜਿਕ ਰਿਸ਼ਤਿਆਂ ਨੂੰ ਸੁਧਾਰਨ ਵਾਲੇ ਗੀਤ,ਪਾਖੰਡੀ ਸਾਧਾਂ ਦੀ ਅਸਲੀਅਤ ਬਿਆਨਦੇ ਗੀਤ,ਰੋਮਾਂਟਿਕ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾ ਕੇ ਲੋਕਾਂ ਦਾ ਅਖਾੜਿਆਂ ਚ ਮਨੋਰੰਜਨ ਕੀਤਾ।ਚਮਕੀਲੇ ਨੇ ਆਪਣੇ ਲਿਖੇ ਦੋਗਾਣਿਆਂ ਚ ਸਚਾਈ ਬਿਆਨ ਕੀਤੀ ਸੀ ਜਿਸ ਕਰਕੇ ਉਸਦੇ ਕਈ ਆਲੋਚਕ ਵੀ ਪੈਦਾ ਹੋਏ ਤੇ ਹੋਰਾਂ ਕਲਾਕਾਰਾਂ ਦੇ ਮੁਕਾਬਲੇ ਉਸ ਨੂੰ ਸਭ ਤੋਂ ਵੱਧ ਭੰਡਿਆ ਗਿਆ।ਇਸੇ ਸਮੇਂ ਦੌਰਾਨ ਅਮਰਜੋਤ ਤੇ ਚਮਕੀਲੇ ਨੇ ਤਲਵਾਰ ਮੈਂ ਕਲਗੀਧਰ ਦੀ ਹਾਂ,ਸਰਹਿੰਦ ਦੀ ਦੀਵਾਰੇ,ਨਾਮ ਜੱਪ ਲੈ,ਬਾਬਾ ਤੇਰਾ ਨਨਕਾਣਾ,ਦਸਤਾਰਾਂ ਕੇਸਰੀ,ਕੰਧੇ ਸਰਹਿੰਦ ਦੀਏ,ਤਾਰਿਆਂ ਦੀ ਲੋਏ ਲੋਏ,ਪਾਣੀ ਦਿਆ ਬੁਲਬੁਲਿਆ,ਤੁਰ ਚੱਲੀ ਜਿੰਦੜੀਏ ਧਾਰਮਿਕ ਗੀਤ ਗਾ ਕੇ ਵਿਰੋਧੀਆਂ ਦੇ ਮੂੰਹ ਵੀ ਬੰਦ ਕਰ ਦਿੱਤੇ।ਓਨੀਂ ਦਿਨੀਂ ਧਾਰਮਿਕ ਤੇ ਦੋਗਾਣਾ ਗਾਇਕੀ ਚ ਸਿਖਰ ਤੇ ਰਹੇ ਚਮਕੀਲੇ ਦੀ ਸ਼ੇਰ ਵਰਗੀ ਤੇ ਅਮਰਜੋਤ ਦੀ ਖੜਕਵੀਂ ਆਵਾਜ਼ ਪੰਜਾਬ ਦੀ ਸਾਂਤਮਈ ਫ਼ਿਜ਼ਾ ਵਿੱਚ ਚਾਰੇ ਪਾਸੇ ਸਪੀਕਰਾਂ ਚ ਗੂੰਜੀ ਸੀ।
8 ਮਾਰਚ,1988 ਨੂੰ ਪਿੰਡ ਮਹਿਸਮਪੁਰ ਜ਼ਿਲ੍ਹਾ ਜਲੰਧਰ ਵਿਖੇ ਭਾਵੇਂ ਇਹ ਦੋਵੇਂ ਰੂਹਾਂ ਆਪਣੇ ਦੋ ਸਾਜੀਆਂ ਸਮੇਤ ਸਾਥੋਂ ਸਦਾ ਲਈ ਵਿਛੜ ਗਈਆਂ,ਪਰ ਸਰੋਤੇ ਅੱਜ ਵੀ ਇਨ੍ਹਾਂ ਨੂੰ ਭੁੱਲ ਨਹੀਂ ਸਕੇ।ਮੌਤ ਤੋਂ ਬਾਅਦ ਚਮਕੀਲੇ ਦੇ ਅੰਦਾਜ਼-ਏ-ਗਾਇਕੀ ਦੀ ਨਕਲ ਬਹੁਤ ਸਾਰੇ ਕਲਾਕਾਰਾਂ ਨੇ ਕੀਤੀ ਪਰ ਸਫ਼ਲਤਾ ਹਾਸਲ ਨਹੀਂ ਕਰ ਸਕੇ।8 ਮਾਰਚ ਨੂੰ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਅਮਰਜੋਤ ਤੇ ਚਮਕੀਲਾ ਦੀ 31 ਵੀਂ ਬਰਸੀ ਮਨਾਈ ਜਾ ਰਹੀ ਹੈ।

ਸ਼ਮਸ਼ੇਰ ਸਿੰਘ ਸੋਹੀ
9876474671

Leave a Reply

Your email address will not be published. Required fields are marked *

%d bloggers like this: