8 ਦਸੰਬਰ ਨੂੰ ਮੋਗਾ ਵਿਖੇ ਹੋ ਰਹੀ ‘ਪਾਣੀ ਬਚਾਓ-ਪੰਜਾਬ ਬਚਾਓ’ ਰੈਲੀ ਸਬੰਧੀ ਰੂਟ ਪਲਾਨ ਜ਼ਾਰੀ

ss1

8 ਦਸੰਬਰ ਨੂੰ ਮੋਗਾ ਵਿਖੇ ਹੋ ਰਹੀ ‘ਪਾਣੀ ਬਚਾਓ-ਪੰਜਾਬ ਬਚਾਓ’ ਰੈਲੀ ਸਬੰਧੀ ਰੂਟ ਪਲਾਨ ਜ਼ਾਰੀ
ਵੱਖ-ਵੱਖ ਜ਼ਿਲਿਆਂ ਤੋਂ ਰੈਲੀ ‘ਤੇ ਆਉਣ ਵਾਲਿਆਂ ਲਈ ਰੂਟ ਨਿਰਧਾਰਤ

ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਸਰਕਾਰ ਵੱਲੋਂ ਮੋਗਾ-ਲੁਧਿਆਣਾ ਰੋਡ ‘ਤੇ ਪਿੰਡ ਕਿੱਲੀ ਚਾਹਲਾਂ ਵਿਖੇੇ 8 ਦਸੰਬਰ, 2016 ਨੂੰ ਕਰਵਾਈ ਜਾ ਰਹੀ ‘ਪਾਣੀ ਬਚਾਓ- ਪੰਜਾਬ ਬਚਾਓ’ ਰੈਲੀ ਦੇ ਸਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਵਿਸਥਾਰਿਤ ਰੂਟ ਪਲਾਨ ਜ਼ਾਰੀ ਕੀਤਾ ਗਿਆ ਹੈ। ਮੋਗਾ ਐਸ.ਐਸ.ਪੀ. ਸ੍ਰੀ ਸਨੇਹਦੀਪ ਸ਼ਰਮਾਂ ਨੇ ਮੋਗਾ ਸਮੇਤ ਹੋਰ ਜ਼ਿਲਿਆਂ ਤੋਂ ਮੋਗਾ ਰੈਲੀ ਵਿਖੇ ਆਉਣ ਵਾਲੇ ਅਤੇ ਆਪਣੇ ਨਿੱਜੀ ਕੰਮਾਂ ਲਈ ਯਾਤਰਾ ਕਰਨ ਵਾਲੇ ਲੋਕਾਂ ਨੂੰ 8 ਦਸੰਬਰ 2016 ਨ੍ਵੰ ਉਕਤ ਰੂਟ ਪਲਾਨ ਅਨੁਸਾਰ ਹੀ ਆਪਣੀ ਯਾਤਰਾ ਦੀ ਵਿਊਂਤਬੰਦੀ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮੋਗਾ ਪੁਲਿਸ ਵੱਲੋਂ ਰੈਲੀ ਵਿਖੇ ਆਉਣ ਵਾਲੇ ਲੋਕਾਂ ਲਈ ਨਿਰਧਾਰਤ ਰੂਟ ਪਲਾਨ ਅਨੁਸਾਰ ਸ੍ਰੀ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲਿਆਂ ਤੋਂ ਆਉਣ ਵਾਲੇ ਲੋਕ ਮੱਖੂ, ਕੋਟ ਈਸੇ ਖਾਂ ਹੁੰਦੇ ਹੋਏ ਰੈਲੀ ਵਾਲੀ ਥਾਂ ਪਹੁੰਚਣਗੇ। ਅਬੋਹਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਲੋਕ ਵਾਇਆ ਤਲਵੰਡੀ ਭਾਈ ਹੁੰਦੇ ਹੋਏ ਰੈਲੀ ਤੇ ਪੁੱਜਣਗੇ। ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਬਠਿੰਡਾ ਜ਼ਿਲਿਆਂ ਤੋਂ ਰੈਲੀ ਵਿੱਚ ਆਉਣ ਵਾਲੇ ਪੰਜਾਬੀ ਬਰਾਸਤਾ ਕੋਟਕਪੂਰਾ, ਬਾਘਾਪੁਰਾਣਾ ਹੋਕੇ ਮੋਗਾ ਰੈਲੀ ਵਿੱਚ ਸ਼ਿਰਕਤ ਕਰਣਗੇ। ਪਟਿਆਲਾ ਅਤੇ ਸੰਗਰੂਰ ਦੀਆਂ ਸੰਗਤਾਂ ਵਾਇਆ ਨਾਭਾ, ਮਲੇਰਕੋਟਲਾ, ਰਾਏਕੋਟ, ਜਗਰਾਂਓ ਹੋ ਕੇ ਮੋਗਾ ਰੈਲੀ ਤੇ ਪੁੱਜਣਗੀਆਂ। ਬਰਨਾਲਾ ਅਤੇ ਮਾਨਸਾ ਦੀਆਂ ਸੰਗਤਾਂ ਪੱਖੋ ਕੈਂਚੀਆਂ ਤੋਂ ਹੋ ਕੇ ਮੋਗਾ ਰੈਲੀ ਵਿੱਚ ਪੁੱਜਣਗੀਆਂ। ਮਹਿਲਕਲਾਂ ਇਲਾਕੇ ਦੇ ਲੋਕ ਵਾਇਆ ਜਗਰਾਓ ਜਦ ਕਿ ਮੋਹਾਲੀ, ਫਤਿਹਗੜ ਸਾਹਿਬ ਅਤੇ ਰੋਪੜ ਤੋਂ ਲੋਕ ਦੋਰਾਹਾ ਨਹਿਰ, ਦਾਖਾ, ਜਗਰਾਓ ਹੋ ਕੇ ਮੋਗੇ ਪੁਜਣਗੇ। ਜਲੰਧਰ, ਕਪੂਰਥਲਾ, ਹੋਸ਼ਿਆਰਪੁਰ, ਐਸ.ਬੀ.ਐਸ. ਨਗਰ ਦੇ ਪੰਜਾਬੀ ਵਾਇਆ ਨਕੋਦਰ, ਸਿਧਵਾਂ ਬੇਟ, ਜਗਰਾਓ ਹੋ ਕੇ ਰੈਲੀ ਵਿੱਚ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਵਾਜ ਬੁਲੰਦ ਕਰਨ ਲਈ ਸ਼ਿਰਕਤ ਕਰਨ ਲਈ ਆਉਣਗੇ। ਲੁਧਿਆਣਾ ਅਤੇ ਖੰਨਾ ਤੋਂ ਸੰਗਤਾਂ ਵਾਇਆ ਦਾਖਾ, ਜਗਰਾਓ ਹੋ ਕੇ ਰੈਲੀ ਵਿਖੇ ਪਹੁੰਚ ਸਕਣਗੀਆਂ। ਇਸੇ ਤਰਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਆਯੋਜਿਤ ਕੀਤੀ ਜਾ ਰਹੀ ਇਸ ਮਹਾਂ ਰੈਲੀ ਕਾਰਨ ਮੋਗਾ ਰਾਹੀਂ ਆਪਣੀਆਂ ਮੰਜਿਲਾਂ ਤੇ ਪਹੁੰਚਣ ਵਾਲਿਆਂ ਲਈ ਵੀ ਪੁਲਿਸ ਵੱਲੋਂ ਵੱਖਰੇ ਰੂਟ ਜ਼ਾਰੀ ਕੀਤੇ ਗਏ ਹਨ ਤਾਂ ਜੋ ਲੋਕ ਮੋਗਾ ਰੈਲੀ ਦੀ ਭੀੜ ਤੋਂ ਹਟ ਕੇ ਬਿਨਾਂ ਰੁਕਾਵਟ ਆਪਣਾ ਸਫਰ ਤੈਅ ਕਰ ਸਕਨ। ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ 8, ਦਸੰਬਰ 2016 ਨੂੰ ਮਾਲਵੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਰ ਜਾਣ ਵਾਲੇ ਲੋਕ ਵਾਇਆ ਫਿਰੋਜ਼ਪੁਰ, ਕਾਵਾਂ ਵਾਲਾ ਪੱਤਣ, ਗੋਇੰਦਵਾਲ ਸਾਹਿਬ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਸਕਣਗੇ। ਫਿਰੋਜਪੁਰ, ਮੋਗਾ ਤੋਂ ਚੰਡੀਗੜ ਜਾਣ ਵਾਲੇ ਲੋਕ ਵਾਇਆ ਬੁੱਘੀਪੁਰ, ਬਰਨਾਲਾ ਰੋਡ, ਬਰਨਾਲਾ, ਸੰਗਰੂਰ, ਪਟਿਆਲਾ ਹੋ ਕੇ ਚੰਡੀਗੜ ਜਾ ਸਕਣਗੇ। ਸ੍ਰੀ ਮੁਕਤਸਰ ਸਾਹਿਬ ਤੋ. ਚੰਡੀਗੜ ਜਾਣ ਲਈ ਬਠਿੰਡਾ, ਮਾਨਸਾ, ਪਟਿਆਲਾ, ਚੰਡੀਗੜ ਮਾਰਗ ਚੁਣਿਆ ਜਾਵੇ। ਫਿਰੋਜਪੁਰ ਤੋਂ ਲੁਧਿਆਣਾ ਜਾਣ ਲਈ ਵਾਇਆ ਜ਼ੀਰਾ, ਕੋਟ ਈਸੇ ਖਾਂ, ਧਰਮਕੋਟ, ਸਿੱਧਵਾਂ ਬੇਟ, ਹੰਬੜਾ ਦਾ ਰਾਸਤਾ ਲਿਆ ਜਾਵੇ। ਮੋਗਾ ਤੋਂ ਲੁਧਿਆਣਾ ਜਾਣ ਲਈ ਵਾਇਆ ਧਰਮਕੋਟ, ਸਿੱਧਵਾਂ ਬੇਟ, ਹੰਬੜਾ ਦਾ ਰਾਸਤਾ ਲਿਆ ਜਾਵੇ। ਜਦ ਕਿ ਲੁਧਿਆਣਾ ਤੋਂ ਫਿਰੋਜਪੁਰ ਜਾਣ ਲਈ ਲੁਧਿਆਣਾ ਤੋਂ ਹੰਬੜਾਂ, ਸਿੱਧਵਾਂ ਬੇਟ, ਧਰਮਕੋਟ, ਜ਼ੀਦਾ ਰੂਟ ਲਿਆ ਜਾਵੇ।

Share Button

Leave a Reply

Your email address will not be published. Required fields are marked *