72ਵੇਂ ਆਜ਼ਾਦੀ ਦਿਵਸ ‘ਤੇ ਆਈ ਆਈ ਟੀ ਰੋਪੜ ਵੱਲੋਂ 700 ਪੌਦੇ ਲਗਾਏ

72ਵੇਂ ਆਜ਼ਾਦੀ ਦਿਵਸ ‘ਤੇ ਆਈ ਆਈ ਟੀ ਰੋਪੜ ਵੱਲੋਂ 700 ਪੌਦੇ ਲਗਾਏ

ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਆਈ ਆਈ ਟੀ ਰੋਪੜ ਨੇ ਆਪਣੇ ਸਥਾਈ ਕੈਂਪਸ ਵਿਖੇ 700 ਪੌਦੇ ਲਗਾ ਕੇ 72ਵਾਂ ਆਜਾਦੀ ਦਿਵਸ ਮਨਾਇਆ। ਪੌਦਿਆਂ ਨੂੰ ਫੈਕਲਟੀ ਮੈਂਬਰਾਂ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਸਮੂਹਿਕ ਤੌਰ ਤੇ ਇਕੱਠੇ ਮਿਲ ਕੇ ਲਗਾਇਆ ਗਿਆ। ਸੰਸਥਾ ਦੇ ਨਿਰਦੇਸ਼ਕ ਪ੍ਰੋਫੈਸਰ ਐਸ ਕੇ ਦਾਸ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਸ ਮਗਰੋਂ ਆਪਣੇ ਲਗਾਏ ਪੌਦਿਆਂ ਦੀ ਦੇਖਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਹਰ ਇੱਕ ਦਿਨ ਨੂੰ ਵਣ ਮਹਾਉਤਸਵ ਦੇ ਰੂਪ ਚ ਮਨਾਇਆ ਜਾਣਾ ਚਾਹੀਦਾ ਹੈ ਅਤੇ ਵਾਤਾਵਰਣ ਨੂੰ ਹਰਿਆ ਭਰਿਆ, ਸਾਫ, ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਪੌਦੇ ਲਗਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੁੱਖਾਂ ਨੂੰ ਉਸ ਵਿਅਕਤੀ ਦੇ ਨਾਂ ਤੇ ਰੱਖਿਆ ਜਾਵੇ ਜਿਸ ਵੱਲੋਂ ਇਹ ਲਗਾਇਆ ਗਿਆ ਹੋਵੇ ਅਤੇ ਹਮੇਸ਼ਾ ਲਈ ਉਹ ਪਿੱਛੇ ਦੀ ਵਿਰਾਸਤ ਨੂੰ ਭੁੱਲ ਕੇ ਉਨ੍ਹਾਂ ਦੀ ਦੇਖਭਾਲ ਕਰੇਗਾ।
ਇਸ ਉਪਰੰਤ ਪ੍ਰੋਫੈਸਰ ਐੱਸ ਕੇ ਦਾਸ ਨਿਰਦੇਸ਼ਕ ਆਈ ਆਈ ਟੀ ਰੋਪੜ ਨੇ ਰਾਸ਼ਟਰੀ ਝੰਡਾ ਫਹਿਰਾਇਆ, ਜਿਸ ਮਗਰੋਂ ਹਾਜ਼ਰ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਣ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਇਸ ਦਿਨ ਨੂੰ ਮਨਾਉਣ ਸਬੰਧੀ ਸਮਾਗਮ ਦੀ ਸ਼ੁਰੂਆਤ ਆਈ ਆਈਟੀਅਨਜ ਵੱਲੋਂ ਦੇਸ਼ ਭਗਤੀ ਦੇ ਗੀਤਾਂ ਅਤੇ ਡਾਂਸ ਪ੍ਰਦਰਸ਼ਨਾਂ ਨਾਲ ਆਰੰਭ ਕੀਤੀ ਗਈ ਅਤੇ ਨਿਰਦੇਸ਼ਕ ਵੱਲੋਂ ਪ੍ਰੇਰਨਾਤਮਕ ਭਾਸ਼ਣ ਨਾਲ ਸੰਬੋਧਨ ਕੀਤਾ ਗਿਆ ।
ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਇਸ ਦਿਨ , ਆਓ ਅਸੀਂ ਸਾਰੇ ਮਿਲ ਕੇ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਪ੍ਰਦਾਨ ਕਰੀਏ ਜਿਨ੍ਹਾਂ ਵੱਲੋਂ ਆਪਣੇ ਜੀਵਨ ਦਾ ਬਲੀਦਾਨ ਕੀਤਾ ਗਿਆ ਅਤੇ ਭਾਰਤ ਦੀ ਸੁਤੰਤਰਤਾ ਦੇ ਲਈ ਸੰਘਰਸ਼ ਕੀਤਾ ਗਿਆ। ਦੇਸ਼ ਭਗਤੀ ਦੀ ਭਾਵਨਾ ਸਾਡੇ ਦਿਲਾਂ ਚ ਮੁੜ ਜਾਗ੍ਰਿਤ ਕਰੀਏ, ਵਿਭਿੰਨਤਾ ਵਿਚ ਏਕਤਾ ਬਣਾਈ ਰੱਖਣ ਲਈ ਅਤੇ ਕੜੀ ਮਿਹਨਤ ਨਾਲ ਦੇਸ਼ ਦੀ ਹਰੇਕ ਦਿਸ਼ਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕੰਮ ਕਰਦੇ ਰਹੀਏ।
ਉਨ੍ਹਾਂ ਵੱਲੋਂ ਮੁੱਖ ਕੈਂਪਸ ਨਿਰਮਾਣ ਵਿੱਚ ਫੈਕਲਟੀ ਮੈਂਬਰਾਂ, ਸਟਾਫ਼ ਮੈਂਬਰਾਂ ਤੇ ਸਮੂਹ ਵਿਦਿਆਰਥੀਆਂ ਵੱਲੋਂ ਕੀਮਤੀ ਸਹਿਯੋਗ ਦੀ ਪਹਿਲ ਕੀਤੇ ਜਾਣ ਦੀ ਵੀ ਸ਼ਲਾਘਾ ਕੀਤੀ ।
ਇਸ ਗੱਲ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਨੂੰ ਮੌਜੂਦਾ ਪੀੜ੍ਹੀ ਤੋਂ ਬਹੁਤ ਉਮੀਦਾਂ ਹਨ । ਪ੍ਰੋਫੈਸਰ ਐਸ ਕੇ ਦਾਸ ਨੇ ਕਿਹਾ ਕਿ ਆਈ ਆਈ ਟੀ ਦੇ ਵਿਦਿਆਰਥੀ ਝੰਡਾ ਧਾਰਕ ਹਨ ਅਤੇ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ ।
ਉਨ੍ਹਾਂ ਆਪਣਾ ਅਹੁਦਾ ਸੰਭਾਲਣ ਸਮੇਂ ਦੇ ਤਿੰਨ ਸਾਲਾਂ ਦੇ ਅੰਦਰ ਅੰਦਰ ਕੰਮਕਾਰ ਨੂੰ ਆਸ਼ਕ ਰੂਪ ਚ ਸਥਾਈ ਕੈਂਪਸ ਚ ਤਬਦੀਲ ਕਰਨ ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਨਿਰਦੇਸ਼ਕ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਭਰੇ ਸੰਬੋਧਨ ਚ ਕਿਹਾ ਕਿ ਉਹ ਇੱਕ ਚੰਗੇ ਮਨੁੱਖ ਬਣਨ ਦੀ ਭਾਵਨਾ ਵਿਕਸਤ ਕਰਨ ਅਤੇ ਕੜੀ ਮਿਹਨਤ ਕਰਨ ਅਤੇ ਮੁੱਖ ਧਾਰਾ ਵਿੱਚ ਪ੍ਰਵੇਸ਼ ਕਰਨ ਲਈ ਹਮੇਸ਼ਾ ਮੋਹਰੀ ਰਹਿਣ।
ਸਮਾਜ ਨੂੰ ਜੋੜਨ ਦੇ ਲਈ ਪਿਛਲੇ ਇੱਕ ਵਰ੍ਹੇ ਚ ਆਈ ਆਈ ਟੀ ਰੋਪੜ ਦੁਆਰਾ ਕੀਤੇ ਗਏ ਯਤਨਾਂ ਦੀ ਸੂਚੀ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਸਮਾਜ ਦੇ ਲਈ ਸ਼ਾਨਦਾਰ ਖੋਜ ਕਰ ਰਹੇ ਹਾਂ, ਅਸੀਂ ਕੈਂਸਰ ਨਾਲ ਸਬੰਧਿਤ ਵਿਸ਼ੇ ਤੇ ਖੋਜ, ਆਰਟੀਫਿਸ਼ਲ ਇੰਟੈਲੀਜੈਂਸ, ਭੂ ਜਲ ਪ੍ਰਬੰਧਨ ਤੇ ਕੰਮ ਕਰ ਰਹੇ ਹਾਂ।
ਨਿਰਦੇਸ਼ਕ ਦੁਆਰਾ ਝੁੰਗੀਆਂ ਝੌਪੜੀਆਂ ਦੇ ਬੱਚਿਆਂ ਨੂੰ ਕਿਤਾਬਾਂ ਅਤੇ ਮਿਠਾਈਆਂ ਵੰਡੀਆਂ ਗਈਆਂ।

Share Button

Leave a Reply

Your email address will not be published. Required fields are marked *