70 ਸਾਲਾਂ ਤੋਂ ਅਕਾਲੀ-ਭਾਜਪਾ, ਕਾਂਗਰਸੀਆਂ ਦੀ ਲੁੱਟ ਤੋਂ ਦੁਖੀ ਲੋਕ ਆਪ ਦੀ ਸਰਕਾਰ ਬਨਾਉਣਗੇ : ਪਿਰਮਲ ਧੌਲਾ

ss1

70 ਸਾਲਾਂ ਤੋਂ ਅਕਾਲੀ-ਭਾਜਪਾ, ਕਾਂਗਰਸੀਆਂ ਦੀ ਲੁੱਟ ਤੋਂ ਦੁਖੀ ਲੋਕ ਆਪ ਦੀ ਸਰਕਾਰ ਬਨਾਉਣਗੇ : ਪਿਰਮਲ ਧੌਲਾ

vikrant-bansal-1ਭਦੌੜ 15 ਨਵੰਬਰ (ਵਿਕਰਾਂਤ ਬਾਂਸਲ) ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਉਮੀਦਵਾਰ ਪਿਰਮਲ ਸਿੰਘ ਧੌਲਾ ਵੱਲੋਂ ਕਸਬਾ ਭਦੌੜ ਵਿਖੇ ਡੋਰ-ਟੂ-ਡੋਰ ਮੁਹਿੰਮ ਤਹਿਤ ਕਸਬੇ ਦੇ ਬਾਜ਼ਾਰ ਵਿੱਚ ਇਕੱਲੀ-ਇਕੱਲੀ ਦੁਕਾਨ ‘ਤੇ ਜਾ ਦੁਕਾਨਦਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਅਤੇ 22 ਨਵੰਬਰ ਦੀ ਪਿੰਡ ਚੀਮਾ ਦੀ ਹਲਕਾ ਭਦੌੜ ਅਤੇ ਮਹਿਲ ਕਲਾਂ ਦੀ ਇਨਕਲਾਬ ਰੈਲੀ ਵਿੱਚ ਸਮੂਲੀਅਤ ਦਾ ਸੱਦਾ ਦਿੱਤਾ ਗਿਆ ਇਸ ਸਮੇਂ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ 70 ਸਾਲਾਂ ਤੋਂ ਅਕਾਲੀਆਂ, ਕਾਂਗਰਸੀਆਂ ਅਤੇ ਭਾਜਪਾਈਆਂ ਵੱਲੋਂ ਕੀਤੀ ਗਈ ਲੁੱਟ ਅਤੇ ਕੁੱਟ ਤੋਂ ਬੁਰੀ ਤਰਾਂ ਦੁਖੀ ਹਨ ਅਤੇ ਇਸ ਵਾਰ ਉਨਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਨਵਾਂ ਬਦਲਾਅ ਨਜ਼ਰ ਆਇਆ ਹੈ ਆਪ ਪਾਰਟੀ ਲੋਕਾਂ ਦੀ ਸਭ ਤੋਂ ਵੱਧ ਲੋਕਪ੍ਰਿਆ ਪਾਰਟੀ ਬਣ ਗਈ ਹੈ, ਜਿਸ ਤੋਂ ਕਾਂਗਰਸੀ ਅਤੇ ਅਕਾਲੀ ਘਬਰਾਏ ਹੋਏ ਹਨ ਉਨਾਂ ਕਿਹਾ ਕਿ ਭਦੌੜ ਹਲਕੇ ਦੇ ਹਰ ਪਿੰਡ ਅਤੇ ਕਸਬਾ ਭਦੌੜ ਦੇ ਬਾਜ਼ਾਰ ਵਿੱਚ ਦੁਕਾਨਦਾਰ ਭਾਈਚਾਰੇ ਤੋਂ ਪੂਰਨ ਸਹਿਯੋਗ ਮਿਲ ਰਿਹਾ ਹੈ ਇਸ ਸਮੇਂ ਉਨਾਂ ਨਾਲ ਸੁਖਚੈਨ ਸਿੰਘ ਚੈਨਾ, ਐਡਵੋਕੇਟ ਕੀਰਤ ਸਿੰਗਲਾ, ਡਾ.ਬਲਵੀਰ ਸਿਘ ਠੰਡੂ, ਅਮਨਦੀਪ ਸਿੰਘ ਦੀਪਾ, ਜਗਰਾਜ ਸਿੰਘ ਭੁਲੇਰੀਆ, ਗੁਰਜੀਤ ਬੁੱਟਰ, ਕੁਲਵਿੰਦਰ ਧਾਲੀਵਾਲ, ਹੇਮ ਰਾਜ ਸ਼ਰਮਾਂ, ਅਰਵਿੰਦਰ ਸਿੰਘ, ਤਰਸੇਮ ਸਿੰਘ ਕਾਹਨੇਕੇ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ ਟੀਟਾ, ਕਾਕਾ ਭਲੇਰੀਆ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *