ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

7 ਦਸੰਬਰ 2019 ਨੂੰ ਫਲੈਗ ਡੇ ਤੇ ਵਿਸ਼ੇਸ਼:“ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜੋ ਸਦਾ ਲਈ ਸੋ ਗਏ, ਦੇਸ਼ ਦੀ ਆਣ ਤੇ ਸ਼ਾਨ ਲਈ ਜੋ ਕੁਰਬਾਨ ਹੋ ਗਏ”

7 ਦਸੰਬਰ 2019 ਨੂੰ ਫਲੈਗ ਡੇ ਤੇ ਵਿਸ਼ੇਸ਼:“ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜੋ ਸਦਾ ਲਈ ਸੋ ਗਏ, ਦੇਸ਼ ਦੀ ਆਣ ਤੇ ਸ਼ਾਨ ਲਈ ਜੋ ਕੁਰਬਾਨ ਹੋ ਗਏ”

ਹੁਣ ਤੱਕ ਭਾਰਤ ਦੀਆਂ ਪਾਕਿਸਤਾਨ, ਚੀਨ ਆਦਿ ਦੇਸ਼ਾਂ ਨਾਲ ਹੋਈਆਂ ਜੰਗਾਂ ਦੋਰਾਨ ਅਸੀਂ ਆਪਣੇ ਬਹੁਤ ਸਾਰੇ ਫੌਜੀ ਜਵਾਨ, ਯੋਧੇ, ਵੀਰ, ਮਾਂਵਾਂ ਦੇ ਲਾੜਲੇ ਪੁੱਤ, ਪਤਨੀਆਂ ਦੇ ਪਤੀ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਖੋ ਚੁੱਕੇ ਹਾਂ। ਹਜ਼ਾਰਾ ਸੈਨਿਕ ਜਖਮੀ ਹੋ ਚੁੱਕੇ ਹਨ। ਅੱਜ 7 ਦਸੰਬਰ ਨੂੰ ਫਲੈਗ ਦਿਵਸ ਮੌਕੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਤੇ ਸਲਾਮ ਕਰਦੇ ਹਾਂ ਉਹਨਾਂ ਪਰਿਵਾਰਾਂ ਨੂੰ ਜਿੰਨਾਂ ਦੇ ਲਾਡਲਿਆਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਅੱਜ ਦੇ ਦਿਨ ਫਲੈਗ ਡੇ ਮੌਕੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੀ ਨੇਕ ਕਮਾਈ ਵਿਚੋਂ ਕੁਝ ਹਿੱਸਾ ਇਹਨਾਂ ਪਰਿਵਾਰਾਂ ਲਈ ਦਾਨ ਕਰੀਏ ਤਾਂ ਕਿ ਇਹਨਾਂ ਜਖਮੀ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਾਡੇ ਵਾਂਗ ਇਸ ਅਜ਼ਾਦੀ ਦਾ ਨਿੱਘ ਪ੍ਰਾਪਤ ਹੋ ਸਕੇ ।
ਕਈ ਲੋਕ ਹੁਣ ਵੀ ਪਾਕਿਸਤਾਨ ਨਾਲ ਜੰਗ ਚਾਹੁੰਦੇ ਹਨ। ਮੰਨਿਆ ਭਾਰਤ ਪਾਕਿਸਤਾਂਨ ਤੋ ਫੌਜੀ ਤਾਕਤ ਵਿੱਚ ਬਹੁਤ ਜਿਆਦਾ ਤਾਕਤਵਰ ਹੈ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਨਿਹੱਥੇ ਨੇ । ਦੁਸ਼ਮਨ ਕਿੰਨਾ ਵੀ ਕਮਜੋਰ ਕਿਉਂ ਨਾਂ ਹੋਵੇ ਵਾਰ ਤਾਂ ਕਰਦਾ ਹੀ ਹੈ ਤੇ ਉਸ ਵਾਰ ਨਾਲ ਜੋ ਨੁਕਸਾਂਨ ਹੋਣਾ ਉਹ ਤਾਂ ਸਾਨੂੰ ਹੀ ਝੱਲਣਾਂ ਪੈਣਾ। ਸਾਡੇ ਸੈਂਕੜੇ ਸੈਨਿਕ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ ਕਈ ਅਪੰਗ ਹੋ ਚੁੱਕੇ ਹਨ।
ਅਸੀਂ ਬੜੇ ਭਾਵੁਕ ਲੋਕ ਹਾਂ , ਜਦੋਂ ਕਿਸੇ ਤੇ ਦੁੱਖ ਆੳੇਦਾਂ ਹੈ ਓਦੋਂ ਅਸੀ ਸਾਰੇ ਇੱਕ ਜੁਟ ਹੋ ਕੇ ਦੁੱਖ ਨੂੰ ਸਹਿਣ ਵਿੱਚ ਇੱਕ ਦੂਸਰੇ ਦੀ ਮਦਦ ਕਰਦੇ ਹਾਂ ਪਰ ਅਸੀਂ ਅਪਣੀ ਵਿਅਸਤ ਮਾਨਸਿਕਤਾ ਦੇ ਵੀ ਸ਼ਿਕਾਰ ਹਾਂ । ਜੋ ਸਮਾਂ ਪੈ ਜਾਣ ਨਾਲ ਸਭ ਕੁੱਝ ਭੁੱਲਣ ਵਿੱਚ ਵੀ ਸਾਡੀ ਇਨਸਾਨੀ ਜਿੰਦਗੀ ਨੂੰ ਅੱਗੇ ਤੋਰਨ ਵਿੱਚ ਸਹਾਈ ਹੁੰਦੀ ਹੈ । ਸਾਡੀ ਇਸ ਮਨਬਿਰਤੀ ਦਾ ਜੋ ਅੰਜਾਮ ਹੈ ਉਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਨੇ ਕਿਸੇ ਵੀ ਜੰਗ ਲੜਨ ਵਿੱਚ ਉਹਨਾਂ ਦੇ ਪਰਿਵਾਰਾ ਦੀ ਸਾਰ ਸਾਡੇ ‘ਚੋਂ ਕਿੰਨਿਆ ਕੁ ਨੇ ਲਈ ਹੈ । ਜੋ ਰੱਟ ਲਗਾਈ ਬੈਠੇ ਨੇ ਜੰਗ ਦੀ ਪਾਕਿਸਤਾਂਨ ਨੂੰ ਸਬਕ ਸਿੱਖਾਉਣ ਦੀ ਉਹ ਕਦੀ ਉਸ ਬੁੱਢੀ ਮਾਂ ਦੀ ਅੱਖਾਂ ਦੀ ਚਮਕ ਨੂੰ ਵੇਖਕੇ ਆਏ ਨੇ ? ਜੋ ਅੱਜ ਦਰਵਾਜੇ ਦੇ ਜਰਾ ਜਿੰਨੇ ਖੜਕਨ ਤੇ ਉਸ ਦੇ ਜਿਗਰ ਦੇ ਟੁਕੜੇ ਨੂੰ ਤਲਾਸ਼ਦੀ ਹੈ ਤੇ ਅਪਣੇ ਪੁੱਤਰ ਨੂੰ ਨਾਂ ਪਾ ਦਰਵਾਜੇ ਤੇ ਇੱਕ ਕਤਰਾ ਲਹੂ ਦਾ ਬਣ ਅੱਖ ਵਿੱਚੋਂ ਦੀ ਹੁੰਦਾ ਹੋਇਆ ਸਿੱਧਾ ਦਿਲ ਵਿੱਚ ਛੇਕ ਕਰਦੈ । ਕੋਈ ਦੇਖ ਕੇ ਆਇਐ ਉਸ ਬਾਪ ਦੇ ਮੋਢਿਆਂ ਨੂੰ ਜੋ ਕਦੋਂ ਦਾ ਅਪਣਾ ਸਾਰਾ ਬੋਝ ਪੁਤਰ ਦੇ ਮੋਢਿਆਂ ਤੇ ਪਾਉਣ ਨੂੰ ਉਤਾਵਲੇ ਸਨ ਤੇ ਹੁਣ ਪੁੱਤਰ ਦੀ ਅਰਥੀ ਦੇ ਬੋਝ ਨੇ ਤੇ ਘਰ ਦੇ ਬੋਝ ਨੇ ਮੋਢਿਆਂ ਤੇ ਜਿੰਦਗੀ ਨੂੰ ਢੋਣ ਦਾ ਬੋਝਾ ਪਾ ਦਿੱਤਾ ਗਿਆ ? ਕਿਸੇ ਦੀ ਨਜਰ ਉਸ ਭੈਣ ਦੀ ਬਾਂਹ ਤੇ ਪਈ ਹੈ ਜੋ ਆਪਣੇ ਆਪ ਨੂੰ ਮਹਿਫੂਜ ਹੋਣ ਦੀ ਤੱਸਲੀ ਦੇਣ ਲਈ ਉਹ ਰੱਖੜੀ ਜੋ ਅਪਣੇ ਭਰਾ ਲਈ ਲੈਕੇ ਆਈ ਸੀ ਉਸ ਨੂੰ ਆਪਣੇ ਗੁੱਟ ਤੇ ਬੰਨੀ ਫਿਰਦੀ ਹੈ ? ਉਹ ਵਿਹਾਂਦੜ ਜੋ ਸ਼ਗਨਾਂ ਦਾ ਚੂੜਾ ਪਾ ਅਰਮਾਂਨਾਂ ਦੀ ਸੇਜ ਤੇ ਆ ਬੈਠੀ ਸੀ ਸਜਾ ਕੇ ਸੂਹੇ ਕੂਲੇ ਜਿਹੇ ਸੁਪਨੇ ਜਿੰਨਾ ਨੂੰ ਪੂਰਾ ਕਰਵਾਉਣਾ ਚਾਹੁੰਦੀ ਸੀ ਮਾਹੀ ਤੋ , ਤੇ ਉਹਨਾਂ ਅਰਮਾਂਨਾ ਦੀ ਸੇਜ ਦਾ ਬਾਲਣ ਬਣਾ ਕਿਦਾਂ ਪਾਇਆ ਹੋਣਾ ਸੁਰਖ ਕੂਲੇ ਚਾਵਾਂ ਤੇ ? ਕਿਦਾਂ ਅਪਣੇ ਬੱਚੇ ਦੇ ਸੁਆਲਾ ਦਾ ਜੁਆਬ ਲੋਚਦੀ ਹੋਣੀ , ਕਿਦਾਂ ਲੋਕਾਂ ਦੀਆਂ ਗੰਦੀਆਂ ਨਜਰਾਂ ਦਾ ਸਾਹਮਣਾ ਕਰਦੀ ਹੋਣੀ , ਕਿਦਾਂ ਆਪਣੇ ਬੁੱਢੇ ਮਾਂ ਬਾਪ ਨੂੰ ਮਰ ਚੁੱਕੇ ਅਰਮਾਨਾਂ ਦੇ ਬਾਵਜੂਦ ਵੀ ਹੱਸ ਕੇ ਵਿਖਾਉਦੀ ਹੋਣੀ ? ਨਹੀਂ ਕਿਸੇ ਨੇ ਕੁੱਝ ਨਹੀਂ ਤੱਕਿਆ ਅਸੀਂ ਤਾਂ ਸਿਰਫ ਅਪਣੀਆਂ ਭਾਵਨਾਂਵਾ ਨੂੰ ਜਾਣਦੇ ਹਾਂ । ਫੇਸਬੁਕ, ਟਵਿੱਟਰ ਹੋਰ ਵੀ ਸ਼ੋਸ਼ਲ ਮੀਡੀਆ ਤੇ ਅਸੀ ਸ਼ਹੀਦਾਂ ਨੂੰ ਸਲਾਮਾਂ ਠੋਕ ਸਕਦੇ ਹਾਂ
ਜੰਗ ਕਦੇ ਵੀ ਇਕਤਰਫਾ ਨਹੀਂ ਹੁੰਦੀ ਤੇ ਇਸ ਦਾ ਨੁਕਸਾਨ ਦੋਹਾਂ ਧਿਰਾਂ ਨੂੰ ਹੀ ਹੋਣਾ ਹੈ । ਇਸ ਲਈ ਜੰਗ ਦਾ ਖਿਆਲ ਤਿਆਗ ਕੇ ਅਸੀਂ ਉਹਨਾਂ ਕਮੀਆਂ ਵੱਲ ਸਭ ਦਾ ਧਿਆਨ ਦਵਾਈਏ ਜਿੰਨਾ ਕਰਕੇ ਐਸੇ ਹਮਲੇ ਹੋ ਜਾਂਦੇ ਨੇ । ਅੱਜ ਅਸੀਂ ਮੈਟਰੋ ਤੇ ਸਫਰ ਕਰ ਰਹੇ ਹਾਂ । ਬੁਲਟ ਟ੍ਰੇਨ ਵਲ ਵੇਖ ਰਹੇ ਹਾਂ । 4ਜੀ ਵਰਤ ਰਹੇ ਹਾਂ ਇਹ ਸਭ ਦੇਸ਼ ਚ ਸ਼ਾਂਤੀ ਦੇ ਮਾਹੋਲ ਹੋਣ ਕਰਕੇ ਹੀ ਸੰਭਵ ਹੋਇਆ ਹੈ। ਇੱਸ ਲਈ ਅਸੀਂ ਭਾਵੁਕ ਹੋਕੇ ਆਪਣੇ ਦਿਮਾਗ ਤੋ ਕੰਮ ਲੈਂਦੇ ਹੋਏ ਸਹੀ ਫੈਸਲਾ ਲੈਣਾ ਹੈ ਕਿ ਜੰਗ ਕਿਸੇ ਸਮਸਿਆ ਦਾ ਹੱਲ ਨਹੀ ।
ਅਸੀਂ ਸਿਰਫ ਅਪਣੇ ਦੇਸ਼ ਨੂੰ ਇੱਕ ਸੂਤਰ ਵਿੱਚ ਪਿਰੋਣ ਦਾ ਯਤਨ ਕਰੀਏ ਸਭ ਨੂੰ ਸੁਰੱਖਿਅਤ ਮਾਹੋਲ ਦੇਣ ਦਾ ਯਤਨ ਕਰੀਏ ਜੰਗ ਦਾ ਖਿਆਲ ਸਾਡੇ ਖਿਆਲ ਵਿੱਚ ਵੀ ਨਾਂ ਆਵੇ। ਸਾਨੂੰ ਲੋੜ ਹੈ ਆਪਸੀ ਪਿਆਰ,ਭਾਈਚਾਰੇ ਮਿਲਵਰਤ ਦੀ ਅਤੇ ਸ਼ਹੀਦ ਹੋਏ ਅਤੇ ਜਖਮੀ ਹੋਏ ਸਾਡੇ ਫੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਦੇ ਹੋਏ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ। ਅੱਜ ਦੇ ਦਿਨ ਫਲੈਗ ਡੇ ਮੌਕੇ ਮੈਂ ਸਲਾਮ ਕਰਦਾ ਹਾਂ ਉਹਨਾਂ ਸਾਰੀਆਂ ਹਸਤੀਆਂ ਨੂੰ ਜੋ ਸਾਡੇ ਦੇਸ਼ ਲਈ ਸ਼ਹੀਦ ਹੋਏ ਜਾਂ ਜਖਮੀ ਹੋਏ ਹਨ ਤੇ ਜੋ ਸੈਨਿਕ ਵੀਰ ਅੱਜ ਵੀ ਸਾਡੇ ਸਿਵਲੀਅਨਜ਼ ਲਈ ਰਾਖੀ ਕਰ ਰਹੇ ਹਨ।

ਪ੍ਰਮੋਦ ਧੀਰ ਜੈਤੋ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: