Tue. Sep 24th, 2019

7 ਜਨਵਰੀ ਨੂੰ ਹੋਣ ਵਾਲਾ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਪੇਸ਼ ਕਰੇਗਾ ਸੱਭਿਆਚਾਰ ਦੀ ਤਸਵੀਰ: ਗਾਖਲ

7 ਜਨਵਰੀ ਨੂੰ ਹੋਣ ਵਾਲਾ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਪੇਸ਼ ਕਰੇਗਾ ਸੱਭਿਆਚਾਰ ਦੀ ਤਸਵੀਰ: ਗਾਖਲ

ਫਰੀਮਾਂਟ (ਰਾਜ ਗੋਗਨਾ): ਇੱਕੀ ਇੰਟਰਨੈਸ਼ਨਲ ਇੰਟਰਟੇਰਨਮੈਂਟ ਇੰਕ ਵਲੋਂ ਇੱਥੇ ਪੈਰਾਡਾਈਜ਼ ਬਾਲਰੂਮ 4100 ਪਰਇਆਲਟਾ ਬੁਲੇਵਾਰਡ ਤੇ ਕਰਵਾਇਆ ਜਾਣ ਵਾਲਾ ਨਵੇਂ ਸਾਲ ਨੂੰ ਜੀ ਆਇਆਂ ਆਖਦਾ ਪ੍ਰੋਗਰਾਮ ‘ਛਣਕਾਟਾ ਵੰਗਾਂ ਦਾ’ ਸੱਭਿਆਚਾਰ ਵੰਨਗੀਆਂ ਦੀ ਖੂਬਸੂਰਤ ਪੇਸ਼ਕਾਰੀ ਹੋਵੇਗਾ। ਉੱਘੇ ਕਾਰੋਬਾਰੀ ਅਤੇ ਖੇਡ ਪ੍ਰਮੋਟਰ ਸ. ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਭਾਵੇਂ ਇਹ ਪ੍ਰੋਗਰਾਮ ਨਾਮੀ ਪੱਤਰਕਾਰ ਅਤੇ ਲੇਖਕ ਐੱਸ ਅਸ਼ੋਕ ਭੌਰਾ ਨੇ ਇਹ ਪੰਜ ਵਰ੍ਹੇ ਪਹਿਲਾਂ ਸ਼ੁਰੂ ਕੀਤਾ ਸੀ, ਪਰ ਇਸ ਪ੍ਰੋਗਰਾਮ ਦੇ ਮਿਆਰੀ ਪੱਧਰ ਕਰਕੇ ਇਸ ਨਾਲ ਕੈਲੇਫੋਰਨੀਆਂ ਦੀਆਂ ਉੱਘੀਆਂ ਸਖਸ਼ੀਅਤਾਂ ਲਗਾਤਾਰ ਜੁੜਦੀਆਂ ਜਾ ਰਹੀਆਂ ਹਨ। ਕਿਉਂਕਿ ਇਹ ਪ੍ਰੋਗਰਾਮ ਨਾ ਸਿਰਫ ਕੈਲੇਫੋਰਨੀਆਂ ਵਿੱਚ ਕਰਵਾਇਆ ਜਾਂਦਾ ਹੈ, ਸਗੋਂ ਇਸ ਨੂੰ ਬਾਅਦ ਵਿੱਚ ਜਲੰਧਰ ਦੂਰਦਰਸ਼ਨ ਤੋਂ ਪੇਸ਼ ਕਰਨਾ ਅਮਰੀਕਾ ਵਿੱਚ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਨੂੰ ਪੰਜਾਬੀਆਂ ਤੱਕ ਲੈ ਕੇ ਜਾਣਾ ਵੀ ਹੈ। ਇਸ ਵਾਰ ਜਿੱਥੇ ਉੱਘੇ ਗਾਇਕ ਤੇ ਗਾਇਕਾਵਾਂ ਪ੍ਰੋਗਰਾਮ ਵਿੱਚ ਆਪਣੀ ਕਲਾ ਦਾ ਰੰਗ ਬਿਖੇਰਨਗੀਆਂ, ਉੱਥੇ ਹਾਸਰਸ ਅਤੇ ਪੰਜਾਬ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਨੂੰ ਵੀ ਪਹਿਲਾਂ ਵਾਂਗ ਯਕੀਨੀ ਬਣਾਇਆ ਗਿਆ ਹੈ।

ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਤੁਹਾਡੀ ਹਾਜ਼ਰੀ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਤੇਹ ਮੋਹ ਦੀ ਪ੍ਰਤੀਕ ਹੋਵੇਗੀ। 7 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਕਨੇਡਾ ਅਤੇ ਭਾਰਤ ਦੀਆਂ ਉੱਘੀਆਂ ਸਖਸ਼ੀਅਤਾਂ ਵੀ ਹਾਜ਼ਰ ਹੋ ਰਹੀਆਂ ਹਨ। ਸ. ਗਾਖਲ ਨੇ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਅਤੇ ਗਿਆਨੀ ਰਵਿੰਦਰ ਸਿੰਘ ਦੇ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਸਲ ਵਿੱਚ ਇਹ ਪ੍ਰੋਗਰਾਮ ਪੰਜਾਬੀਆਂ ਦਾ ਸਾਂਝਾ ਰੰਗਮੰਚ ਬਣ ਗਿਆ ਹੈ। ਸੱਭਿਆਚਾਰ ਨਾਲ ਜੁੜਨ ਲਈ ਇਸ ਪ੍ਰੋਗਰਾਮ ਵਿੱਚ ਆਪਣੇ ਬੱਚਿਆਂ ਨੂੰ ਵੀ ਨਾਲ ਲਿਆਉਣਾ ਸਮੂਹ ਪੰਜਾਬੀ ਪਰਿਵਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਨਿਰੋਲ ਪਰਿਵਾਰਕ ਪ੍ਰੋਗਰਾਮ ਵਿੱਚ ਮੁਫਤ ਦਾਖਲਾ ਹੈ ਤੇ ਉਨ੍ਹਾਂ ਸਾਰੇ ਪੰਜਾਬੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *

%d bloggers like this: