7 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਦੀ ਸ਼ਗਨ ਸਕੀਮ ਦੇ 15-15 ਹਜਾਰ ਦੇ ਚੈਕ ਵੰਡੇ

ss1

 7 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਦੀ ਸ਼ਗਨ ਸਕੀਮ ਦੇ 15-15 ਹਜਾਰ ਦੇ ਚੈਕ ਵੰਡੇ

28-13

ਝਬਾਲ,27 ਮਈ (ਹਰਪ੍ਰੀਤ ਸਿੰਘ ਝਬਾਲ): ਪੰਜਾਬ ਵਿਚਲੀ ਅਕਾਲੀ-ਭਾਜਪਾ ਸਰਕਾਰ ਵਲੋ ਗਰੀਬ ਲੜਕੀਆਂ ਦੇ ਵਿਆਹ ਤੇ ਦਿੱਤੀ ਜਾਂਦੀ ਸ਼ਗਨ ਸਕੀਮ ਤਹਿਤ ਮੁੱਖ ਪਾਰਲੀਮਾਨੀ ਸਕੱਤਰ ਹਰਮੀਤ ਸਿੰਘ ਸੰਧੂ ਦੇ ਅਦੇਸ਼ਾ ਤੇ ਅਕਾਲੀ ਸਰਪੰਚ ਜਸਬੀਰ ਸਿੰਘ ਸਵਰਗਾਪੁਰੀ ਤੇ ਪੂਰਨ ਸਿੰਘ ਅੱਡਾਂ ਝਬਾਲ ਨੇ ਝਬਾਲ ਪੁੱਖਤਾ ਪੰਚਾਇਤ ਦੀਆਂ 7 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਦੀ ਸ਼ਗਨ ਸਕੀਮ ਦੇ 15-15 ਹਜਾਰ ਦੇ ਚੈਕ ਵੰਡੇ । ਇਸ  ਮੌਕੇ ਜਸਬੀਰ ਸਿੰਘ ਸਵਰਗਾਪੁਰੀ ਨੇ ਕਿਹਾ ਕਿ ਪੰਜਾਬ ਦੀ ਅਕਾਲ਼ੀ ਭਜਾਪਾ ਸਰਕਾਰ ਨੇ ਗਰੀਬ ਵਰਗ ਨੂੰ ਹਰ ਇਕ ਸਹੂਲਤ ਦਿੱਤੀ ਹੈ ਅਤੇ ਇਹ ਸਹੂਲਤਾ ਹੁਣ ਗਰੀਬਾਂ ਨੂੰ ਘਰ ਬੈਠਿਆਂ ਹੀ ਮਿਲ ਰਹੀਆਂ ਹਨ ਅਤੇ ਮਿਲਦੀਆਂ ਰਹਿਣਗੀਆਂ। ਇਸ ਸਮੇ ਉਹਨਾਂ ਨਾਲ ਪੂਰਨ ਸਿੰਘ ਅੱਡਾਂ ਝਬਾਲ, ਸਾਬਕਾ ਮੈਬਰ ਅਵਤਾਰ ਸਿੰਘ, ਸੁਰਜਨ ਸਿੰਘ, ਸਾਬਕਾ ਮੈਬਰ ਕੁਲਵੰਤ ਸਿੰਘ, ਬਲਵਿੰਦਰ ਸਿੰਘ, ਤੇਜਿੰਦਰ ਸਿੰਘ ਰੂਬੀ,ਸਾਹਿਬ ਸਿੰਘ, ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *