69ਵਾਂ ਗਣਤੰਤਰ ਦਿਵਸ ਅਮਰੀਕਨ ਭਾਰਤੀ ਕਮਿਊਨਿਟੀ ਵਲੋਂ ਭਰਵੇਂ ਹੁੰਗਾਰੇ ਨਾਲ ਮਨਾਇਆ

69ਵਾਂ ਗਣਤੰਤਰ ਦਿਵਸ ਅਮਰੀਕਨ ਭਾਰਤੀ ਕਮਿਊਨਿਟੀ ਵਲੋਂ ਭਰਵੇਂ ਹੁੰਗਾਰੇ ਨਾਲ ਮਨਾਇਆ

Inline image

ਨਿਊਯਾਰਕ,  30 ਜਨਵਰੀ  (ਰਾਜ ਗੋਗਨਾ) ਗਣਤੰਤਰ ਦਿਵਸ ਸਾਡੇ ਲਈ ਇੱਕ ਉਤਸਵ ਬਰਾਬਰ ਹੈ। ਸਾਡੇ ਮੁਲਕ ਨੇ ਜਿੰਨੀ ਗੁਲਾਮੀ ਹੰਢਾਈ, ਓਨੀ ਸ਼ਾਇਦ ਹੀ ਕਿਸੇ ਹੋਰ ਮੁਲਕ ਦੇ ਹਿੱਸੇ ਆਈ ਹੋਵੇ। ਗਣਤੰਤਰ ਹੋਣਾ ਹਰ ਇੱਕ ਕੌਮ ਦੇ ਮੁਕੱਦਰ ਵਿੱਚ ਨਹੀਂ ਹੁੰਦਾ। ਬੜੀ ਜੱਦੋ ਜਹਿਦ ਅਤੇ ਕੁਰਬਾਨੀਆਂ ਉਪਰੰਤ ਸਾਨੂੰ ਇਹ ਅਵਸਰ ਹਾਸਲ ਹੋਇਆ ਹੈ। ਕਈ ਦੇਸ਼ ਅਜ਼ਾਦ ਹਨ, ਪਰ ਗਣਤੰਤਰ ਨਹੀਂ ਹਨ। ਜਿਹੜੇ ਮੁਲਕਾਂ ਦੇ ਮੁਖੀ ਲੋਕਾਂ ਵਲੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਹੀਂ ਚੁਣੇ ਜਾਂਦੇ, ਉਹ ਗਣਰਾਜ ਨਹੀਂ ਹਨ।
ਕਨੇਡਾ, ਅਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਅਤੇ ਦਰਜਨ ਹੋਰ ਵੱਡੇ ਮੁਲਕ ਗਣਤੰਤਰ ਨਹੀਂ ਕਹਾਉਂਦੇ। ਇਨ੍ਹਾਂ ਮੁਲਕਾਂ ਦੇ ਮੁਖੀ ਬਰਤਾਨੀਆਂ ਦੀ ਮਲਕਾ ਹੈ। ਸਾਡੇ ਸੰਵਿਧਾਨ ਨਿਰਮਾਤਾਵਾਂ ਨੇ ਬੜੀ ਦੂਰ ਅੰਦੇਸ਼ੀ ਨਾਲ ਸਾਨੂੰ ਲੋਕਤਾਂਤਰਿਕ, ਧਰਮ ਨਿਰਪੱਖ ਗਣਰਾਜ ਦਿੱਤਾ। ਅੱਜ ਉਨ੍ਹਾਂ ਦੀ ਉੱਚੀ ਸੋਚ ਨੂੰ ਅਸੀਂ

Inline image

 ਤਿਰੰਗੇ ਅੱਗੇ  ਖੜ੍ਹ ਸਲੂਟ ਵੀ ਕਰਦੇ ਹਾਂ।
ਇਸ ਦਿਵਸ ਲਈ ਅਸੀਂ 26 ਜਨਵਰੀ ਕਿਉਂ ਚੁਣੀ? ਹਾਲਾਂ ਸਾਡਾ ਸੰਵਿਧਾਨ ਨਵੰਬਰ 1949 ਤੱਕ ਤਿਆਰ ਹੋ ਚੁੱਕਾ ਸੀ। ਸਾਲ 1929 ਨਵੰਬਰ ਮਹੀਨੇ ਕਾਂਗਰਸ ਦੇ ਲਾਹੌਰ ਸੈਸ਼ਨ ਵਿੱਚ ਸਰਵ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਬਰਤਾਨਵੀ ਹਕੂਮਤ 26 ਜਨਵਰੀ 1930 ਤੱਕ ਭਾਰਤ ਨੂੰ ਪੂਰਨ ਸਵਰਾਜ ਘੋਸ਼ਿਤ ਕਰੇ। 26 ਜਨਵਰੀ ਨੂੰ ਪਹਿਲਾਂ ਅਜ਼ਾਦੀ ਦਿਵਸ ਸੰਕੇਤਕ ਤੇ ਮਨਾਇਆ ਗਿਆ ਅਤੇ ਇਹ ਪ੍ਰੰਪਰਾ ਚੱਲਦੀ ਰਹੀ। ਰਾਵੀ ਨਦੀ ਦੇ ਕੰਢੇ ਕਾਂਗਰਸ ਦੇ Inline imageਲਾਹੌਰ ਸੈਂਟਰ ਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਕਰ ਰਹੇ ਸਨ। ਇਸ ਦਿਨ ਨੂੰ ਯਾਦਗਾਰੀ ਬਣਾਉਣ ਵਾਸਤੇ ਸੰਵਿਧਾਨ ਲਾਗੂ ਕਰਨ ਲਈ ਵੀ ਇਹੋ ਦਿਨ ਚੁਣਿਆ ਗਿਆ।
ਅਸੀਂ ਇਸ ਦਿਨ ਨੂੰ ਉਤਸਵੀ ਭਾਵਨਾ ਨਾਲ ਮਨਾਉਂਦੇ ਹਾਂ। ਜਿਸ ਦੀ ਮਿਸਾਲ ਅਮਰੀਕਾ ਦੇ ਸ਼ਹਿਰ ਮੈਰੀਲੈਂਡ ਵਿੱਚ ਸਿਖਸ ਆਫ ਅਮਰੀਕਾ ਅਤੇ ਨੈਸ਼ਨਲ ਕੌਂਸਲ ਆਪ ਏਸ਼ੀਅਨ ਅਮਰੀਕਨਾ ਨੇ ਸਾਂਝੇ ਤੌਰ ਤੇ 26 ਜਨਵਰੀ ਗਣਤੰਤਰ ਦਿਵਸ ਮਨਾਇਆ ਜਿਸ ਵਿੱਚ ਮੈਰੀਲੈਂਡ ਸਟੇਟ ਦੇ ਉੱਪ ਰਾਜਪਾਲ ਬੁਆਏਡ ਰੁਥਰ ਫੋਰਡ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਭਾਵੇਂ ਭਾਰਤੀ ਅੰਬੈਸੀ ਦੇ ਅੰਬੈਸਡਰ ਦਾ ਸ਼ਾਮਲ ਹੋਣਾ ਜਰੂਰੀ ਸੀ ਪਰ ਉਨ੍ਹਾਂ ਨੂੰ ਗਣਤੰਤਰ ਦਿਵਸ ਦੀ ਅਹਿਮੀਅਤ ਤੋਂ ਅਣਜਾਣਤਾ ਦਿਖਾਈ ਅਤੇ ਕੋਮਰਸ ਵਿੰਗ ਦੇ ਇੰਚਾਰਜ ਕੁੰਦਲ ਨੂੰ ਭੇਜ ਕੇ ਆਪਣੀ ਹਾਜ਼ਰੀ ਲਗਵਾਈ। ਜੋ ਹਾਜ਼ਰੀਨ ਲਈ ਸਵਾਲੀਆ ਚਿੰਨ੍ਹ ਸੀ। ਪਰ ਉਨ੍ਹਾਂ ਕੁਝ ਗੱਲਾਂ ਭਾਰਤੀ ਰਾਸ਼ਟਰਪਤੀ ਵਲੋਂ ਕਹੀਆਂ ਨੂੰ ਆਪਣੇ ਸੰਬੋਧਨ ਰਾਹੀਂ ਯਾਦ ਦਿਵਾਇਆ।
ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਇਨ ਭਾਰਤੀ ਅਤੇ ਅਮਰੀਕਨ ਨਾਲ ਕੀਤੀ ਗਈ। ਉਪਰੰਤ ਰੰਗਾ ਰੰਗ ਪ੍ਰੋਗਰਾਮ ਜਿਸ ਵਿੱਚ ਹਰਿਆਣਵੀ, ਅਸਾਮੀ, ਬੰਗਾਲੀ ਅਤੇ ਪੰਜਾਬੀ ਲੋਕ ਨਾਚ ਗਿੱਧਾ ਨਾਲ ਖੂਬ ਰੰਗ ਬੰਨ੍ਹਿਆ ਗਿਆ। ਰਮਾ ਸ਼ਰਮਾ ਤੇ ਉਨ੍ਹਾਂ ਦੇ ਸਹਿਯੋਗੀ ਰਾਹੀਂ ਟੱਪੇ ਗਾ ਕੇ ਮੰਚ ਨੂੰ ਝੂਮਣ ਲਾ ਦਿੱਤਾ। ਜਿੱਥੇ ਪਵਨ ਬੈਜਵਾੜਾ ਪ੍ਰਧਾਨ, ਡਾ. ਸਤੀਸ਼ ਗੁਪਤਾ ਚੇਅਰਮੈਨ ਅਤੇ ਬਲਜਿੰਦਰ ਸਿੰਘ ਸ਼ੰਮੀ ਕੁਆਰਡੀਨੇਟਰ ਵਲੋਂ ਆਏ ਮਹਿਮਾਨਾਂ ਨੂੰ ਵੱਖ-ਵੱਖ ਅੰਦਾਜ਼ਾਂ ਵਿੱਚ ਜੀ ਆਇਆਂ ਕਿਹਾ ਅਤੇ ਪ੍ਰੋਗਰਾਮ ਦਾ ਰੰਗ ਕਲਚਰਲ ਤੌਰ ਤੇ ਸਜਾਇਆ ਜੋ ਕਾਬਲੇ ਤਾਰੀਫ ਸੀ।
69ਵੇਂ ਰਿਪਬਲਿਕ ਦਿਹਾੜੇ ਤੇ ਚਾਰ ਸਖਸ਼ੀਅਤਾਂ ਨੂੰ ਲਾਈਫ ਟਾਈਮ ਪ੍ਰਾਪਤੀ ਅਵਾਰਡ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ, ਪੀ ਸੀ ਮਿਸ਼ਰਾ ਵੀਜ਼ਾ ਅਫਸਰ ਭਾਰਤੀ ਅੰਬੈਸੀ, ਪ੍ਰਭਜੋਤ ਸਿੰਘ ਕੋਹਲੀ ਸਾਬਕਾ ਚੇਅਰਮੈਨ, ਮੋਹਨ ਗਰੋਵਰ ਕਮਿਊਨਿਟੀ ਪਿਤਾਮਾ ਮੁੱਖ ਤੌਰ ‘ਤੇ ਸ਼ਾਮਲ ਹਨ।
ਜਿੱਥੇ ਸੈਕਟਰੀ ਸਟੇਟ ਮੈਰੀਲੈਂਡ, ਡਾਇਰੈਕਟਰ ਸਟੇਟ ਕਮਿਊਨਿਟੀ ਸਟੀਵ ਮਕੈਡਮ ,ਚੇਅਰਮੈਨ ਹੋਲੀ ਕਰਾਸ ਹਸਪਤਾਲ, ਅਬਦੁਲਾ ਅਬਦੁਲਾ ਇਸਲਾਮਿਕ ਵਿੰਗ ਤੋਂ ਇਲਾਵਾ ਕਈ ਸਖਸ਼ੀਅਤਾਂ ਜੋ ਕੌਂਸਲਮੈਨ, ਡੈਲੀਗੇਟਸ, ਕਾਂਗਰਸਮੈਨ ਚੋਣ ਲੜ ਰਹੀਆਂ ਹਨ ਉਨ੍ਹਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਗੂੜ੍ਹੀ ਰੰਗਤ ਦੇ ਦਿੱਤੀ ਜੋ ਤਾਰੀਫ ਦੀ ਮੁਥਾਜ ਸੀ।
ਉੱਪ ਰਾਜਪਾਲ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਅਤੇ ਅਮਰੀਕਾ ਦੇ ਗੂੜ੍ਹੇ ਸਬੰਧਾਂ ਤੋਂ ਇਲਾਵਾ ਨਿਵੇਸ਼ ਦੀ ਮਜ਼ਬੂਤੀ ਦਾ ਜ਼ਿਕਰ ਕੀਤਾ, ਉਨ੍ਹਾਂ ਕਿਹਾ ਕਿ ਮੈਰੀਲੈਂਡ ਸਟੇਟ ਨਿਵੇਸ਼ ਲਈ ਖੁੱਲ੍ਹੀ ਹੈ ਅਸੀਂ ਉਸ ਲਈ ਮਦਦ ਵੀ ਕਰਾਂਗੇ। ਉਨ੍ਹਾਂ ਭਾਰਤੀ ਗਣਤੰਤਰਤਾ ਦੀ ਸ਼ਲਾਘਾ ਕੀਤੀ ਅਤੇ ਇਸ ਦਿਨ ਤੇ ਸਭ ਨੂੰ ਵਧਾਈ ਦਿੱਤੀ।
ਇਹ ਪਹਿਲੀ ਵਾਰ ਹੈ ਕਿ ਮੈਰੀਲੈਂਡ ਗਵਰਨਰ ਵਲੋਂ ਗਣਤੰਤਰ ਦਿਵਸ ਤੇ ਨੈਸ਼ਨਲ ਕੌਂਸਲ ਆਫ ਏਸ਼ੀਅਨ ਅਮਰੀਕਨ ਅਤੇ ਸਿੱਖਸ ਆਫ ਅਮਰੀਕਾ ਨੂੰ ਸਾਂਝੇ ਤੌਰ ਤੇ ਮਾਣ ਸਨਮਾਨ ਦਿੱਤਾ ਗਿਆ ਜਿਸ ਨੂੰ ਪ੍ਰਾਪਤ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ, ਪਵਨ ਬੈਜਵਾੜਾ ਪ੍ਰਧਾਨ ਅਤੇ ਡਾ. ਸਤੀਸ਼ ਗੁਪਤਾ ਚੇਅਰਮੈਨ ਵਲੋਂ ਰਾਜਪਾਲ ਅਤੇ ਸਟੀਵ ਮਕੈਡਿਮ ਡਾਇਰੈਕਟ ਦੇ ਹੱਥੋਂ ਪ੍ਰਾਪਤ ਕੀਤਾ।
ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਹਰੇਕ ਇੱਕ ਦੂਜੇ ਨੂੰ ਵਧਾਈਆਂ ਦੇ ਰਿਹਾ ਸੀ। ਉਪਰੰਤ ਕਾਉਂਟੀ, ਸਿਟੀ ਅਤੇ ਡੈਲੀਗੇਟਸ ਵਲੋਂ ਵੀ ਸਾਈਟੇਸ਼ਨਾ ਭੇਂਟ ਕੀਤੀਆਂ ਗਈਆਂ ਜੋ ਸਮਾਗਮ ਦੀ ਬਿਹਤਰੀ ਦੀਆਂ ਪ੍ਰਤੀਕ ਸਨ। ਅੰਤ ਵਿੱਚ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਡਾ. ਰੇਣੂਕਾ ਮਿਸ਼ਰਾ ਵਲੋਂ ਸਪਾਂਸਰਾਂ ਦੀ ਜਾਣ ਪਹਿਚਾਣ ਉਪਰੰਤ ਢੋਲ ਦੇ ਡਗੇ ਤੇ ਹਾਜ਼ਰੀਨ ਨੇ ਖੂਬ ਭੰਗੜਾ ਪਾਇਆ ਜੋ 69ਵੇਂ ਗਣਤੰਰ ਸਮਾਗਮ ਦੀ ਕਾਮਯਾਬੀ ਅਤੇ ਵਧਾਈ ਦਾ ਇਜ਼ਹਾਰ ਸੀ। ਪ੍ਰੈਸ ਤੋਂ ਆਏ ਕੁਲਵਿਦੰਰ ਫਲੋਰਾ, ਸੁਰਮੁਖ ਸਿੰਘ ਮਾਣਕੂ ਵੱਲੋਂ ਸਾਰੇ ਪ੍ਰੋਗਰਾਮ ਨੂੰ ਕੈਮਰਾ ਬੰਦ ਕੀਤਾ ਜੋ ਯਾਦਗਾਰ ਵਜੋਂ ਲਿਆ ਗਿਆ । ਧੰਨਵਾਦ ਦੇ ਪਾਤਰ ਹਨ।ਸਮੁੱਚੇ ਤੌਰ ਤੇ ਅਮਰੀਕਾ ਵਿੱਚ ਗਣਤੰਤਰ ਦਿਵਸ ਸਮਾਗਮ ਪ੍ਰਭਾਵਸ਼ਾਲੀ ਅਤੇ ਲੋਕਹਿਤਾਂ ਦੀਆਂ ਆਸਾਂ ਤੇ ਪੂਰਾ ਉੱਤਰਿਆ ਜੋ ਵਿਸ਼ੇਸ਼ ਛਾਪ ਛੱਡ ਗਿਆ ਜਿਸ ਦੀਆਂ ਗੱਲਾਂ ਕਈ ਦਿਨ ਹੁੰਦੀਆਂ ਰਹਿਣਗੀਆਂ।
Share Button

Leave a Reply

Your email address will not be published. Required fields are marked *

%d bloggers like this: