Thu. Aug 22nd, 2019

64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੋ ਸੌਕਤ ਨਾਲ ਸ਼ੁਰੂ

64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੋ ਸੌਕਤ ਨਾਲ ਸ਼ੁਰੂ
ਐਸ.ਡੀ.ਐਮ ਕਨੂੰ ਗਰਗ ਵੱਲੋਂ ਕੀਤਾ ਗਿਆ ਖੇਡਾਂ ਦਾ ਰਸਮੀ ਉਦਘਾਟਨ, ਡੀ.ਈ.ਓ. (ਸ) ਸ਼ਰਨਜੀਤ ਸਿੰਘ ਤੇ ਡਿਪਟੀ ਡੀ.ਈ.ਓ ਐਸ.ਪੀ ਸਿੰਘ ਨੇ ਦਿਤਾ ਖਿਡਾਰਨਾਂ ਨੂੰ ਅਸ਼ੀਰਵਾਦ

ਸ੍ਰੀ ਅਨੰਦਪੁਰ ਸਾਹਿਬ, 3 ਅਪ੍ਰੈਲ (ਦਵਿੰਦਰਪਾਲ ਸਿੰਘ/ ਅੰਕੁਸ਼): ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਐਸ.ਜੀ.ਐਸ.ਖਾਲਸਾ ਸ.ਸ.ਸਕੂਲ ਵਿਖੇੇ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਅੰਡਰ 17 ਸਾਲ ਲੜਕੇ/ਲੜਕੀਆਂ ਅਤੇ ਗੱਤਕਾ ਅੰਡਰ 17/19 ਸਾਲ ਲੜਕੇ/ਲੜਕੀਆਂ ਦੇ ਮੁਕਾਬਲੇ ਅੱਜ ਸਾਨੋ ਸ਼ੋਕਤ ਨਾਲ ਸ਼ੁਰੂ ਹੋ ਗਏ ।
ਇਹਨਾਂ ਮੁਕਾਬਲਿਆਂ ਦਾ ਰਸਮੀ ਤੌਰ ਤੇ ਉਦਘਾਟਨ ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਵੱਲੋਂ ਕੀਤਾ ਗਿਆ।ਸਕੂਲ ਪੁੱਜਣ ਤੇ ਉਹਨਾਂ ਨੂੰ ਜਿਲਾ ਸਿੱਖਿਆ ਅਫਸਰ (ਸੈ.ਸਿ.) ਰੂਪਨਗਰ ਸ਼ਰਨਜੀਤ ਸਿੰਘ,ਉਪ ਜਿਲਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਅਤੇ ਟੂਰਨਾਮੈਂਟ ਦੇ ਆਲ ਓਵਰ ਇੰਚਾਰਜ ਪ੍ਰਿੰ:ਸੁੱਖਪਾਲ ਕੌਰ ਵਾਲੀਆ ਤੇ ਸਹਾਇਕ ਸਿੱਖਿਆ ਅਫਸਰ ਖੇਡਾਂ ਸਤਨਾਮ ਸਿੰਘ ਸੰਧੂ ਵੱਲੋਂ ਬੁੱਕੇ ਦੇ ਕਿ ਜੀ ਆਇਆਂ ਕਿਹਾ ਗਿਆ। ਸਮਾਗਮ ਦੀ ਅਰੰਭਤਾ ਐਸ.ਜੀ.ਐਸ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ ।ਇਸ ਤੋਂ ਬਾਅਦ ਮੈਡਮ ਕਨੂੰ ਗਰਗ ਵੱਲੋਂ 64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦਾ ਝੰਡਾ ਚੜਾ ਕਿ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਯੁੱਗ ਮੁਕਾਬਲੇ ਦਾ ਯੁੱਗ ਹੈ। ਪੜਾਈ ਦੇ ਨਾਲ ਜਿਹੜਾ ਵਿਦਿਆਰਥੀ ਖੇਡਾਂ ਵਿਚ ਭਾਗ ਲੈਂਦਾ ਹੈ , ਉਸ ਨੂੰ ਖੇਡਾਂ ਦਾ ਬਹੁਤ ਲਾਭ ਮਿਲਦਾ ਹੈ, ਹਰੇਕ ਫੀਲਡ ਵਿਚ ਉਸ ਨੂੰ ਅੱਗੇ ਵਧਣ ਦੇ ਕਾਫੀ ਮੌਕੇ ਮਿਲਦੇ ਹਨ।

ਇਸ ਲਈ ਪੜਾਈ ਦੇ ਨਾਲ ਵਿਦਿਆਰਥੀਆਂ ਨੂੰ ਖੇਡਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਵੱਖ ਵੱਖ ਜਿਲਿਆਂ ਤੋਂ ਆਏ ਖਿਡਾਰੀਆਂ ਦੀ ਸਹੂਲਤ ਲਈ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਨੇ ਢੁਕਵੇਂ ਪ੍ਰਬੰਧ ਕੀਤੇ ਹਨ। ਇਸ ਮੌਕੇ ਵੱਖ ਵੱਖ ਜਿਲਿਆਂ ਤੋਂ ਆਏ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਵੀ ਚੁੱਕੀ । ਪ੍ਰਬੰਧਕਾਂ ਵੱਲੋਂ ਐਸ.ਡੀ.ਐਮ ਕਨੂੰ ਗਰਗ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜਿਲਾ ਸਿੱਖਿਆ ਅਫਸਰ (ਸ) ਸ਼ਰਨਜੀਤ ਸਿੰਘ ਤੇ ਉਪ ਜਿਲਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਵੱਲੋਂ ਲੜਕੀਆਂ ਦੇ ਕਬੱਡੀ ਮੁਕਾਬਲੇ ਸ਼ੁਰੂ ਕਰਵਾਉਂਦੇ ਹੋਏ ਉਹਨਾਂ ਨੂੰ ਅਸ਼ੀਰਵਾਦ ਦਿਤਾ ਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

ਖਿਡਾਰੀਆਂ ਲਈ ਖਾਣੇ ਦਾ ਪ੍ਰਬੰਧ- ਪ੍ਰਿੰਸੀਪਲ ਸੁੱਖਪਾਲ ਕੌਰ ਵਾਲੀਆਂ ਨੇ ਦੱਸਿਆ ਕਿ ਖਿਡਾਰੀਆਂ ਅਤੇ ਖੇਡ ਕੋਚਾਂ/ਅਧਿਕਾਰੀਆਂ ਲਈ ਕਾਰ ਸੇਵਾ ਕਿਲਾ ਅਨੰਦਗੜ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲਾਭ ਸਿੰਘ ਜੀ ਦੇ ਸਹਿਯੋਗ ਨਾਲ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।

ਰਿਹਾਇਸ਼ ਦਾ ਪ੍ਰਬੰਧ- ਰਿਹਾਇਸ਼ ਇੰਚਾਰਜ ਲੈਕ. ਮਹਿੰਦਰ ਸਿੰਘ ਭਸੀਨ ਨੇ ਦੱਸਿਆ ਕਿ ਖਿਡਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਿਲਾ ਅਨੰਦਗੜ ਸਾਹਿਬ ਦੇ ਸਹਿਯੋਗ ਨਾਲ ਕੀਤਾ ਗਿਆ ਹੈ।

ਲੜਕੀਆਂ ਦੇ ਕਬੱਡੀ ਮੁਕਾਬਲੇ ਸ਼ੁਰੂ ਅੱਜ ਖੇਡਾਂ ਦੇ ਪਹਿਲੇ ਦਿਨ ਅੰਡਰ 17 ਸਾਲ ਲੜਕੀਆਂ ਦੇ ਨੈਸ਼ਨਲ ਸਟਾਇਲ ਕਬੱਡੀ ਦੇ ਮੁਕਾਬਲੇ ਕਰਵਾਏ ਗਏ ।ਜਿਸਦੇ ਨਤੀਜੇ ਜਾਰੀ ਕਰਦੇ ਹੋਏ ਇੰਚਾਰਜ ਲੈਕ.ਤਰਲੋਚਨ ਸਿੰਘ ਨੇ ਦੱਸਿਆ ਕਿ ਫਰੀਦਕੋਟ ਵਿੰਗ ਦੀਆਂ ਲੜਕੀਆਂ ਨੇ ਲੁਧਿਆਣਾ ਜਿਲੇ ਨੂੰ, ਪਟਿਆਲਾ ਨੇ ਅੰਮ੍ਰਿਤਸਰ ਨੂੰ, ਫਾਜਿਲਕਾ ਨੇ ਫਤਿਹਗੜ ਸਾਹਿਬ ਨੂੰ, ਸੰਗਰੂਰ ਨੇ ਬਰਨਾਲਾ ਨੂੰ, ਬਠਿੰਡਾ ਨੇ ਮਾਨਸਾ ਨੂੰ, ਫਿਰੋਜ਼ਪੁਰ ਨੇ ਜਲੰਧਰ ਜਿਲੇ ਦੀਆਂ ਲੜਕੀਆਂ ਨੂੰ ਹਰਾਇਆ

ਸਟੇਜ ਦੀ ਕਾਰਵਾਈ ਹਰਕੀਰਤ ਸਿੰਘ ਮਿਨਹਾਸ ਵੱਲੋਂ ਬਖ਼ੂਬੀ ਚਲਾਈ ਗਈ। ਇਸ ਮੌਕੇ ਪ੍ਰਿੰ.ਸੁੱਖਪਾਲ ਕੌਰ ਵਾਲੀਆ,ਏ.ਈ.ਓ ਸਤਨਾਮ ਸਿੰਘ ਸੰਧੂ, ਪ੍ਰਿੰ.ਸ਼ਾਮ ਸੁੰਦਰ ਸੋਨੀ, ਪ੍ਰਿੰ.ਸ਼ਰਨਜੀਤ ਸਿੰਘ, ਮੁੱਖ ਅਧਿਆਪਕ ਜਸਵਿੰਦਰ ਕੌਰ ਢੇਸੀ, ਲੈਕਚਰਾਰ ਤਰਲੋਚਨ ਸਿੰਘ ਮੱਸੇਵਾਲ ਇੰਚਾਰਜ ਕਬੱਡੀ ਲੈਕ. ਮਹਿੰਦਰ ਸਿੰਘ ਭਸੀਨ ਝੱਜ ਇੰਚਾਰਜ ਰਿਹਾਇਸ਼, ਹਰਕੀਰਤ ਸਿੰਘ ਮਿਨਹਾਸ ਇੰਚਾਰਜ ਗੱਤਕਾ,ਲੈਕ.ਦਇਆ ਸਿੰਘ, ਅਸੋਕ ਰਾਣਾ,ਸਤੀਸ਼ ਕੁਮਾਰ ਮੁੱਖ ਅਧਿਆਪਕ, ਅਣਖਪਾਲ ਸਿੰਘ ਮੁੱਖ ਅਧਿਆਪਕ,ਹਿੰਮਤ ਸਿੰਘ ਰਾਣਾ, ਲੈਕ.ਅਰਵਿੰਦਰ ਕੁਮਾਰ, ਇਕਬਾਲ ਸਿੰਘ ਮਟੌਰ, ਲੈਕਚਰਾਰ ਨੀਲਮ ਰਾਣੀ ,ਮੋਹਣ ਸਿੰਘ ਕੀਰਤਪੁਰ ਸਾਹਿਬ, ਸ਼ਮਸ਼ੇਰ ਸਿੰਘ, ਭੁਪਿੰਦਰ ਸਿੰਘ ਮਿੰਟੂ, ਰਣਜੀਤ ਸਿੰਘ ਖਾਲਸਾ ਸਕੂਲ, ਗੁਰਿੰਦਰ ਸਿੰਘ ਕੰਧੋਲਾ, ਬਾਬਾ ਅਮਰੀਕ ਸਿੰਘ,ਪਿਆਰਾ ਲਾਲ, ਅਮਰਜੀਤ ਸਿੰਘ ਅਟਾਰੀ,ਬਹਾਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ ਕੋਟਲਾ, ਕਿਰਨ ਚੌਧਰੀ, ਜਗਤਾਰ ਸਿੰਘ ਬਾਸੋਵਾਲ, ਹਰਮਨਜੀਤ ਸਿੰਘ, ਹਰਪ੍ਰੀਤ ਕੌਰ, ਨਰਿੰਦਰ ਸਿੰਘ ਸਿੰਘਪੁਰ ਸੁੰਮਨ ਚਾਂਦਲਾ, ਮੀਨਾ ਕੁਮਾਰੀ, ਮਨਜੋਤ ਸੈਣੀ, ਇਕਬਾਲ ਸਿੰਘ ਥੱਪਲ ਪਰਮਜੀਤ ਸਿੰਘ ਗੰਭੀਰਪੁਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: