Wed. May 22nd, 2019

ਦੀਵਾਲੀ

ਵਿਕਾਰਾਂ ਨਾਲ ਭਰੇ ਮਨ ਦੇ ਖਿਆਲਾਂ ਨੂੰ,
ਵਿੱਚ ਜਲਾ ਦੀਵਿਆਂ ਦੇ ਮਨਾਵਾਂ ਦੀਵਾਲੀ।

ਰੌਸ਼ਨੀ ਕਰ ਮਨ ਵਿੱਚ ਚੰਗੇ ਵਿਚਾਰਾਂ ਦੀ,
ਕਰਕੇ ਜਗ-ਮਗ ਅੰਦਰ ਬਾਹਰ ਮਨਾਵਾਂ ਦੀਵਾਲੀ।

ਖ਼ੁਸ਼ੀਆਂ ਦੇ ਰੰਗਾਂ ਦੀ ਘਰ ਘਰ ਬਣੇ ਰੰਗੋਲੀ,
ਵਿਹੜਿਆਂ ਨੂੰ ਰੰਗ ਖੁਸ਼ੀਆਂ ‘ਚ ਮਨਾਵਾਂ ਦੀਵਾਲੀ।

ਜਗਾਵਾ ਦੀਵਾ ਸੁਰਤ ‘ਚ ਚੰਗੇ ਗੁਣਾਂ ਨੂੰ ਧਰ ਕੇ,
ਉਪਕਾਰ,ਭਲਾ ਕਰ ਨਾਲ ਸਭਨਾਂ ਦੇ ਮਨਾਵਾਂ ਦੀਵਾਲੀ।

ਖ਼ੁਸ਼ੀਆਂ ਦੇ ਵਿੱਚ ਰੰਗੀ ਗਈ ਲੱਗੀ ਮਨ ਦੀ ਪ੍ਰੀਤ,
ਚਿੱਤ ਜੋੜ ਨਾਲ ਗੁਰਾਂ ਦੇ ਚਰਨੀ ਮਨਾਵਾਂ ਦੀਵਾਲੀ।

ਪਿਆਰ ਭਰ ਰਿਸ਼ਤਿਆਂ ‘ਚ ਆਪਣਿਆਂ ਨਾਲ ਮਨਾਵਾਂ ਦੀਵਾਲੀ,
ਕਰ ਖ਼ਤਮ ਬੁਰਾਈਆਂ ਮਨ ਨੂੰ ਚਾਨਣ ਸੋਧ ਕੇ ਮਨਾਵਾਂ ਦੀਵਾਲੀ।

ਰੰਗ ਚਾੜ ਮਜੀਠਾ ਪਿਆਰ ਦਾ ਸੁਰਤ ਜੋੜ ਨਾਲ ਗੁਰਾਂ ਦੇ,
ਗੁਰਾਂ ਦੇ ਬੰਦੀ ਛੋੜ ਦਿਵਸ ਦੀ ਖ਼ੁਸ਼ੀ ‘ਚ ਮਨਾਵਾਂ ਦੀਵਾਲੀ।

ਅਰਮਾਨਾਂ ਨੂੰ ਲਾਵਾ ਛੂਹਣ ਭਰ ਅੰਬਰੀ ਉਡਾਰੀ ,
ਛੱਡ ਗਿਲੇ ਸ਼ਿਕਵੇ ਮਿਲ ਨਾਲ ਸਭ ਦੇ ਮਨਾਵਾਂ ਦੀਵਾਲੀ।

ਸੰਦੀਪ ਕੌਰ ਚੀਮਾ
ਧੀਰੋਵਾਲ,ਜਲੰਧਰ।

Leave a Reply

Your email address will not be published. Required fields are marked *

%d bloggers like this: