61ਵੀਆਂ ਕੌਮੀ ਸਕੂਲ ਖੇਡਾਂ ਮੁੱਕੇਬਾਜ਼ੀ ਦੇ ਦੂਸਰੇ ਦਿਨ ਹੋਏ ਲੜਕੇ/ਲੜਕੀਆਂ ਦੇ ਫਸਵੇਂ ਮੁਕਾਬਲੇ

ss1

61ਵੀਆਂ ਕੌਮੀ ਸਕੂਲ ਖੇਡਾਂ ਮੁੱਕੇਬਾਜ਼ੀ ਦੇ ਦੂਸਰੇ ਦਿਨ ਹੋਏ ਲੜਕੇ/ਲੜਕੀਆਂ ਦੇ ਫਸਵੇਂ ਮੁਕਾਬਲੇ
ਦੂਸਰੇ ਦਿਨ ਸ. ਬਲਵੀਰ ਸਿੰਘ ਢੋਲ ਡੀ.ਪੀ.ਆਈ ਨੇ ਸ਼ੁਰੂ ਕਰਵਾਏ ਮੁਕਾਬਲੇ
ਦੂਸਰੇ ਦਿਨ ਪੰਜਾਬ ਦੇ ਮੁੱਕੇਬਾਜ਼ਾਂ ਦੀ ਰਹੀ ਚੜ੍ਹਤ

16aps1 16aps3
ਸ੍ਰੀ ਅਨੰਦਪੁਰ ਸਾਹਿਬ,16 ਮਈ (ਗੁਰਮੀਤ ਮਹਿਰਾ ) ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਤੇ ਸਪੋਰਟਸ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਚੱਲ ਰਹੀਆਂ ਪੰਜ ਰੋਜ਼ਾ 61ਵੀਆਂ ਕੌਮੀ ਸਕੂਲ ਖੇਡਾਂ ਮੁੱਕੇਬਾਜ਼ੀ ਅੰਡਰ 17 ਸਾਲ ਲੜਕੇ/ਲੜਕੀਆਂ ਦੇ ਦੂਸਰੇ ਦਿਨ ਮੁਕਾਬਲਿਆਂ ਦਾ ਸ਼ੁੱਭ ਆਰੰਭ ਡੀ.ਪੀ.ਆਈ ਸਿੱਖਿਆ ਵਿਭਾਗ ਪੰਜਾਬ(ਸ) ਸ. ਬਲਵੀਰ ਸਿੰਘ ਢੋਲ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾ ਨੇ ਮੁਕਾਬਲੇ ਸ਼ੁਰੂ ਕਰਵਾਉਂਦੇ ਹੋਏ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਉਨ੍ਹਾਂ ਬੋਲਦੇ ਹੋਏ ਕਿਹਾ ਕਿ ਖੇਡਣ ਨਾਲ ਇੱਕ ਤਾਂ ਸਾਡਾ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ।ਦੂਸਰਾ ਆਪਣੀ ਜਿੰਦਗੀ ਵਿਚ ਉੱਚ ਮੁਕਾਮ ਤੇ ਪਹੁੰਚਣ ਦੇ ਕਈ ਮੌਕੇ ਮਿਲਦੇ ਹਨ।ਖਿਡਾਰੀ ਜਦੋਂ ਬਾਹਰਲੇ ਰਾਜਾਂ ਵਿਚ ਖੇਡਣ ਜਾਂਦੇ ਹਨ ਤਾਂ ਉਹਨਾਂ ਨੂੰ ਹੋਰ ਰਾਜਾਂ ਦੇ ਖਿਡਾਰੀਆਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਅਤੇ ਉਹ ਆਪਣੇ ਦੇਸ਼ ਦੀਆਂ ਹੋਰ ਭਾਸ਼ਾਵਾਂ , ਸੰਸਕ੍ਰਿਤੀ ਅਤੇ ਸਭਿਆਚਾਰ ਤੋਂ ਜਾਣੂ ਹੁੰਦੇ ਹਨ ।ਇਸ ਮੌਕੇ ਉਹਨਾਂ ਦੇ ਨਾਲ ਸ. ਧਰਮ ਸਿੰਘ ਡਿਪਟੀ ਡਾਇਰੈਕਟਰ ਖੇਡਾਂ,ਹਰਪ੍ਰੀਤਇੰਦਰ ਸਿੰਘ ਖ਼ਾਲਸਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ),ਡਾ. ਹਰਚਰਨ ਦਾਸ ਸੈਰ ਜ਼ਿਲ੍ਹਾ ਸਿੱਖਿਆ ਅਫ਼ਸਰ(ਐ), ਮੇਜਰ ਸਿੰਘ ਉਪ ਜ਼ਿਲ੍ਹਾ ਸਿੱਖਿਆਂ ਅਫ਼ਸਰ(ਸ), ਵਰਿੰਦਰ ਸ਼ਰਮਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ),ਰਘਵੀਰ ਸਿੰਘ ਸਟੇਟ ਆਰਗੇਨਾਈਜ਼ਰ ਵੀ ਮੌਜੂਦ ਸਨ।ਮੁੱਕੇਬਾਜ਼ੀ ਦੇ ਨਤੀਜੇ ਜਾਰੀ ਕਰਦੇ ਹੋਏ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ ਨੇ ਦੱਸਿਆ ਕਿ ਲੜਕੀਆਂ ਦੇ 42ਕਿ.ਗ੍ਰ. ਭਾਰ ਸ਼੍ਰੇਣੀ ਵਿਚ ਪੂਜਾ ਸੀ.ਬੀ.ਐਸ.ਈ ਨੇ ਪੰਚਲ ਗੁਜਰਾਤ ਨੂੰ, ਸੁਸ਼ੀਲਾ ਪੰਜਾਬ ਨੇ ਅਜ਼ਲੀ ਵਿੱਦਿਆ ਭਾਰਤੀ ਨੂੰ, 44 ਕਿ.ਗ੍ਰ. ਭਾਰ ਸ਼੍ਰੇਣੀ ਵਿਚ ਰੰਜਨਾ ਪੰਜਾਬ ਨੇ ਪੀ. ਕਵਿਤਾ ਆਂਧਰਾ ਪ੍ਰਦੇਸ ਨੂੰ, ਰਿੰਕੀ ਵਿੱਦਿਆ ਭਾਰਤੀ ਨੇ ਸਪਨਾ ਉੜੀਸਾ ਨੂੰ, 46 ਕਿ.ਗ੍ਰ. ਭਾਰ ਸ਼੍ਰੇਣੀ ਵਿਚ ਕਮਲਜੀਤ ਕੋਰ ਪੰਜਾਬ ਨੇ ਐਸ.ਪਵਿੱਤਰਾ ਤਾਮਿਲਨਾਡੂ ਨੂੰ, ਬੋਰਾ ਗੁਜਰਾਤ ਨੇ ਬਬੀਤਾ ਉੜੀਸਾ ਨੂੰ, 48 ਕਿ.ਗ੍ਰ.ਭਾਰ ਸ਼੍ਰੇਣੀ ਵਿਚ ਨਵਦੀਪ ਪੰਜਾਬ ਨੇ ਵੀਨਾ ਮਹਾਰਾਸ਼ਟਰ ਨੂੰ, ਕੀਰਤੀ ਡੀ.ਏ.ਵੀ ਨੇ ਰੀਤੀ ਗੋਆ ਨੂੰ, 50 ਕਿ.ਗ੍ਰ. ਭਾਰ ਸ਼੍ਰੇਣੀ ਵਿਚ ਸੰਦੀਪ ਪੰਜਾਬ ਨੇ ਐੱਚ ਅਨੂੰਸਿਰੀ ਤਾਮਿਲਨਾਡੂ ਨੂੰ, 53 ਕਿ.ਗ੍ਰ. ਭਾਰ ਸ਼੍ਰੇਣੀ ਵਿਚ ਪਵਨਦੀਪ ਪੰਜਾਬ ਨੇ ਤਿਵਾੜੀ ਗੁਜਰਾਤ ਨੂੰ, ਦੀਪਿਕਾ ਹਿਮਾਚਲ ਪਰਦੇਸ ਨੇ ਰੇਣੂ ਡੀ.ਏ.ਵੀ ਨੂੰ, ਸਾਜਨਾਂ ਦਿੱਲੀ ਨੇ ਬੀਤਾਮੀ ਤੇਲੰਗਾਨਾ ਨੂੰ, 56 ਕਿ.ਗ੍ਰ. ਭਾਰ ਸ਼੍ਰੇਣੀ ਵਿਚ ਅਮਨਦੀਪ ਕੋਰ ਪੰਜਾਬ ਨੇ ਰੀਤਿਕਾ ਡੀ.ਏ.ਵੀ ਨੂੰ, ਰੇਣੂ ਹਰਿਆਣਾ ਨੇ ਸਮਤਰਾ ਗੋਆ ਨੂੰ 59 ਕਿ.ਗ੍ਰ. ਭਾਰ ਸ਼੍ਰੇਣੀ ਵਿਚ ਦੁ ਗਰਾਨੀ ਗੁਜਰਾਤ ਨੇ ਦੀਪਿਕਾ ਉੱਤਰਾਖੰਡ ਨੂੰ, ਮਿਤਿਕਾ ਮਹਾਰਾਸ਼ਟਰ ਨੇ ਨੇਹਾ ਗੋਆ ਨੂੰ, 62 ਕਿ.ਗ੍ਰ. ਵਿਚ ਦੀਕਸ਼ਾ ਪੰਜਾਬ ਨੇ ਸਾਖ ਜੁਲੀਆ ਤੇਲੰਗਾਨਾ ਨੂੰ, 66 ਕਿ.ਗ੍ਰ. ਵਿਚ ਸਖਨਾਜ ਰੀਨਾ ਆਂਧਰਾ ਪ੍ਰਦੇਸ ਨੇ ਗਰੇਸੀ ਦਿੱਲੀ ਨੂੰ ਹਰਾ ਕਿ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ
ਮੁੱਕੇਬਾਜ਼ੀ ਲੜਕਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ – 48 ਕਿ.ਗ੍ਰ. ਭਾਰ ਸ਼੍ਰੇਣੀ ਵਿਚ ਨਿਖਿਲ ਮਹਾਂਰਾਸ਼ਟਰ ਨੇ ਸੰਦੀਪ ਗੋਆ ਨੂੰ, ਪ੍ਰਸ਼ੋਤਮ ਹਰਿਆਣਾ ਨੇ ਐਸ.ਕੇ. ਸ਼ਦਵ ਨੂੰ 50 ਕਿਲੋ ਭਾਰ ਸ਼੍ਰੇਣੀ ਵਿਚ ਵਿਵੇਕ ਉਤਰ ਪ੍ਰਦੇਸ਼ ਨੇ ਪ੍ਰਵੀਨ ਕੇ.ਵੀ.ਐਸ ਨੂੰ, ਵਿਕਾਸ ਪੱਛਮੀ ਬੰਗਾਲ ਨੇ ਅਰਪਿਤ ਸੀ.ਬੀ.ਐਸ.ਈ ਨੂੰ, ਗੋਪਾਲ ਮੱਧ ਪ੍ਰਦੇਸ਼ ਨੇ ਮਨੀਸ਼ ਦਿੱਲੀ ਨੂੰ,ਐਮ.ਡੀ.ਰਫ਼ੀ ਗੋਆ ਨੇ ਐਸ.ਮਾਧਵਨ ਤਾਮਿਲਨਾਡੂ ਨੂੰ,ਸਾਹਿਲ ਹਰਿਆਣਾ ਨੇ ਸਾਜਿਦ ਉੱਤਰ ਪ੍ਰਦੇਸ਼ ਨੂੰ ਹਰਾਇਆ,54 ਕਿਲੋ ਭਾਰ ਸ਼੍ਰੇਣੀ ਵਿਚ ਅਕਸ਼ੇ ਹਰਿਆਣਾ ਨੇ ਐਮ.ਡੀ ਜੋਇਬ ਤੇਲੰਗਾਨਾ ਨੂੰ,ਸੰਜੇ ਤਾਮਿਲਨਾਡੂ ਨੇ ਆਰੀਅਨ ਦਿੱਲੀ ਨੂੰ,ਨਿਤਿਨ ਆਈ.ਪੀ.ਐਸ.ਈ. ਨੇ ਕਾਰਤਿਕ ਪੰਜਾਬ ਨੂੰ ਹਰਾਇਆ,57 ਕਿਲੋ ਭਾਰ ਸ਼੍ਰੇਣੀ ਵਿਚ ਅਸ਼ੋਕ ਗੋਆ ਨੇ ਅਮਨ ਚੰਡੀਗੜ੍ਹ ਨੂੰ, ਪ੍ਰਦੀਪ ਵਿੱਦਿਆ ਭਾਰਤੀ ਨੇ ਗੋਇਦ ਪੱਛਮੀ ਬੰਗਾਲ ਨੂੰ ਹਰਾਇਆ,60 ਕਿਲੋ ਭਾਰ ਸ਼੍ਰੇਣੀ ਵਿਚ ਸ਼ਿਵਮ ਉੱਤਰ ਪ੍ਰਦੇਸ ਨੇ ਪਵਨ ਡੀ.ਏ.ਵੀ. ਨੂੰ, ਅਸ਼ਮਿਤ ਚੰਡੀਗੜ੍ਹ ਨੇ ਐਮ.ਡੀ. ਵਜਾਹਤ ਨੂੰ ਹਰਾ ਕਿ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ।
ਇਸ ਮੌਕੇ ਪ੍ਰਿੰ. ਬਲਜੀਤ ਕੌਰ,ਪ੍ਰਿੰ. ਹਰਦੀਪ ਸਿੰਘ ਢੀਂਡਸਾ, ਪ੍ਰਿੰ. ਵਿਨੋਦ ਕੁਮਾਰ, ਹਰੀਸ਼ ਚੰਦਰ ਨਿੱਕੂਵਾਲ ਸਟੇਟ ਅਵਾਰਡੀ, ਪ੍ਰਿੰ. ਰਵਿੰਦਰ ਸਿੰਘ, ਪ੍ਰਿੰ. ਅਨਿਲ ਜੋਸ਼ੀ,ਪ੍ਰਿੰ. ਸੱਸੀ ਸ਼ਰਮਾ, ਪ੍ਰਿੰ.ਪਰਵਿੰਦਰ ਕੋਰ, ਪ੍ਰਿੰ.ਰਾਜ ਕੁਮਾਰ ਖੋਸਲਾ, ਪ੍ਰਿੰ. ਰੁਚੀ ਗਰੋਵਰ,ਪ੍ਰਿੰ. ਕੁਲਵੰਤ ਸਿੰਘ, ਚਮਨ ਲਾਲ ਮੁੱਖ ਅਧਿਆਪਕ,ਪਰਮਜੀਤ ਸਿੰਘ ਮੁੱਖ ਅਧਿਆਪਕ,ਦਰਸ਼ਨ ਸਿੰਘ ਮੁੱਖ ਅਧਿਆਪਕ, ਲੈਕ. ਐਸ ਪੀ ਸਿੰਘ, ਲੈਕ. ਸ਼ਰਨਜੀਤ ਸਿੰਘ, ਲੈਕ ਦਇਆ ਸਿੰਘ,ਲੈਕ. ਬਲਦੇਵ ਸਿੰਘ ਬੈਂਸ,ਲੈਕ.ਚਰਨਜੀਤ ਸਿੰਘ ਬਾਸੋਵਾਲ ਸਟੇਟ ਅਵਾਰਡੀ, ਮਹਿੰਦਰ ਸਿੰਘ ਭਸੀਨ, ਰਾਜ ਕੁਮਾਰ,ਹਰਕੀਰਤ ਸਿੰਘ ਮਿਨਹਾਸ,ਰਣਜੀਤ ਸਿੰਘ, ਜਰਨੈਲ ਸਿੰਘ ਨਿੱਕੂਵਾਲ, ਮਨਜਿੰਦਰ ਸਿੰਘ ਚੱਕਲ, ਵਿਜੈ ਪਾਲ ਸਿੰਘ ਢਿੱਲੋਂ, ਅਰਵਿੰਦਰ ਕੁਮਾਰ ਚਨੋਲੀ ਬਸੀ, ਬਲਵਿੰਦਰ ਸਿੰਘ ਲੋਧੀਪੁਰ, ਗੁਰਪ੍ਰੀਤ ਸਿੰਘ ਰਾਣਾ, ਤਰਲੋਚਨ ਸਿੰਘ ਰਾਣਾ, ਮੋਹਣ ਸਿੰਘ, ਹਿੰਮਤ ਸਿੰਘ,ਅਜੈ ਕੁਮਾਰ, ਅਮਰਜੀਤ ਪਾਲ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ,ਸੰਜੀਵ ਕੁਮਾਰ, ਵਿਜੈ ਕੁਮਾਰ, ਗੁਰਜਤਿੰਦਰ ਪਾਲ ਸਿੰਘ, ਰਾਜ ਕੁਮਾਰ ਬਾਸੋਵਾਲ,ਹਰੀਸ਼ ਕੁਮਾਰ, ਨਿਰੂਪਮ ਕਾਲੀਆ, ਜਸਵਿੰਦਰ ਕੋਰ ਢੇਸੀ,ਗੁਰਪ੍ਰੀਤ ਕੋਰ,ਨੀਲਮ ਕੁਮਾਰੀ,ਹਰਪ੍ਰੀਤ ਸਿੰਘ,ਕ੍ਰਾਂਤੀ ਪਾਲ ,ਸੰਤੋਸ਼ ਦੱਤਾ ਟੂਰਨਾਮੈਂਟ ਕਨਵੀਨਰ, ਪ੍ਰਿਤਪਾਲ ਸਿੰਘ, ਭਗਵੰਤ ਸਿੰਘ ਚੰਡੀਗੜ੍ਹ, ਸੁਰਿੰਦਰ ਕੋਰ ਬਾਕਸਿੰਗ ਕੋਚ, ਰਾਹੁਲ ਮੋਦਗਿਲ, ਅਰੁਣ ਬੂਟੇ ਮਹਾਰਾਸ਼ਟਰ, ਪੀ.ਕੇ ਤੁਲੀ ਦਿੱਲੀ, ਰਾਜੀਵ ਕੁਮਾਰ ਭੰਗਲ ਸਟੇਟ ਅਵਾਰਡੀ, ਗੁਰਬਖ਼ਸ਼ ਕੋਰ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *