6050 ਮਾਸਟਰ ਕੇਡਰ ਦੀਆਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਅਪੀਲ

6050 ਮਾਸਟਰ ਕੇਡਰ ਦੀਆਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਅਪੀਲ

29-5 (1) 29-5 (2)

ਰਾਮਪੁਰਾ ਫੂਲ, 29 ਅਗਸਤ (ਕੁਲਜੀਤ ਸਿੰਘ ਢੀਂਗਰਾ): ਟੈਟ ਪਾਸ ਬੇਰੁਜਗਾਰ ਬੀ.ਐਡ. ਯੂਨੀਅਨ ਜਿਲਾ ਬਠਿੰਡਾ ਇਕਾਈ ਦੀ ਮੀਟਿੰਗ ਰਾਮਪੁਰਾ ਪਿੰਡ ਦੁੱਧਾਧਾਰੀ ਸਟੇਡੀਅਮ ਵਿਖੇ ਹੋਈਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਵਿਕਾਸ ਗਰਗ ਰਾਮਪੁਰਾ ਤੇ ਜਿਲਾ ਪ੍ਰਧਾਨ ਅਨੰਦ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲ ਸਿੱਖਿਆ ਵਿਭਾਗ ਅਧੀਨ ਨਵੰਬਰ 201 5 ਵਿੱਚ ਮਾਸਟਰ ਕੇਡਰ ਦੀਆ ਵੱਖ ਵੱਖ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ,ਜਿਸ ਦੀ ਨਿਯੁਕਤੀ ਦਾ ਆਧਾਰ ਵਿਸ਼ਾਵਾਰ ਟੈਸਟ ਰੱਖਿਆ ਗਿਆ ਸੀਯੂਨੀਅਨ ਵਲੋਂ ਵੱਡੇ ਸੰਘਰਸ਼ ਕਰਨ ਤੋ ਬਾਅਦ ਸਿੱਖਿਆ ਵਿਭਾਗ ਨੇ 29,30,31 ਜੁਲਾਈ 2016 ਨੂੰ ਇਸ ਵਿਸ਼ਾਵਾਰ ਟੈਸਟ ਨੂੰ ਨੇਪਰੇ ਚਾੜਿਆ ਪਰ ਹੁਣ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਵਿਭਾਗ ਵੱਲੋਂ ਟੈਸਟ ਦਾ ਰਿਜ਼ਲਟ ਨਹੀ ਐਲਾਨਿਆ ਗਿਆਇਸ ਕਰਕੇ ਬੇਰੁਜਗਾਰ ਉਮੀਦਵਾਰਾਂ ਵਿੱਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈਜੇਕਰ ਭਰਤੀ ਪ੍ਰਕੀਰਿਆ ਪੂਰੀ ਕਰਨ ਵਿੱਚ ਵਿਭਾਗ ਇੰਝ ਟਾਲ ਮਟੋਲ ਕਰਦਾ ਰਿਹਾ ਤਾਂ ਇਸ ਭਰਤੀ ਨੂੰ ਆਦਰਸ਼ ਚੋਣ ਜਾਬਤੇ ਤੋਂ ਪਹਿਲਾਂ ਪੂਰੀ ਕਰਨਾ ਅਸੰਭਵ ਜਾਪਦਾ ਹੈਕਿਉਕਿ ਇਸ ਭਰਤੀ ਪ੍ਰਕੀਰਿਆ ਦੇ ਕਈ ਪੜਾਅ ਬਾਕੀ ਹਨਵਿਭਾਗ ਨੇ ਮਈ ੨੦੧੧ ਵਿੱਚ ੩੪੪੨ ਮਾਸਟਰ ਕੇਡਰ ਦਾ ਇਸ਼ਤਿਹਾਰ ਦਿੱਤਾ ਸੀ ਜੋ ਕਿ ੨੦੧੩ ਅਕਤੂਬਰ ਵਿੱਚ ਪੂਰਾ ਹੋਇਆ ਸੀਇਸੇ ਤਰਾ ੫੦੭੮ ਮਾਸਟਰ ਕੇਡਰ ਦਾ ਇਸ਼ਤਿਹਾਰ ਅਕਤੂਬਰ ੨੦੧੨ ਵਿੱਚ ਜਾਰੀ ਕੀਤਾ ਗਿਆ ਸੀ ਅਤੇ ੨੦੧੪ ਵਿੱਚ ਪੂਰਾ ਹੋਇਆ ਸੀਯੂਨੀਅਨ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਮੁੱਚੇ ਪੰਜਾਬ ਦੇ ੨੦੦੦ ਦੇ ਲੱਗਭਗ ਉਮੀਦਵਾਰ ਆਪਣੀ ਉਮਰ ਹੱਦ ਪੂਰੀ ਕਰਨ ਦੇ ਆਖਰੀ ਪੜਾਅ ਤੇ ਹਨਉਹਨਾ ਇਹ ਵੀ ਦੋਸ਼ ਲਾਏ ਕਿ ਸਰਕਾਰ ਵੱਡੀਆਂ ਸਟੇਜਾਂ ਤੇ ੧.੨੫ ਲੱਖ ਨੌਕਰੀਆਂ ਦੇਣ ਦੇ ਫੋਕੇ ਦਾਅਵੇ ਕਰ ਰਹੀ ਹੈ ਜਦੋਂ ਕਿ ਪੰਜਾਬ ਦੀ ਪੜੀ ਲਿਖੀ ਨੋਜਵਾਨ ਪੀੜੀ ਬੇਰੁਜਗਾਰੀ ਦਾ ਮਾਨਸਿਕ ਸੰਤਾਪ ਹੰਢਾ ਰਹੀ ਹੈਉਹਨਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ੬੦੫੦ ਮਾਸਟਰ ਕੇਡਰ ਦੀ ਭਰਤੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕਰਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਅਸਾਮੀਆਂ ਵਿੱਚ ਵਾਧਾ ਕਰਕੇ ਵੱਧ ਤੋਂ ਵੱਧ ਟੈੱਟ ਪਾਸ ਬੇਰੁਜਗਾਰ ਬੀ.ਐਡ. ਅਧਿਆਪਕਾਂ ਨੂੰ ਰੁਜਗਾਰ ਮੁਹੱਈਆ ਕਰਵਾਇਆ ਜਾਵੇਉਹਨਾ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਜਿੰਨਾਂ ਵਿਸ਼ਿਆਂ ਦੀਆਂ ਅਸਾਮੀਆਂ ਖਾਲੀ ਰਹਿ ਜਾਂਦੀਆ ਹਨ ਉਹਨਾਂ ਵਿਸ਼ਿਆਂ ਦੇ ਟੈਸਟ ਵਿੱਚੋਂ ਘਟੋ-ਘੱਟ ੫੦% ਅੰਕ ਪ੍ਰਾਪਤ ਕਰਨ ਦੀ ਸ਼ਰਤ ਨੂੰ ਤੋੜਦੇ ਹੋਏ ਅਸਾਮੀਆਂ ਨੂੰ ਭਰਿਆ ਜਾਵੇ ਯੂਨੀਅਨ ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਹਨਾ ਦੀਆਂ ਜਾਇਜ ਅਤੇ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਅਤੇ ੫ ਸਤੰਬਰ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਕੇ ਸਮੁੱਚੇ ਪੰਜਾਬ ਵਿਚ ਸਰਕਾਰ ਦਾ ਵਿਰੋਧ ਕੀਤਾ ਜਾਵੇਗਾਇਸ ਮੌਕੇ ਹਰਪ੍ਰੀਤ ਸਿੰਘ ਜਟਾਣਾ ਚੌਕੇ,ਰਮਨ ਚੌਕੇ,ਰੇਸ਼ਮ ਚੌਕੇ,ਦਿਨੇਸ਼ ਫੂਲ ਟਾਊਨ,ਅਮ੍ਰਿਤ ਰਾਮਪੁਰਾ,ਮਨੀਸ਼ ਕੁਮਾਰ ਰਾਮਪੁਰਾ,ਮਨਦੀਪ ਕੋਟਲੀ,ਕਾਲਾ ਮੰਡੀ ਖੁਰਦ,ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ,ਬਲਜਿੰਦਰ ਸਿੰਘ ਭਾਈਰੂਪਾ,ਤੇਜਾ ਕੋਟੜਾ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: